ਸਵਰਨ ਗੁਲਾਟੀ, ਮੋਗਾ : ਸ਼ਿਆਮ ਸੇਵਾ ਸੁਸਾਇਟੀ ਦੀ ਮੀਟਿੰਗ ਸੰਸਥਾਪਕ ਕਮਲ ਕਿਰਨ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਰਬਸੰਮਤੀ ਨਾਲ ਚੰਦਰਮੋਹਨ ਸਹਿਗਲ ਨੂੰ ਸਰਪ੍ਰਸਤ ਤੇ ਪ੍ਰਧਾਨ, ਅਜੈ ਗਰਗ ਨੂੰ ਚੇਅਰਮੈਨ ਅਤੇ ਸਾਬਕਾ ਕੌਂਸਲਰ ਭਾਰਤ ਭੂਸ਼ਣ ਰਾਜੂ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵ-ਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਸੁਸਾਇਟੀ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸੁਸਾਇਟੀ ਦੇ ਸਮਾਜ ਭਲਾਈ ਦੇ ਕੰਮਾਂ ਨੂੰ ਜਾਰੀ ਰੱਖਦੇ ਹੋਏ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ਸੰਸਥਾਪਕ ਕਮਲ ਕਿਰਨ ਸ਼ਰਮਾ ਨੇ ਕਿਹਾ ਕਿ ਨਵ-ਨਿਯੁਕਤ ਅਹੁਦੇਦਾਰ ਸ਼ਿਆਮ ਬਾਬਾ, ਮਾਂ ਭਗਵਤੀ ਦੇ ਸੰਕੀਰਤਨ ਅਤੇ ਮੰਦਰ ਦੀ ਉਸਾਰੀ ਦਾ ਸਾਰਾ ਕੰਮ ਸੰਭਾਲਣਗੇ। ਉਨ੍ਹਾਂ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਭੁਪੇਸ਼ ਸ਼ਰਮਾ, ਸੁਦਾਮਾ ਪੁਰੀ, ਵਿਜੇ ਅਰੋੜਾ, ਵਿਨੋਦ ਪੋਪਲੀ, ਰਾਮਪਾਲ, ਵਿਦਿਆ ਭੂਸ਼ਨ, ਰਾਜੇਸ ਸਿੰਗਲਾ, ਮਾਨਾ, ਸੰਜੀਵ ਟੀਟੂ, ਨਰੇਸ਼ ਬਾਂਸਲ, ਪਿੰ੍ਸ ਅਰੋੜਾ, ਗਾਇਕ ਧਰਮਿੰਦਰ ਸ਼ਰਮਾ, ਅਮਰਜੀਤ, ਪਾਰਸ ਗਰਗ, ਰਾਮਪਾਲ ਮਹਿੰਦੀਰੱਤਾ, ਰੋਸਨ, ਰਿੰਕੂ ਗਰਗ, ਕਪਿਲ ਕਪੂਰ ਆਦਿ ਹਾਜ਼ਰ ਸਨ।