ਮਨਪ੍ਰੀਤ ਸਿੰਘ ਮੱਲੇਆਣਾ, ਮੋਗਾ : ਅੱਜ ਸਵੇਰੇ 11 ਵਜੇ ਦੇ ਕਰੀਬ ਮੋਗਾ ਪੁਲਿਸ ਲਾਇਨ ਵਿਖੇ ਇਕ ਪੁਲਿਸ ਮੁਲਾਜ਼ਮ ਨੇ ਆਪਣੀ ਹੀ ਗੰਨ ਨਾਲ ਗੋਲੀ ਮਾਰ ਕਿ ਖ਼ੁਦਕੁਸ਼ੀ ਕਰਨ ਦਾ ਪਤਾ ਲੱਗਾ ਹੈ।

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੁਲਿਸ ਵਿਖੇ ਮੂਲ ਸਿੰਘ ਸੋਢੀ ਨਾਮਕ ਪੁਲਿਸ ਮੁਲਾਜ਼ਮ ਨੇ ਆਪਣੀ ਗੰਨ ਨਾਲ ਸਿਰ ਵਿਚ ਗੋਲੀ ਮਾਰ ਕਿ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਫ਼ਿਰੋਜਪੁਰ ਦੇ ਪਿੰਡ ਮੱਲਾਂਵਾਲਾ ਜ਼ੋਸਨ ਦਾ ਰਹਿਣ ਵਾਲਾ ਸੀ। ਪਤਾ ਲੱਗਾ ਹੈ ਕਿ ਉਕਤ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਤੇ ਘਰ ਵਿਚ ਕਲੇਸ ਰਹਿੰਦਾ ਸੀ।

Posted By: Jaswinder Duhra