ਲਖਵੀਰ ਸਿੰਘ, ਮੋਗਾ : ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲਾਗੂ ਨਾ ਕਰਨ ਦੇ ਰੋਸ ਵਜੋਂ ਮੰਗਲਵਾਲ ਨੂੰ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਸਟੇਟ ਬਾਰ ਕੌਂਸਲ ਦੀਆਂ ਹਦਾਇਤਾਂ ਅਨੁਸਾਰ ਕੰਮਕਾਜ ਠੱਪ ਰੱਖਿਆ ਗਿਆ। ਇਸ ਦੌਰਾਨ ਸਮੂਹ ਵਕੀਲਾਂ ਵੱਲੋਂ ਪੂਰਾ ਦਿਨ ਅਦਾਲਤੀ ਕੰਮਕਾਜ ਦਾ ਬਾਈਕਾਟ ਕੀਤਾ ਗਿਆ। ਇਸ ਦੇ ਨਾਲ ਹੀ ਵਕੀਲ ਭਾਈਚਾਰੇ ਵੱਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਹਾਜਰੀ ਵਿੱਚ ਡਿਪਟੀ ਕਮਿਸ਼ਨਰ ਮੋਗਾ ਨੂੰ ਰਾਸ਼ਟਰੀ ਪਤੀ ਅਤੇ ਪ੍ਧਾਨ ਮੰਤਰੀ ਦੇ ਨਾਂਅ ਮੰਗ ਪੱਤਰ ਵੀ ਸੌਂਪਿਆ ਗਿਆ। ਮਾਰਚ 2014 ਵਿੱਚ ਬਾਰ ਕੌਂਸਲ ਆਫ ਇੰਡੀਆ ਦੀ ਗੋਲਡਨ ਜੁਬਲੀ 'ਤੇ ਗੁਜਰਾਤ ਦੇ ਗਾਂਧੀ ਨਗਰ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਪ੍ਧਾਨ ਮੰਤਰੀ ਨਰਿੰਦਰ ਮੋਦੀ ਨੇ ਵਕੀਲਾਂ ਅਤੇ ਪੀੜਤਾਂ ਦੀ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੁੱਝ ਮੰਗਾਂ ਮੰਨਣ ਅਤੇ ਇਹਨਾਂ ਨੂੰ ਲਾਗੂ ਕਰਨ ਦਾ ਭਰੋਸਾ ਦਿਵਾਇਆ ਸੀ। ਪਰ 5 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਹਨਾਂ ਵੱਲ ਗੰਭੀਰਤਾ ਨਾਲ ਧਿਆਨ ਨਹੀਂ ਦਿੱਤਾ ਗਿਆ।

ਜਾਣਕਾਰੀ ਦਿੰਦਿਆਂ ਪ੍ਧਾਨ ਐਡਵੋਕੇਟ ਰਾਜਪਾਲ ਸ਼ਰਮਾ, ਉਪ ਪ੍ਧਾਨ ਐਡਵੋਕੇਟ ਓਂਕਾਰ ਸਿੰਘ, ਜਨਰਲ ਸਕੱਤਰ ਐਡਵੋਕੇਟ ਜਗਦੀਸ਼ ਬਾਵਾ, ਫਾਇਨਾਂਸ ਸਕੱਤਰ ਐਡਵੋਕੇਟ ਚੰਦਰ ਪ੍ਕਾਸ, ਐਡਵੋਕੇਟ ਸੁਨੀਲ ਜੈਸਵਾਲ ਨੇ ਦੱਸਿਆ ਕਿ ਉਹਨਾਂ ਦੀਆਂ ਲਟਕਦੀਆਂ ਮੰਗਾਂ ਅਦਾਲਤੀ ਕੰਪਲੈਕਸ ਵਿੱਚ ਚੈਂਬਰ ਮਹੁੱਈਆ ਕਰਾਉਣਾ, ਸਮੁੱਚੇ ਦੇਸ਼ ਵਿੱਚ ਵਕੀਲਾਂ ਅਤੇ ਕਲਾਇਟਸ ਦੀਆਂ ਸਹੂਲਤਾਂ ਲਈ 5 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨਾ, ਵਕੀਲਾਂ ਅਤੇ ਉਹਨਾਂ ਦੇ ਪਰਿਵਾਰਾਂ ਵਾਸਤੇ ਬੀਮਾ ਪਾਲਸੀ ਲਾਗੂ ਕਰਨਾ, ਵਕੀਲਾਂ ਨੂੰ ਰਿਆਇਤੀ ਦਰਾਂ 'ਤੇ ਰਹਾਇਸ਼ੀ ਥਾਂਵਾਂ ਮਹੁੱਈਆ ਕਰਾਉਣਾ, ਟਿ੍ਬਿਊਨਲ, ਫੌਰਮ ਅਤੇ ਕਮਿਸ਼ਨਜ਼ ਵਿੱਚ ਰਿਟਾਇਰਡ ਜੱਜ਼ਾਂ ਦੀ ਨਿਯੁਕਤੀ ਦੇ ਨਾਲ ਨਾਲ ਵਕੀਲਾਂ ਨੂੰ ਨਿਯੁਕਤ ਕਰਨਾ, ਲੀਗਲ ਸਰਵਿਸ ਅਥਾਰਟੀ ਐਕਟ ਵਿੱਚ ਸੋਧ ਕਰਨਾ ਆਦਿ ਹਨ।

ਇਸ ਮੌਕੇ ਐਡਵੋਕੇਟ ਗੁਰਦੀਸ਼ ਸਿੰਘ ਖੋਸਾ, ਐਡਵੋਕੇਟ ਕੇ.ਪੀ.ਐਸ. ਗਿੱਲ, ਐਡਵੋਕੇਟ ਹਰਪਾਲ ਸਿੰਘ, ਐਡਵੋਕੇਟ ਹਰਦੀਪ ਸਿੰਘ ਸੇਤੀਆ, ਐਡਵੋਕੇਟ ਵਿਜੇ ਧੀਰ, ਐਡਵੋਕੇਟ ਪਵਨ ਸ਼ਰਮਾ, ਐਡਵੋਕੇਟ ਹਰਿੰਦਰ ਸਿੰਘ ਸਿੱਧੂ, ਐਡਵੋਕੇਟ ਜਨਕ ਸਿੰਘ ਬਰਾੜ, ਐਡਵੋਕੇਟ ਸਤਿੰਦਰ ਸਿੰਘ ਖਾਲਸਾ, ਐਡਵੋਕੇਟ ਪਰਉਪਕਾਰ ਸਿੰਘ ਸੰਘਾ, ਐਡਵੋਕੇਟ ਜਤਿੰਦਰ ਕਿੰਗਰਾਂ, ਐਡਵੋਕੇਟ ਐਸ.ਐਸ. ਸਿੱਧੂ, ਐਡਵੋਕੇਟ ਹਰਦੀਪ ਸਿੰਘ ਲੋਧੀ, ਐਡਵੋਕੇਟ ਗਗਨਦੀਪ ਸਿੰਘ ਬਰਾੜ ਸਮੇਤ ਸਮੂਹ ਵਕੀਲ ਭਾਈਚਾਰਾ ਹਾਜ਼ਰ ਸੀ।