ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਰਾਮਗੜ੍ਹੀਆ ਭਾਈਚਾਰੇ ਦੀਆਂ ਹੱਕੀ ਮੰਗਾਂ, ਸੰਵਿਧਾਨਿਕ ਅਹੁਦੇ ਦੇ ਮਾਣ ਸਨਮਾਨ ਅਤੇ ਭਾਈਚਾਰੇ ਦੀ ਮਜਬੂਤੀ ਲਈ ਲਗਾਤਾਰ ਹੋ ਰਹੀਆਂ ਮੀਟਿੰਗਾਂ ਦੀ ਲੜੀ ਤਹਿਤ ਚਰਨਜੀਤ ਸਿੰਘ ਝੰਡੇਆਣਾ ਦੇ ਦਫ਼ਤਰ ਅਕਾਲਸਰ ਰੋਡ ਵਿਖੇ ਮੀਟਿੰਗ ਹੋਈ। ਇਸ ਮੌਕੇ ਕੁਲਵੰਤ ਸਿੰਘ ਰਾਮਗੜ੍ਹੀਆ, ਸੁਖਵਿੰਦਰ ਸਿੰਘ ਅਜ਼ਾਦ, ਗੁਰਪ੍ਰਰੀਤਮ ਸਿੰਘ ਚੀਮਾ, ਸੋਹਣ ਸਿੰਘ ਸੱਗੂ ਨੇ ਬੋਲਦੇ ਹੋਏ ਕਿਹਾ ਕਿ ਰਾਮਗੜ੍ਹੀਆ ਭਾਈਚਾਰਾ ਜਿਥੇ ਧਾਰਮਿਕ, ਸਮਾਜਿਕ ਤੇ ਹੋਰ ਖੇਤਰਾਂ ਵਿੱਚ ਅਗੇ ਹੈ, ੳਥੇ ਹੁਣ ਭਾਈਚਾਰੇ ਦੀ ਮਜਬੂਤੀ ਅਤੇ ਮੁਸ਼ਕਲਾਂ ਨੂੰ ਹੱਲ ਕਰਨ ਲਈ ਪਾਰਟੀਬਾਜੀ ਤੋ ਉਪਰ ਉੱਠ ਕੇ 26 ਸਤੰਬਰ 2021 ਦਿਨ ਐਤਵਾਰ ਨੂੰ ਠੀਕ 11 ਵਜੇ ਵਿਸ਼ਵਕਰਮਾ ਭਵਨ ਮੋਗਾ ਵਿਖੇ ਰਾਮਗੜ੍ਹੀਆ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਭਾਈਚਾਰੇ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਿਉਂਕਿ ਸਾਰੀਆਂ ਹੀ ਸਿਆਸੀ ਪਾਰਟੀਆ ਦੇ ਅਹੁਦੇਦਾਰ ਭਾਈਚਾਰੇ ਦੀ ਮਜਬੂਤੀ ਲਈ ਇਕ ਮੰਚ ਤੇ ਇਕੱਠੇ ਹੋਕੇ ਕੰਮ ਕਰ ਰਹੇ ਹਨ। ਇਸ ਸਮੇਂ ਉਕਤ ਬੁਲਾਰਿਆਂ ਨੇ ਬੋਲਦੇ ਹੋਏ ਕਿਹਾ ਕਿ ਲੋਕ ਭਲਾਈ ਸਕੀਮਾਂ ਜਿਵੇਂ ਕੇ ਲਾਭਪਾਤਰੀ, ਬੁਡਾਪਾ ਤੇ ਵਿਧਵਾ ਪੈਨਸ਼ਨਾਂ, ਸਮਾਰਟ ਕਾਰਡ ਅਤੇ ਮੈਡੀਕਲ ਕਾਰਡ ਆਦਿ ਲਈ ਦਫਤਰ ਬਹੁਤ ਜਲਦ ਹੀ ਵਿਸ਼ਵਕਰਮਾ ਭਵਨ ਖੋਲਿਆ ਜਾਵੇਗਾ।

ਇਸ ਮੀਟਿੰਗ ਵਿੱਚ ਰਾਜਾ ਸਿੰਘ ਭਾਰਤ, ਮਨਜੀਤ ਸਿੰਘ ਮਿੰਦੀ,ਹਿੰਮਤ ਸਿੰਘ, ਅਮਰਜੀਤ ਸਿੰਘ, ਸੁਰਿੰਦਰ ਸਿੰਘ, ਜਗਦੀਸ਼ ਸਿੰਘ ਜੰਡੂ, ਰਛਪਾਲ ਸਿੰਘ ਖਾਲਸਾ ਨੇ ਵਿਸ਼ੇਸ਼ ਤੌਰ 'ਤੇ ਸ਼ਰਿਕਤ ਕੀਤੀ। ਇਸ ਸਮੇਂ ਸਰਬਜੀਤ ਸਿੰਘ ਮੱਲੀ, ਤੇਜਿੰਦਰ ਸਿੰਘ ਲਾਲੀ, ਗੁਰਬਖਸ਼ ਸਿੰਘ, ਮਲਕੀਤ ਸਿੰਘ ਘੜਿਆਲ, ਦਰਸ਼ਨ ਸਿੰਘ ਸੱਗੂ, ਦਲਜੀਤ ਸਿੰਘ, ਕੇਵਲ ਸਿੰਘ, ਸੁਰਜੀਤ ਸਿੰਘ ਸੱਗੂ, ਬਲਬੀਰ ਸਿੰਘ ਸੱਗੂ, ਗੁਰਚਰਨ ਸਿੰਘ ਆਲੀ, ਸੁਰਿੰਦਰ ਸਿੰਘ, ਮਨਜੀਤ ਸਿੰਘ, ਸਤਵੰਤ ਸਿੰਘ ਸੱਗੂ ਆਦਿ ਹਾਜ਼ਰ ਸਨ।