ਜਾਗਰਣ ਸੰਵਾਦਦਾਤਾ, ਮੋਗਾ : ਜ਼ਿਲ੍ਹੇ ਤੋਂ ਲੰਘਣ ਵਾਲੇ ਦੋਵੇਂ ਨੈਸ਼ਨਲ ਹਾਈਵੇ ਤੇ ਇਕ ਸਟੇਟ ਹਾਈਵੇ ਕੰਢੇ ਰਾਤ ਦੇ ਸਮੇਂ ਢਾਬਿਆਂ 'ਤੇ ਲੱਗਣ ਵਾਲੇ ਟਰੱਕਾਂ ਤੇ ਹੋਰ ਵਾਹਨਾਂ ਦਾ ਮੇਲਾ ਹਾਦਸਿਆਂ ਦੀ ਵੱਡੀ ਵਜ੍ਹਾ ਬਣ ਜਾਂਦਾ ਹੈ। ਬੁੱਧਵਾਰ ਰਾਤ ਨੂੰ 'ਜਾਗਰਣ ਗਰੁੱਪ' ਦੀ ਟੀਮ ਨੇ ਤਿੰਨੋਂ ਹਾਈਵੇ 'ਤੇ 82 ਕਿ.ਮੀ. ਦਾ ਸਫ਼ਰ ਤੈਅ ਕੀਤਾ ਹੈ। ਇਸ ਦੌਰਾਨ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਲੰਧਰ-ਬਰਨਾਲਾ ਹਾਈਵੇ 'ਤੇ ਬੁੱਗੀਪੁਰਾ ਚੌਕ ਤੋਂ ਕੁਝ ਅੱਗੇ ਇਕ ਲੋਡਿਡ ਟਰੋਲਾ ਚਾਲਕ ਤਾਂ ਹਾਈਵੇ 'ਤੇ ਹੀ ਰੇਲਿੰਗ ਅੰਦਰ ਟਰੱਕ ਖੜ੍ਹਾ ਕਰ ਕੇ ਗਾਇਬ ਹੋ ਗਿਆ।

ਅੰਨ੍ਹੇ ਮੋੜ, ਫਿਰ ਵੀ ਸਾਈਨ ਨਹੀਂ

ਹਾਈਵੇ 'ਤੇ ਪੈਣ ਵਾਲੇ ਬਲੈਕ ਸਪਾਟ ਤੋਂ ਪਹਿਲਾਂ ਅਜਿਹੇ ਕੋਈ ਸਾਈਨ ਸਾਨੂੰ ਨਹੀਂ ਮਿਲੇ, ਜੋ ਦੂਰ ਤੋਂ ਵਾਹਨ ਚਾਲਕਾਂ ਨੂੰ ਅੰਨ੍ਹੇ ਮੋੜ, ਪੁਲ ਜਾਂ ਚੌਰਾਹਿਆਂ ਦੀ ਸੂਚਨਾ ਦੇ ਸਕਣ। ਆਮ ਤੌਰ 'ਤੇ ਹਾਈਵੇ 'ਤੇ ਬਣੇ ਚੌਰਾਹੇ ਟ੍ਰੈਫਿਕ ਲਾਈਟਾਂ ਨਾਲ ਕੰਟਰੋਲ ਹੁੰਦੇ ਹਨ। ਪਰ ਤਿੰਨੇ ਹੀ ਹਾਈਵੇ 'ਤੇ ਕਈ ਵਿਅਸਤ ਚੌਰਾਹਿਆਂ ਬਹੋਨਾ ਚੌਕ, ਚੜਿਕ ਚੌਕ ਆਦਿ 'ਤੇ ਟ੍ਰੈਫਿਕ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਹੈ। ਮੋਗਾ-ਕੋਟਕਪੂਰਾ ਸਟੇਟ ਹਾਈਵੇ 'ਤੇ ਦਿਨ 'ਚ ਸਭ ਤੋਂ ਵਿਅਸਤ ਬਹੋਨਾ ਚੌਕ 'ਚ ਅਸੀਂ ਰਾਤ 10 ਵੱਜ ਕੇ 56 ਮਿੰਟ 'ਤੇ ਪਹੁੰਚੇ। ਕੁਝ ਦੇਰ ਲਈ ਚੌਰਾਹੇ 'ਤੇ ਰੁਕੇ ਤਾਂ ਇਹ ਚੌਰਾਹਾ ਦਿਨ ਤੋਂ ਵੀ ਜ਼ਿਆਦਾ ਖ਼ਤਰਨਾਕ ਦਿਖਿਆ। ਚੌਰਾਹੇ 'ਤੇ ਕਿਸੇ ਤਰ੍ਹਾਂ ਦੇ ਅਜਿਹੇ ਸਾਈਨ ਨਹੀਂ ਹਨ, ਜੋ ਦੂਰ ਤੋਂ ਵਾਹਨ ਚਾਲਕਾਂ ਨੂੰ ਚੌਰਾਹੇ ਹੋਣ ਦਾ ਸੰਕੇਤ ਦੇ ਸਕਣ। ਵਾਹਨਾਂ ਦੀ ਰਫ਼ਤਾਰ ਇੰਨੀ ਕਿ ਸਿਰਫ ਹਾਈਵੇ 'ਤੇ ਹੀ ਨਹੀਂ, ਬਲਕਿ ਹਾਈਵੇ ਨੂੰ ਕ੍ਰਾਸ ਕਰਦੇ ਪਹਾੜਾ ਸਿੰਘ ਚੌਕ ਤੋਂ ਬਹੋਨਾ ਪਿੰਡ ਵੱਲ ਜਾਣ ਵਾਲੇ ਤੇਜ਼ ਰਫ਼ਤਾਰ ਵਾਹਨਾਂ ਦੀ ਸਿਰਫ ਸ਼ਾਂ-ਸ਼ਾਂ ਸੁਣਾਈ ਦੇ ਰਹੀ ਸੀ। ਰਫ਼ਤਾਰ 'ਤੇ ਵਾਹਨ ਚਾਲਕਾਂ ਦਾ ਕੰਟਰੋਲ ਨਹੀਂ ਸੀ।

ਅਧੂਰੇ ਹਾਈਵੇ ਦੇ ਹਿੱਸੇ 'ਚ ਪੱਥਰ ਵਿਛਾਏ

ਸਤੰਬਰ 2014 'ਚ ਤਿਆਰ ਹੋਣ ਵਾਲੇ ਜਲੰਧਰ-ਤਲਵੰਡੀ 78 ਕਿ.ਮੀ. ਹਾਈਵੇ ਦੀ ਕਹਾਣੀ ਤਾਂ ਬਿਲਕੁਲ ਹੀ ਅਲੱਗ ਦਿਖੀ, ਅਧੂਰੇ ਹਾਈਵੇ 'ਤੇ ਫਿਰੋਜ਼ਪੁਰ ਰੋਡ 'ਤੇ ਲਾਲਾ ਲਾਜਪਤ ਰਾਏ ਕਾਲਜ ਦੇ ਉੱਪਰੋਂ ਲੰਘਣ ਵਾਲੇ ਓਵਰਬਿ੍ਜ 'ਤੇ ਅਸੀਂ ਰਾਤ ਨੂੰ 9 ਵੱਜ ਕੇ 57 ਮਿੰਟ 'ਤੇ ਸਨ। ਇੱਥੇ ਇਕ ਹਿੱਸਾ ਹੀ ਸੜਕ ਦਾ ਨਿਰਮਾਣ ਕਾਰਜ ਕੁਝ ਸਮੇਂ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਹੈ। ਨਿਰਮਾਣ ਕਾਰਜ ਲਈ ਹਾਈਵੇ ਦੇ ਇਕ ਹਿੱਸੇ 'ਚ ਪੱਥਰ ਵਿਛਾ ਕੇ ਹਾਈਵੇ 'ਤੇ ਇਕ ਡਾਇਵਰਜ਼ਨ ਦਾ ਬੋਰਡ ਲਾ ਕੇ ਕੰਮ ਖ਼ਤਮ ਕਰ ਲਿਆ ਗਿਆ ਹੈ। ਡਾਇਵਰਜ਼ਨ ਵਾਲੇ ਸਥਾਨ 'ਤੇ ਲਾਈਟਾਂ ਦੀ ਕੋਈ ਵਿਵਸਥਾ ਨਹੀਂ ਸੀ। ਸਿਰਫ ਵਾਹਨਾਂ ਦੀਆਂ ਡਾਇਵਰਜ਼ਨ ਬੋਰਡ 'ਤੇ ਪੈਂਦੀਆਂ ਲਾਈਟਾਂ ਤੋਂ ਹੀ ਬੋਰਡ ਦਿਖ ਰਿਹਾ ਸੀ। ਅਸੀਂ ਇਸ ਪੁਲ ਤੋਂ ਅੱਗੇ ਜਾ ਕੇ ਵਾਪਸ ਮੁੜੇ ਤਾਂਕਿ ਅੰਦਾਜ਼ਾ ਹੋ ਸਕੇ ਕਿ ਫਿਰੋਜ਼ਪੁਰ ਤੋਂ ਆਉਣ ਵਾਲੇ ਵਾਹਨ ਚਾਲਕ ਜੇਕਰ ਤੇਜ਼ ਰਫ਼ਤਾਰ ਨਾਲ ਆ ਰਹੇ ਹਨ ਤਾਂ ਉਨ੍ਹਾਂ ਨੂੰ ਡਾਇਵਰਜ਼ਨ ਬੋਰਡ ਦੇਖ ਕੇ ਵਾਹਨ ਨੂੰ ਦਿਸ਼ਾ ਦੇਣ 'ਚ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ। ਤੇਜ਼ ਰਫ਼ਤਾਰ ਨਾਲ ਹੇਠੋਂ ਬਿ੍ਜ 'ਤੇ ਉੱਪਰ ਜਾਂਦੇ ਸਮੇਂ ਪੁਲ ਦੇ ਟਾਪ 'ਤੇ ਪਹੁੰਚਣ ਤੋਂ ਬਾਅਦ ਹੀ ਡਾਇਵਰਜ਼ਨ ਬੋਰਡ ਦਿਖਦਾ ਹੈ। ਉਹ ਵੀ ਵਾਹਨਾਂ ਦੀਆਂ ਲਾਈਟਾਂ ਪੈਣ 'ਤੇ। ਬੋਰਡ ਤੋਂ ਕੁਝ ਕਦਮ ਦੀ ਦੂਰੀ 'ਤੇ 60 ਡਿਗਰੀ 'ਤੇ ਮੁੜ ਕੇ ਵਾਹਨ ਨੂੰ ਹਾਈਵੇ ਦੀ ਦੂਜੀ ਸਾਈਡ 'ਚ ਵਾਹਨ ਨੂੰ ਲੈ ਕੇ ਜਾਣਾ ਪੈਂਦਾ ਹੈ। ਧੁੰਦ ਦੇ ਦਿਨਾਂ 'ਚ ਇਹ ਜਗ੍ਹਾ ਹਾਾਦਸਿਆਂ ਦਾ ਵੱਡਾ ਕਾਰਨ ਬਣ ਸਕਦੀ ਹੈ ਕਿਉਂਕਿ ਸੜਕ ਨਿਰਮਾਣ ਦਾ ਕੰਮ ਜਿਸ ਕਛੂਆ ਚਾਲ ਨਾਲ ਚੱਲ ਰਿਹਾ ਹੈ ਲੱਗਦਾ ਨਹੀਂ ਹੈ ਕਿ ਧੁੰਦ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹਾਈਵੇ ਦੇ ਅਧੂਰੇ ਹਿੱਸੇ ਦੀ ਸੜਕ ਬਣਾਉਣ ਦਾ ਕੰਮ ਪੂਰਾ ਹੋ ਸਕੇਗਾ ਕਿਉਂਕਿ ਪ੍ਰਰੀਮਿਕਸ ਦੀ ਸੜਕ ਬਣਾਉਣ ਲਈ ਮੌਸਮ ਵੀ ਪ੍ਰਤੀਕੂਲ ਹੁੰਦਾ ਜਾ ਰਿਹਾ ਹੈ। ਆਮ ਤੌਰ 'ਤੇ ਤਾਪਮਾਨ 27 ਤੋਂ 35 ਡਿਗਰੀ ਵਿਚਾਲੇ ਹੁੰਦਾ ਹੈ। ਜਦੋਂ ਪ੍ਰਰੀਮਿਕਸ ਦੀਆਂ ਸੜਕਾਂ ਲਈ ਸਭ ਤੋਂ ਚੰਗਾ ਮਾਹੌਲ ਹੁੰਦਾ ਹੈ। ਵਰਤਮਾਨ 'ਚ ਆਉਣ ਵਾਲੇ ਸਮੇਂ 'ਚ ਤਾਪਮਾਨ ਹੋਰ ਜ਼ਿਆਦਾ ਡਿੱਗੇਗਾ।

ਢਾਬੇ ਕੰਢੇ ਮਿਲਿਆ ਵਾਹਨਾਂ ਦਾ ਮੇਲਾ

ਹਾਈਵੇ 'ਤੇ ਢਾਬਿਆਂ ਦਾ ਹਾਲ ਹੈ ਕਿ ਸ਼ਹਿਰ ਤੋਂ ਬਾਹਰ ਨਿਕਲ ਕੇ ਜਿਵੇਂ ਹੀ ਸਾਡੀ ਟੀਮ ਲੁਧਿਆਣਾ ਵੱਲ ਅੱਗੇ ਵਧੀ ਤਾਂ ਅਕਾਲਸਰ ਚੌਕ ਹਾਈਵੇ ਬਿ੍ਜ ਕ੍ਰਾਸ ਕਰਦਿਆਂ ਜਿਵੇਂ ਹੀ ਸਟੇਡੀਅਮ ਪਾਰ ਕਰਦੇ ਹੋਏ ਅੱਗੇ ਵਧੇ ਤਾਂ ਰਾਤ ਨੂੰ 9.35 ਵਜੇ ਪਹੁੰਚੇ ਤਾਂ ਖੱਬੇ ਹੱਥ 'ਤੇ ਬਲਦੇਵ ਢਾਬੇ ਕਾਰਨ ਟਰੱਕਾਂ, ਕਾਰਾਂ, ਟਰੈਕਟਰਾਂ ਦਾ ਮੇਲਾ ਲੱਗਾ ਹੋਇਆ ਸੀ। ਕੁਝ ਵਾਹਨਾਂ ਨੂੰ ਹਾਈਵੇ ਦੇ ਉੱਪਰ ਹੀ ਖੜ੍ਹਾ ਕੀਤਾ ਹੋਇਆ ਸੀ। ਸ਼ਹਿਰੋਂ ਬਾਹਰ ਨਿਕਲ ਕੇ ਜਿਵੇਂ ਹੀ ਵਾਹਨ ਚਾਲਕ ਅਕਾਲਸਰ ਬਿ੍ਝ ਤੋਂ ਲੰਘਦੇ ਹਨ, ਉਨ੍ਹਾਂ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ। ਵਾਹਨ ਦੇ ਰਫ਼ਤਾਰ ਫੜਦੇ ਹੀ ਢਾਬੇ ਦੇ ਬਾਹਰ ਖੜ੍ਹੇ ਵਾਹਨ ਕਿਸੇ ਖ਼ਤਰੇ ਤੋਂ ਘੱਟ ਨਜ਼ਰ ਨਹੀਂ ਆਉਂਦੇ। ਕੋਟਕਪੂਰਾ ਰੋਡ ਸਟੇਟ ਹਾਈਵੇ ਤੋਂ ਆਉਂਦੇ ਸਮੇਂ ਸਾਡੀ ਟੀਮ ਰਾਤ ਨੂੰ 10 ਵੱਜ ਕੇ 46 ਮਿੰਟ 'ਤੇ ਪਹੁੰਚੇ। ਜਿਵੇਂ ਹੀ ਸਾਡੀ ਬੁੱਗੀ ਪੁਰਾ ਚੌਕ ਨੂੰ ਕ੍ਰਾਸ ਕਰਦੇ ਸਮੇਂ ਜਲੰਧਰ ਰੋਡ 'ਤੇ ਲੋਹਾਰਾ ਚੌਕ ਵੱਲ ਅੱਗੇ ਵਧੀ ਤਾਂ ਹੋਟਲ ਚੋਖਾ ਅੰਪਾਇਰ ਨੇ ਬੁੱਗੀਪੁਰਾ ਚੌਕ ਤੋਂ ਜਲੰਧਰ-ਬਰਨਾਲਾ ਹਾਈਵੇ 'ਤੇ ਜਲੰਧਰ ਵੱਲ ਟਰਨ ਲਿਆ, ਬੁੱਗੀਪੁਰਾ ਚੌਕ ਤੋਂ ਕੁਝ ਅੱਗੇ ਵਧੇ ਹੀ ਸਨ ਕਿ ਮਾਲ ਨਾਲ ਲੱਦਿਆ ਇਕ ਟ੍ਰੋਲਾ ਚਾਲਕ ਗਰਿੱਲ ਤੋਂ ਅੰਦਰ ਹਾਈਵੇ 'ਤੇ ਹੀ ਖੜ੍ਹਾ ਕਰ ਕੇ ਗਾਇਬ ਹੋ ਗਿਆ। ਕਰੀਬਨ 10 ਮਿੰਟ ਅਸੀਂ ਉੱਥੇ ਚਾਲਕ ਦੇ ਆਉਣ ਦੇ ਇੰਤਜ਼ਾਰ 'ਚ ਰੁਕੇ ਪਰ ਚਾਲਕ ਦਾ ਕੁਝ ਪਤਾ ਨਹੀਂ ਸੀ। ਬਸ ਟਰੱਕ ਖੜ੍ਹਾ ਕਰ ਕੇ ਗਾਇਬ ਸਨ। ਇਸ ਤੋਂ ਪਹਿਲਾਂ ਲੁਧਿਆਣਾ-ਤਲਵੰਡੀ ਹਾਈਵੇ 'ਤੇ ਜਦੋਂ ਅਸੀਂ ਬੁੱਗੀਪੁਰਾ ਚੌਕ ਬਿ੍ਜ 'ਤੇ ਜਾਣ ਦੀ ਬਜਾਏ ਲਿੰਕ ਰੋਡ ਤੋਂ ਚੌਕ ਵੱਲ ਆਏ ਤਾਂ ਲਿੰਕ ਰੋਡ 'ਤੇ ਬਣੇ ਸੜਕ ਦੇ ਡੂੰਘੇ ਟੋਏ ਵੀ ਹਾਦਸਿਆਂ ਨੂੰ ਸੱਦਾ ਦਿੰਦੇ ਨਜ਼ਰ ਆ ਰਹੇ ਸਨ। 82 ਕਿ.ਮੀ. ਤੋਂ ਜ਼ਿਆਦਾ ਹਾਈਵੇ ਦੇ ਸਫਰ 'ਚ ਰਾਤ 'ਚ ਅਸੀਂ ਕਿਤੇ ਵੀ ਹਾਈਵੇ 'ਤੇ ਟੋਲ ਵਸੂਲਣ ਵਾਲੇ ਟੋਲ ਠੇਕੇਦਾਰ ਦੀ ਨਿਗਰਾਨੀ ਗੱਡੀ ਜਾਂ ਐਂਬੂਲੈਂਸ ਨਜ਼ਰ ਨਹੀਂ ਆਈ, ਸਿਰਫ ਤੇਜ਼ ਰਫ਼ਤਾਰ ਨਾਲ ਦੌੜਦੇ ਵਾਹਨ ਜਾਂ ਫਿਰ ਢਾਬਿਆਂ ਦੇ ਬਾਹਰ ਖੜ੍ਹੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਹੀ ਹਰ ਜਗ੍ਹਾ ਦੇਖਣ ਨੂੰ ਮਿਲੀਆਂ। ਤਿੰਨੇ ਹਾਈਵੇ 'ਤੇ ਕਿਤੇ ਵੀ ਹਾਈਵੇ ਕੰਢੇ ਪਾਰਕਿੰਗ ਨਹੀਂ ਮਿਲੀ।