ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਜ਼ਿਲ੍ਹੇ 'ਚ ਮੈਡਮ ਅਨੀਤਾ ਪੁਰੀ ਨੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵਜੋਂ ਅਹੁਦਾ ਸੰਭਾਲ ਲਿਆ, ਜਦਕਿ ਨਿਸ਼ਾਨ ਸਿੰਘ ਸੰਧੂ ਨੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵਜੋਂ ਅਹੁਦਾ ਸੰਭਾਲਿਆ। ਇਸ ਮੌਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਚਮਕੌਰ ਸਿੰਘ, ਸੀਟੀ ਇੰਸਟੀਚਿਊਟ ਦੇ ਡਿਪਟੀ ਡਾਇਰੈਕਟਰ ਸਤੀਸ਼ ਰਾਏ ਅਤੇ ਸਿੱਖਿਆ ਵਿਭਾਗ ਦੀਆਂ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ।

ਇਸ ਮੌਕੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ ਚਮਕੌਰ ਸਿੰਘ ਨੇ ਆਖਿਆ ਕਿ ਸੈਕੰਡਰੀ ਅਤੇ ਐਲੀਮੈਂਟਰੀ ਦਫ਼ਤਰ ਰਲ ਮਿਲ ਕੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਡਿਪਟੀ ਡੀਈਓ ਰਾਕੇਸ਼ ਕੁਮਾਰ ਮੱਕੜ, ਪਿੰ੍. ਅਵਤਾਰ ਸਿੰਘ ਕਰੀਰ ਡੀਐੱਸਐੱਮ, ਪਿੰ੍. ਗੁਰਦਿਆਲ ਸਿੰਘ, ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ, ਇੰਚ. ਪਿੰ੍. ਦਿਲਬਾਗ ਸਿੰਘ ਸਟੇਟ ਐਵਾਰਡੀ, ਬੀਪੀਓ ਸੁਸ਼ੀਲ ਕੁਮਾਰ ਆਦਿ ਨੇ ਆਖਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਅਨੀਤਾ ਪੁਰੀ ਦੀ ਅਗਵਾਈ ਹੇਠ ਮੋਗਾ ਜ਼ਿਲ੍ਹਾ ਤਰੱਕੀ ਦੀਆਂ ਨਵੀਆਂ ਮੰਜ਼ਿਲਾਂ ਛੂਹੇਗਾ ਅਤੇ ਪ੍ਰਰਾਇਮਰੀ ਸਿਖਿਆ ਦੇ ਖੇਤਰ ਵਿਚ ਮੋਗਾ ਨਵੇਂ ਆਯਾਮ ਸਿਰਜੇਗਾ।

ਇਸ ਮੌਕੇ ਬੁਲਾਰਿਆਂ ਨੇ ਨਿਸ਼ਾਨ ਸਿੰਘ ਸੰਧੂ ਦੀ ਬਤੌਰ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਤਾਇਨਾਤੀ ਲਈ ਉਨ੍ਹਾਂ ਨੂੰ ਮੁਬਾਰਕਾਂ ਦਿੰਦਿਆਂ ਆਖਿਆ ਕਿ ਉਹ ਮੋਗਾ ਜ਼ਿਲ੍ਹੇ ਵਿਚ ਪਹਿਲਾਂ ਹੀ ਪਿੰ੍ਸੀਪਲ ਅਤੇ ਬਤੌਰ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਹੁਣ ਉਨ੍ਹਾਂ ਦੇ ਤਜ਼ਰਬੇ ਸਦਕਾ ਐਲੀਮੈਂਟਰੀ ਸਿੱਖਿਆ ਦੀ ਜ਼ਿਲ੍ਹੇ ਵਿਚ ਨਕਸ਼ ਨੁਹਾਰ ਬਦਲੇਗੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਅਨੀਤਾ ਪੁਰੀ ਨੇ ਮੋਗਾ ਜ਼ਿਲ੍ਹੇ ਦੀਆਂ ਸਿੱਖਿਆ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਵੱਲੋਂ ਦਿੱਤੇ ਸਤਿਕਾਰ ਲਈ ਧੰਨਵਾਦ ਕਰਦਿਆਂ ਆਖਿਆ ਕਿ ਵਿਦਿਆਰਥੀਆਂ ਦੀ ਸ਼ਖ਼ਸੀਅਤ ਦੇ ਨਿਰਮਾਣ ਲਈ ਉਹ ਸਮੁੱਚੀ ਟੀਮ ਨੂੰ ਨਾਲ ਲੈ ਕੇ ਕੋਸ਼ਿਸ਼ ਆਰੰਭਣਗੇ।

ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨਿਸ਼ਾਨ ਸਿੰਘ ਸੰਧੂ ਨੇ ਅਧਿਆਪਕ ਵਰਗ ਵੱਲੋਂ ਦਿੱਤੇ ਸਤਿਕਾਰ ਲਈ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਨੇ ਸਾਰੀ ਉਮਰ ਲਗਨ ਨਾਲ ਮਿਹਨਤ ਕੀਤੀ ਤੇ ਹੁਣ ਉਨ੍ਹਾਂ ਨੂੰ ਇਸ ਵੱਕਾਰੀ ਅਹੁਦੇ ਦੀ ਸ਼ਾਨ ਵਧਾਉਣ ਦਾ ਮੌਕਾ ਮਿਲਿਆ ਹੈ। ਇਸ ਕਰ ਕੇ ਉਹ ਪਹਿਲਾਂ ਤੋਂ ਵੀ ਵੱਧ ਉਤਸ਼ਾਹ ਅਤੇ ਸਮਰਪਣ ਦੀ ਭਾਵਨਾ ਨਾਲ ਕੰਮ ਕਰਨਗੇ। ਇਸ ਮੌਕੇ ਡਾ. ਬਲਦੇਵ ਸਿੰਘ, ਜਸਪਾਲ ਸਿੰਘ, ਪਿੰ੍. ਸੁਨੀਤਇੰਦਰ ਸਿੰਘ, ਡਾ. ਰਾਜਵਿੰਦਰ ਸਿੰਘ, ਪਿੰ੍. ਰਾਜੇਸ਼ ਕੁਮਾਰ, ਪਿੰ੍. ਰਾਜੇਸ਼ ਪਾਲ, ਪਿੰ੍. ਸਵਰਨ ਸਿੰਘ, ਪਿੰ੍. ਮੰਜੂ ਧਰਮਕੋਟ, ਪਿੰ੍. ਹਰਜੀਤ ਕੌਰ ਕਪੂਰੇ, ਪਿੰ੍. ਈਸ਼ਵਰ ਚੰਦਰ ਪਾਲ, ਡੀਐੱਮ ਇੰਦਰਪਾਲ ਸਿੰਘ ਿਢੱਲੋਂ, ਲੈਕ. ਜਤਿੰਦਰਪਾਲ ਸਿੰਘ ਖੋਸਾ ਕੋਟਲਾ, ਖੋਸਾ ਕੋਟਲਾ ਸਟਾਫ, ਮਨਮੀਤ ਸਿੰਘ ਰਾਏ, ਬਲਦੇਵ ਰਾਮ, ਮਨਜੀਤ ਸਿੰਘ, ਲੈਕ. ਜਸਵੀਰ ਸਿੰਘ, ਲੈਕ. ਬਰਿੰਦਰਜੀਤ ਸਿੰਘ, ਡਾ. ਦੀਪਕ ਸ਼ਰਮਾ, ਡਾ. ਗੌਰਵ ਸ਼ਰਮਾ, ਸਰਬਜੀਤ ਕੌਰ, ਸੋਨਪ੍ਰਰੀਤ ਸਿੰਘ, ਸਤਵਿੰਦਰ ਸਿੰਘ, ਦੇਵੀ ਪ੍ਰਸਾਦ, ਸੁਸ਼ੀਲ ਕੁਮਾਰ, ਸੁਨੀਤਾ ਨਾਰੰਗ, ਵਰਿੰਦਰ ਕੌਰ, ਗੁਰਪ੍ਰਰੀਤ ਸਿੰਘ, ਕੰਚਨ ਬਾਲਾ, ਹਰਵਿੰਦਰ ਸਿੰਘ, ਦਲਬੀਰ ਸਿੰਘ ਜੇਈ, ਜਸਵਿੰਦਰ ਸਿੰਘ, ਸਤਿੰਦਰ ਸਿੰਘ, ਸਚਿਨ ਕੁਮਾਰ, ਬਲਜੀਤ ਸਿੰਘ, ਧਰਮਿੰਦਰ ਗੌਤਮ, ਮਨਦੀਪ ਕੌਰ, ਦੇਵੀ ਪ੍ਰਸ਼ਾਦ, ਸੁਸ਼ੀਲ ਕੁਮਾਰ, ਸੁਨੀਤਾ ਨਾਰੰਗ, ਗੁਰਪ੍ਰਰੀਤ ਸਿੰਘ, ਵਰਿੰਦਰ ਕੌਰ ਆਦਿ ਨੇ ਮੁਬਾਰਕਬਾਦ ਦਿੱਤੀ।