ਵਕੀਲ ਮਹਿਰੋਂ, ਮੋਗਾ : ਅੱਜ ਸਵੇਰੇ 6 ਵਜੇ ਦੇ ਕਰੀਬ ਆਲਟੋ ਕੇ 10 ਕਾਰ ਦੀ ਤੂੜੀ ਵਾਲੇ ਟਰੱਕ ਨਾਲ ਸਥਾਨਕ ਆਈਟੀਆਈ ਪੈਟਰੋਲ ਪੰਪ ਦੇ ਅੱਗੇ ਟੱਕਰ ਹੋ ਗਈ। ਇਸ ਹਾਦਸੇ 'ਚ ਇਕ ਬੱਚੀ ਸਮੇਤ ਚਾਰ ਜਣੇ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਕਾਰ 'ਚ 4 ਜਣੇ ਸਵਾਰ ਸਨ। ਇਹ ਪਰਿਵਾਰ ਸ਼ਿਮਲਾ ਤੋਂ ਫਰੀਦਕੋਟ ਜਾ ਰਿਹਾ ਸੀ, ਜਿਸ 'ਚ 2 ਨੌਜਵਾਨ, ਇਕ ਅੌਰਤ ਅਤੇ ਇਕ 5 ਮਹੀਨੇ ਦੀ ਬੱਚੀ ਸੀ, ਜਿਨ੍ਹਾਂ ਦੇ ਕਾਫ਼ੀ ਗੰਭੀਰ ਸੱਟਾਂ ਲੱਗੀਆਂ। ਜ਼ਖ਼ਮੀਆਂ ਨੂੰ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਬਹੁਤ ਹੀ ਮੁਸ਼ਕਿਲ ਨਾਲ ਕਾਰ ਵਿਚੋਂ ਬਾਹਰ ਕੱਿਢਆ ਗਿਆ ਅਤੇ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਗਿਆ।