ਸਵਰਨ ਗੁਲਾਟੀ, ਮੋਗਾ : ਅਗਰਵਾਲ ਸਮਾਜ ਸਭਾ ਦੀ ਟੀਮ ਨੇ ਡੀਸੀ ਕੰਪਲੈਕਸ ਅਤੇ ਮੰਡੀ ਬੋਰਡ ਦਫ਼ਤਰ ਦੇ ਬਾਹਰ ਆਜ਼ਾਦੀ ਦਿਵਸ ਮਨਾਇਆ। ਇਸ ਮੌਕੇ ਅਗਰਵਾਲ ਸਮਾਜ ਸਭਾ ਦੇ ਸੂਬਾ ਪ੍ਰਧਾਨ ਅਤੇ ਅਗਰੋਹਾ ਵਿਕਾਸ ਟਰੱਸਟ ਦੇ ਪੰਜਾਬ ਚੇਅਰਮੈਨ ਡਾ. ਅਜੇ ਕਾਂਸਲ, ਡੀਐੱਸਪੀ ਸਿਟੀ ਦਮਨਵੀਰ ਸਿੰਘ, ਸੈਕਟਰੀ ਮੰਡੀ ਬੋਰਡ ਸੰਦੀਪ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਇਸ ਮੌਕੇ ਉਨ੍ਹਾਂ ਕਿਹਾ ਕਿ ਆਜਾਦੀ ਦਿਵਸ ਹਰ ਸਾਲ 15 ਅਗਸਤ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਸਭਾ ਦੇ ਵਰਕਰਾਂ ਵੱਲੋਂ ਸਾਰਿਆਂ ਨੂੰ ਅਪੀਲ ਕੀਤੀ ਗਈ ਕਿ ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਸਮੂਹ ਦੇਸ਼ ਵਾਸੀ ਆਪਣੇ ਘਰਾਂ 'ਤੇ ਝੰਡੇ ਅਤੇ ਇਕ ਬੂਟਾ ਜ਼ਰੂਰ ਲਾਉਣ। ਇਸ ਮੌਕੇ ਪੀਐੱਨ ਮਿੱਤਲ, ਕੇਕੇ ਮਿੱਤਲ, ਬਿ੍ਜ ਮੋਹਨ ਗੋਇਲ, ਵਿਨੋਦ ਜਿੰਦਲ, ਪਵਨ ਬਾਂਸਲ, ਰਾਮਦੇਵ ਗਰਗ, ਡਾ. ਵਿਨੋਦ ਗੋਇਲ, ਪੁਨੀਤ ਬਾਂਸਲ, ਰੋਬਿਨ ਕਾਂਸਲ, ਮਨੋਜ ਬਾਂਸਲ, ਸੂਰਜ ਅਗਰਵਾਲ, ਰਾਜਿੰਦਰ ਕੁਮਾਰ, ਵਿਸ਼ਾਲ ਸਿੰਗਲਾ, ਜੀਵਨ ਗੋਇਲ, ਸੁਸ਼ੀਲ ਗੁਪਤਾ, ਦਵਿੰਦਰ ਸਿੰਗਲਾ, ਰਵਿੰਦਰ ਬਾਂਸਲ ਆਦਿ ਹਾਜ਼ਰ ਸਨ।