ਪੱਤਰ ਪ੍ਰਰੇਰਕ ਕੋਟਕਪੂਰਾ :- ਕਂੇਦਰ ਦੀ ਭਾਜਪਾ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਤਿੰਨ ਲੋਕ ਵਿਰੋਧੀ ਕਾਨੂੰਨ ਪਾਸ ਕਰਕੇ ਦੇਸ਼ ਦੇ ਹਰ ਵਰਗ ਨੂੰ ਸੜਕਾਂ ਤੇ ਆਉਣ ਲਈ ਮਜਬੂਰ ਕੀਤਾ ਹੈ। ਪੰਜਾਬ ਵਿਚ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜੱਥੇਬੰਦੀਆਂ ਦੀ ਅਗਵਾਈ 'ਚ ਲੜੇ ਜਾ ਰਹੇ ਸੰਘਰਸ਼ ਨੂੰ ਢਾਹ ਲਾਉਣ ਲਈ ਭਾਜਪਾ ਨੂੰ ਅਚਾਨਕ ਦਲਿਤਾਂ ਦਾ ਹੇਜ਼ ਜਾਗ ਪਿਆ ਹੈ। ਇਹ ਸ਼ਬਦ ਜਿਲ੍ਹਾ ਪ੍ਰਰੀਸ਼ਦ ਮੈਂਬਰ ਦਰਸ਼ਨ ਸਿੰਘ ਿਢਲਵਾਂ ਨੇ ਕਹੇ। ਉਹਨਾਂ ਕਿਹਾ ਕਿ ਭਾਜਪਾ ਦੀ ਯੂ.ਪੀ ਸਰਕਾਰ ਨੇ ਹਾਥਰਸ ਦੀ ਦਲਿਤ ਲੜਕੀ ਨੂੰ ਇਨਸਾਫ਼ ਦੇਣ ਲਈ ਅੱਖਾਂ ਕਿਉਂ ਮੀਚ ਰੱਖੀਆਂ ਹਨ। ਪੰਜਾਬ ਭਾਜਪਾ ਦੇ ਆਗੂਆਂ ਨੂੰ ਵੀ ਹਾਥਰਸ ਦੀ ਘਟਨਾਂ ਨਜ਼ਰ ਨਹੀਂ ਆ ਰਹੀ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਪੰਜਾਬ ਹਰਿਆਣਾਂ ਦੇ ਕਿਸਾਨਾਂ ਨਾਲ ਹਰ ਵਰਗ ਮੋਢੇ ਨਾਲ ਮੋਢਾ ਲਗਾ ਕੇ ਇਸ ਸੰਘਰਸ਼ ਵਿਚ ਤੁਰ ਰਿਹਾ ਹੈ ਤੇ ਭਾਜਪਾ ਖਿਲਾਫ ਸਾਰੇ ਦੇਸ਼ ਵਿਚ ਗੱੁਸਾ ਫੁੱਟ ਰਿਹਾ ਹੈ ਜੋ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਮਜਬੂਰ ਕਰ ਰਿਹਾ ਹੈ ਤਾਂ ਭਾਜਪਾ ਵਲੋਂ ਦਲਿਤਾਂ ਨੂੰ ਇਨਸਾਫ਼ ਦਵਾਉਣ ਦੇ ਨਾਮ ਤੇ ਜਨਤਕ ਸਰਗਰਮੀ ਵਿਢ ਕੇ ਕਿਸਾਨਾਂ, ਮਜ਼ਦੂਰਾਂ ਦੇ ਘੋਲ ਨੂੰ ਢਾਹ ਲਾਉਣ ਦੀ ਜੋ ਸਾਜਿਸ਼ ਰਚੀ ਜਾ ਰਹੀ ਹੈ ਉਸ ਨੂੰ ਕਦੇ ਵੀ ਸਫ਼ਲ ਨਹੀਂ ਹੋਣ ਦੇਵਾਂਗੇ। ਉਹਨਾਂ ਕਿਹਾ ਕਿਸਾਨ ਜੱਥੇਬੰਦੀਆਂ ਵਲੋਂ ਲੜੇ ਜਾ ਰਹੇ ਘੋਲ ਸਾਰੇ ਤਬਕਿਆਂ ਲਈ ਹੈ ਦਲਿਤ ਲੋਕਾਂ ਨੂੰ ਭਾਜਪਾਂ ਦੀਆਂ ਫੁੱਟ ਪਾਊ ਸਾਜਿਸ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਤੇ ਕਿਸਾਨੀ ਸੰਘਰਸ਼ ਨੂੰ ਕਾਲੇ ਕਾਨੂੰਨ ਰੱਦ ਕਰਵਾਉਣ ਤੱਕ ਸਾਰੇ ਵਰਗਾਂ ਨੂੰ ਏਕਤਾ ਬਣਾ ਕੇ ਰੱਖਣੀ ਚਾਹੀਦੀ ਹੈ। ਇਸ ਮੌਕੇ ਪੱਪੀ ਸਿੰਘ, ਮੱਖਣ ਸਿੰਘ, ਸ਼ਿਕੰਦਰ ਸਿੰਘ ਪੰਚ, ਗੁਰਦੀਪ ਸਿੰਘ, ਕਰਮ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।