ਸਵਰਨ ਗੁਲਾਟੀ/ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ

ਸੋਮਵਾਰ ਨੂੰ ਜ਼ਿਲ੍ਹੇ 'ਚ 92 ਕੋਰੋਨਾ ਪਾਜ਼ੇਟਿਵ ਆਉਣ ਨਾਲ ਐਕਟਿਵ ਕੇਸਾਂ ਦੀ ਗਿਣਤੀ 619 ਤੱਕ ਪਹੁੰਚ ਗਈ ਹੈ। ਦੂਜੇ ਦੌਰ ਵਿੱਚ ਕੋਰੋਨਾ ਦੇ ਖਤਰਨਾਕ ਹਾਲਤ ਦੇ ਬਾਵਜੂਦ ਲੋਕ ਲਾਪਰਵਾਹ ਹੋ ਗਏ ਹਨ। ਜਿਨਾਂ੍ਹ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਂਦੀ ਹੈ, ਉਨਾਂ੍ਹ ਨੂੰ ਫੋਨ ਉੱਤੇ ਸੁਨੇਹਾ ਤਾਂ ਮਿਲ ਜਾਂਦਾ ਹੈ ਕਿ ਵਿਭਾਗ ਦੀ ਟੀਮ ਉਨਾਂ੍ਹ ਨੂੰ ਕੁਆਰਟਾਈਨ ਕਰੇਗੀ, ਲੇਕਿਨ ਕੁਆਰਟਾਈਨ ਕਰਨ ਜਾਂਦਾ ਕੋਈ ਵੀ ਨਹੀਂ। ਅਜਿਹੇ ਵਿੱਚ ਪਾਜ਼ੇਟਿਵ ਲੋਕ ਆਪਣੇ ਰੋਜ਼ਾਨਾ ਦੇ ਕੰਮ ਵਿੱਚ ਲੱਗੇ ਰਹਿੰਦੇ ਹਨ ਅਤੇ ਕਿਸੇ ਨੂੰ ਵੀ ਇਸਦੀ ਪ੍ਰਵਾਹ ਨਹੀਂ। ਵੱਧਦੇ ਕੋਰੋਨਾ ਪਾਜ਼ੇਟਿਵ ਨੂੰ ਲੈ ਕੇ ਐਸਐਸਪੀ ਦਫਤਰ ਵਿੱਚ ਆਮ ਪਬਲਿਕ ਲਈ ਗੇਟ ਬੰਦ ਕਰ ਦਿੱਤਾ ਗਿਆ ਹੈ। ਪਬਲਿਕ ਡੀਿਲੰਗ ਉੱਤੇ ਰੋਕ ਲਗਾ ਦਿੱਤੀ ਗਈ ਹੈ, ਲੇਕਿਨ ਸਿਹਤ ਵਿਭਾਗ ਜਿਸ ਤਰਾਂ੍ਹ ਨਾਲ ਕੋਰੋਨਾ ਪਾਜ਼ੇਟਿਵ ਨੂੰ ਲੈ ਕੇ ਲਾਪਰਵਾਹੀ ਕਰ ਰਿਹਾ ਹੈ ਅਤੇ ਪਾਜ਼ੇਟਿਵ ਲੋਕ ਲਗਾਤਾਰ ਲੋਕਾਂ ਦੇ ਵਿੱਚ ਪਹੁੰਚ ਰਹੇ ਹਨ, ਜੋ ਹੋਰਨਾਂ ਨੂੰ ਵੀ ਪਾਜ਼ੇਟਿਵ ਕਰ ਰਹੇ ਹਨ।

18 ਲੋਕਾਂ ਨੂੰ ਲੈਵਲ ਟੂ ਆਈਸੋਲੇਸ਼ਨ ਵਾਰਡ 'ਚ ਰੱਖਿਆ

ਸੋਮਵਾਰ ਨੂੰ 92 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨਾਂ੍ਹ ਵਿਚੋਂ 18 ਲੋਕਾਂ ਨੂੰ ਲੈਵਲ ਟੂ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ, ਜਦੋਂਕਿ ਹੋਰ ਨੂੰ ਹੋਮ ਕੁਆਰਟਾਈਨ ਕੀਤਾ ਗਿਆ ਹੈ। ਜਿਲ੍ਹੇ ਵਿੱਚ ਸਰਗਰਮ ਕੇਸ ਦੀ ਗਿਣਤੀ ਵਧਕੇ 619 ਹੋ ਗਈ ਹੈ। ਹੁਣ ਤੱਕ 113 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਹੁਣ ਤੱਕ 108051 ਲੋਕਾਂ ਦੇ ਸੈਂਪਲ ਲਏ : ਸਿਵਲ ਸਰਜਨ

ਸਿਵਲ ਸਰਜਨ ਡਾਕਟਰ ਅਮਰਪ੍ਰਰੀਤ ਕੌਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਸੋਮਵਾਰ ਨੂੰ 92 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ 108051 ਲੋਕਾਂ ਦੇ ਸੈਂਪਲ ਲਏ ਗਏ ਸਨ, ਜਿਨਾਂ੍ਹ ਵਿਚੋਂ 86448 ਦੀ ਰਿਪੋਰਟ ਨੈਗੇਟਿਵ ਆਉਣ ਦੇ ਨਾਲ 719 ਲੋਕਾਂ ਦੀ ਰਿਪੋਰਟ ਪੈਡਿੰਗ ਹੈ। ਉਨਾਂ੍ਹ ਦੱਸਿਆ ਕਿ ਹੁਣ ਤੱਕ ਜਿਲ੍ਹੇ ਵਿੱਚ ਸੰਕਰਮਣ ਨਾਲ ਮਰਨ ਵਾਲਿਆਂ ਦਾ ਅੰਕੜਾ 113 'ਤੇ ਪਹੁੰਚ ਚੁੱਕਿਆ ਹੈ।

ਦਸ ਦਿਨਾਂ ਦੇ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ

10 ਅਪ੍ਰਰੈਲ ਨੂੰ 66

11 ਅਪ੍ਰਰੈਲ ਨੂੰ 59

12 ਅਪ੍ਰਰੈਲ ਨੂੰ 37

13 ਅਪ੍ਰਰੈਲ ਨੂੰ 46

14 ਅਪ੍ਰਰੈਲ ਨੂੰ 51

15 ਅਪ੍ਰਰੈਲ ਨੂੰ 66

16 ਅਪ੍ਰਰੈਲ ਨੂੰ 66

17 ਅਪ੍ਰਰੈਲ ਨੂੰ 66

18 ਅਪ੍ਰਰੈਲ ਨੂੰ 91

19 ਅਪ੍ਰਰੈਲ ਨੂੰ 92

ਜਿਲ੍ਹੇ 'ਚ 2300 ਲੋਕਾਂ ਨੇ ਲਗਵਾਈ ਵੈਕਸੀਨ

ਸਹਾਇਕ ਨੋਡਲ ਅਫਸਰ ਡਾਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਜਿਲ੍ਹੇ ਵਿੱਚ ਸੋਮਵਾਰ ਨੂੰ 2300 ਵੈਕਸੀਨ ਲਗਾਈ ਗਈ। ਜਿਸ ਵਿੱਚ 1985 ਨੇ ਪਹਿਲੀ ਅਤੇ ਹੋਰ ਨੇ ਦੂਜੀ ਡੋਜ ਲੁਆਈ। ਉਨਾਂ੍ਹ ਦੱਸਿਆ ਕਿ ਪੱਤੋ ਹੀਰਾ ਸਿੰਘ ਵਿੱਚ 291, ਢੁੱਡੀਕੇ ਵਿੱਚ 355, ਕੋਟ ਈਸੇ ਖਾਂ ਵਿੱਚ 345, ਠੱਠੀ ਭਾੲਹੀ ਵਿੱਚ 217, ਡਰੋਲੀ ਭਾਈ 'ਚ 630, ਸਿਵਲ ਹਸਪਤਾਲ 'ਚ 176, ਨਾਨਕ ਨਗਰੀ ਵਿੱਚ ਲਗਾਏ ਕੈਂਪ ਦੌਰਾਨ 98, ਡੈਫੋਡਿਲਜ਼ ਸੰਸਥਾ ਵਿੱਚ 50, ਸ਼ਾਮ ਨਰਸਿੰਗ ਹੋਮ ਵਿੱਚ 40, ਗੁਰੂ ਰਾਮ ਦਾਸ ਨਗਰ ਵਿੱਚ 40, ਮਿੱਤਲ ਹਸਪਤਾਲ ਵਿੱਚ 18, ਸਿੱਧੂ ਹਸਪਤਾਲ ਵਿੱਚ 7, ਮੈਡੀਸਿਟੀ ਵਿੱਚ 7 ਲੋਕਾਂ ਨੇ ਵੈਕਸੀਨ ਲੁਆਈ ਹੈ।

ਕੀ ਹੈ ਜ਼ਮੀਨੀ ਹਕੀਕਤ

ਸਰਦਾਰ ਨਗਰ ਨਿਵਾਸੀ ਦਿਲ ਕੁਮਾਰੀ ਨਾਮਕ ਅੌਰਤ ਨੇ ਮਥੁਰਾਦਾਸ ਸਿਵਲ ਹਸਪਤਾਲ ਵਿੱਚ ਕੋਰੋਨਾ ਦਾ ਟੈਸਟ ਕਰਾਇਆ ਸੀ। ਟੈਸਟ ਦੌਰਾਨ ਦਿਲ ਕੁਮਾਰੀ ਨੇ ਆਪਣਾ ਆਧਾਰ ਕਾਰਡ ਟੈਸਟ ਕਰਾਉਂਦੇ ਸਮੇਂ ਦਿੱਤਾ ਸੀ, ਲੇਕਿਨ ਟੈਸਟ ਲੈਣ ਵਾਲਿਆਂ ਨੇ ਆਧਾਰ ਕਾਰਡ ਵੇਖਿਆ ਹੀ ਨਹੀਂ, ਉਨਾਂ੍ਹ ਨੂੰ ਪਹਿਲਾਂ ਜੋ ਲੋਕ ਟੈਸਟ ਲਈ ਪੁੱਜੇ ਸਨ, ਉਹੀ ਪਤਾ ਅਤੇ ਮੋਬਾਇਲ ਨੰਬਰ ਦਿਲ ਕੁਮਾਰੀ ਦੇ ਰਿਕਾਰਡ ਵਿੱਚ ਦਰਜ ਕਰ ਦਿੱਤਾ ਗਿਆ। ਦਿਲ ਕੁਮਾਰੀ ਦੇ ਕੋਰੋਨਾ ਪਾਜ਼ੇਟਵ ਹੋਣ ਦਾ ਮੈਸੇਜ ਸਰਦਾਰ ਨਗਰ ਨਿਵਾਸੀ ਦਰਸ਼ਨ ਮਿੱਤਲ ਦੇ ਨਿਵਾਸ ਉੱਤੇ ਆਇਆ। ਦੋ ਦਿਨ ਲਗਾਤਾਰ ਸਿਹਤ ਵਿਭਾਗ ਤੋਂ ਉਨਾਂ੍ਹ ਨੂੰ ਫੋਨ ਆਉਂਦਾ ਰਿਹਾ ਕਿ ਉਨਾਂ੍ਹ ਦੀ ਟੀਮ ਉਨਾਂ੍ਹ ਨੂੰ ਹੋਮ ਕੁਆਰਟਾਈਨ ਕਰਨ ਆ ਰਹੀ ਹੈ। ਦਰਸ਼ਨ ਮਿੱਤਲ ਨੇ ਜਵਾਬ ਦਿੱਤਾ ਕਿ ਉਹ ਨਹੀਂ ਜਾਣਦੇ ਕਿ ਕੌਣ ਦਿਲ ਕੁਮਾਰੀ ਹੈ। ਦੋ ਦਿਨ ਬਾਅਦ ਫੋਨ ਆਉਣੇ ਬੰਦ ਹੋਏ। ਸਿਹਤ ਵਿਭਾਗ ਨੂੰ ਨਹੀਂ ਪਤਾ ਕਿ ਆਖਿਰ ਕੌਣ ਦਿਲ ਕੁਮਾਰੀ ਹੈ। ਹਾਲਾਂਕਿ ਪੰਜਾਬੀ ਜਾਗਰਣ ਨੇ ਦਿਲ ਕੁਮਾਰੀ ਨੂੰ ਲੱਭ ਲਿਆ, ਉਹ ਇੱਕ ਨਿੱਜੀ ਡਾਕਟਰ ਦੇ ਘਰ ਕੰਮ ਕਰਦੀ ਹੈ। ਕੋਰੋਨਾ ਦੀ ਰਿਪੋਰਟ ਆਉਣ ਤੋਂ ਬਾਅਦ ਵੀ ਉਹ ਲਗਾਤਾਰ ਕੰਮ ਉੱਤੇ ਆਉਂਦੀ ਰਹੀ, ਇਹ ਇੱਕ ਉਦਾਗਰਣ ਹੈ, ਜਦੋਂਕਿ ਕੋਰੋਨਾ ਪਾਜ਼ੇਟਿਵ ਅਜਿਹੇ ਹੋਰ ਵੀ ਲੋਕ ਹਨ, ਜੋ ਭੀੜ 'ਚ ਰਹਿ ਕੇ ਹੀ ਆਪਣੇ ਰੋਜ਼ਾਨਾਂ ਦੇ ਕੰਮ ਕਰ ਰਹੇ ਹਨ। ਜੋ ਹੋਰਨਾਂ ਲੋਕਾਂ ਲਈ ਵੀ ਪਾਜ਼ੇਟਿਵ ਹੋਣ ਦਾ ਕਾਰਨ ਬਣ ਸਕਦੇ ਹਨ। ਸੋ ਸਿਹਤ ਵਿਭਾਗ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।