ਕੈਪਸ਼ਨ : ਐਡਵੋਕੇਟ ਨਸੀਬ ਬਾਵਾ।

ਨੰਬਰ : 14 ਮੋਗਾ 3 ਪੀ

ਸਟਾਫ ਰਿਪੋਰਟਰ, ਮੋਗਾ : ਬੈਂਕਾਂ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ। ਆਮ ਵਿਅਕਤੀ ਦਾ ਬੈਂਕਾਂ 'ਚ ਪਿਆ ਪੈਸਾ-ਪੈਸਾ ਆਮ ਵਿਅਕਤੀ ਦੀ ਖੂਨ ਪਸੀਨੇ ਦੀ ਕਮਾਈ ਹੈ। ਹਰ ਇੱਕ ਵਿਅਕਤੀ ਆਪਣੇ ਪੈਸੇ ਨੂੰ ਬੈਂਕ ਵਿੱਚ ਰੱਖ ਕੇ ਨਿਸ਼ਚਿਤ ਹੋ ਜਾਂਦਾ ਹੈ ਅਤੇ ਉਹ ਇਸ ਲਈ ਬੈਂਕ ਤੇ ਵਿਸ਼ਵਾਸ ਕਰਦਾ ਹੈ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦਾ ਬੈਂਕਾਂ ਤੇ ਨਿਰੰਤਰਨ ਹੈ ਪਰੰਤੂ ਬੈਂਕਾਂ ਵਿੱਚ ਪਏ ਆਮ ਜਨਤਾ ਦੇ ਪੈਸੇ ਨੂੰ ਕਈ ਵੱਡੇ ਵਿਅਕਤੀ ਬੈਂਕ ਕਰਮਚਾਰੀਆਂ ਦੀ ਮਦਦ ਨਾਲ ਜਿਸ ਤਰ੍ਹਾਂ ਲੁੱਟ ਰਹੇ ਹਨ ਇਸ ਨਾਲ ਆਮ ਵਿਅਕਤੀ ਜਿੱਥੇ ਲੱਖਾਂ ਤੋਂ ਕੱਖਾਂ 'ਤੇ ਆ ਰਿਹਾ ਹੈ ਉੱਥੇ ਭਾਰਤ ਦੀ ਅਰਥ ਵਿਵਸਥਾ ਲਈ ਅਜਿਹੀ ਲੁੱਟ ਇੱਕ ਖਤਰੇ ਦੀ ਘੰਟੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਨਸੀਬ ਬਾਵਾ ਨੇ ਕੀਤਾ। ਉਨ੍ਹਾਂ ਨੇ ਭਾਰਤ ਦੇ ਵਿੱਤ ਮੰਤਰੀ ਅਤੇ ਰਾਸ਼ਟਰਪਤੀ ਨੂੰ ਬੇਨਤੀ ਕੀਤੀ ਹੈ ਕਿ ਜਿਸ ਤਰ੍ਹਾਂ ਪੰਜਾਬ ਅਤੇ ਮਹਾਂਰਾਸਟਰ ਬੈਂਕ ਦਾ ਸਾਰਾ ਸਰਮਾਇਆ ਲੁੱਟ ਦਾ ਸ਼ਿਕਾਰ ਹੋਇਆ ਹੈ, ਇਹ ਆਉਣ ਵਾਲੇ ਸਮੇਂ ਵਿੱਚ ਜਨਤਾ ਲਈ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਇਸ ਬੈਂਕ ਵਿੱਚ ਆਮ ਜਨਤਾ ਦਾ ਜੋ ਪੈਸਾ ਡੁੱਬਿਆ ਹੈ, ਸਰਕਾਰ ਉਸ ਤੋਂ ਪੱਲਾ ਝਾੜ ਰਹੀ ਹੈ। ਬੈਂਕ ਸਿਸਟਮ ਵਿੱਚ ਰੀਜਰਵ ਬੈਂਕ ਆਫ ਇੰਡੀਆ ਬੈਂਕ ਸਿਸਟਮ ਨੂੰ ਬਚਾਉਣ ਦੇ ਉਪਰ ਉਠਾਆਉਣ ਲਈ ਵੱਡੇ ਰੋਲ ਅਦਾ ਕਰ ਸਕਦੀ ਹੈ ਪਰੰਤੂ ਰੀਜਰਵ ਬੈਂਕ ਆਫ ਇੰਡੀਆ ਨੇ ਵੀ ਆਮ ਜਨਤਾ ਦੇ ਸਰਮਾਏ ਨੂੰ ਬਚਾਉਣ ਦੀ ਜਗ੍ਹਾ ਸਾਰੀ ਗਾਜ ਬੈਂਕਾਂ ਦੇ ਗਾਹਕਾਂ ਤੇ ਸੁੱਟ ਦਿੱਤੀ ਹੈ, ਜੋ ਬਦਕਿਸਮਤੀ ਹੈ। ਇਸ ਲਈ ਬੈਂਕਾਂ 'ਚ ਪਏ ਜਨਤਾ ਦੇ ਪੈਸੇ ਨੂੰ ਸਰਕਾਰਾਂ ਤੇ ਰੀਜ਼ਰਵ ਬੈਂਕ ਆਫ ਇੰਡੀਆ ਧੜੱਲੇਦਾਰੀ ਨਾਲ ਜ਼ਿੰਮੇਵਾਰੀ ਲੈਣ ਨਹੀਂ ਤਾਂ ਸਰਮਾਏਦਾਰ ਲੋਕਾਂ ਤੇ ਬੈਂਕ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਲੱੁਟਿਆ ਪੈਸਾ ਭਾਰਤ ਦੀ ਅਰਥ ਵਿਵਸਥਾ ਨੂੰ ਬੁਰੀ ਤਰ੍ਹਾਂ ਬਰਬਾਦ ਕਰ ਸਕਦਾ ਹੈ।