ਮੋਗਾ ਸ਼ਹਿਰ 'ਚ ਫਲੈਕਸਾਂ ਲਾਉਂਦੇ ਹੋਏ ਕਲੱਬ ਅਹੁਦੇਦਾਰ।

ਨੰਬਰ : 16 ਮੋਗਾ 21 ਪੀ

ਮੋਗਾ ਯੂਥ ਵੈੱਲਫੇਅਰ ਕਲੱਬ ਦਾ ਡੇਂਗੂ ਜਾਗਰੂਕਤਾ 'ਚ ਵੱਡਾ ਯੋਗਦਾਨ : ਡਾ. ਅਰੋੜਾ

ਸਵਰਨ ਗੁਲਾਟੀ, ਮੋਗਾ : ਮੋਗਾ ਯੂਥ ਵੈੱਲਫੇਅਰ ਕਲੱਬ ਵੱਲੋਂ ਕਲੱਬ ਦੇ ਸੰਸਥਾਪਕ ਸ਼੍ਰੀ ਅਮੀਰ ਚੰਦ ਬਠਲਾ ਦੀ 42ਵੀਂ ਬਰਸੀ ਦੇ ਮੌਕੇ 'ਤੇ ਮਨਾਏ ਜਾ ਰਹੇ ਸਮਾਜ ਸੇਵੀ ਕੰਮਾਂ ਦੇ ਹਫਤੇ ਦੀ ਕੜੀ ਵਜੋਂ ਅੱਜ ਸਿਵਲ ਹਸਪਤਾਲ ਮੋਗਾ ਦੇ ਗੇਟ ਤੇ ਅਤੇ ਸ਼ਹਿਰ ਦੇ ਚਾਰ ਪ੍ਰਮੁੱਖ ਸਥਾਨਾਂ ਤੇ ਡੇਂਗੂ ਜਾਗਰੂਕਤਾ ਸਬੰਧੀ ਵੱਡੀਆਂ ਫਲੈਕਸਾਂ ਲਗਾਈਆਂ ਗਈਆਂ।

ਇਸ ਮੌਕੇ ਸਹਾਇਕ ਸਿਵਲ ਮੋਗਾ ਡਾ. ਜਸਵੰਤ ਸਿੰਘ, ਜਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਸ਼ ਅਰੋੜਾ, ਡਾ. ਰਾਜੇਸ਼ ਮਿੱਤਲ ਅਤੇ ਜਿਲ੍ਹਾ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਡਾ. ਮੁਨੀਸ਼ ਅਰੋੜਾ ਨੇ ਮੋਗਾ ਯੂਥ ਵੈੱਲਫੇਅਰ ਕਲੱਬ ਦੇ ਨੌਜਵਾਨਾਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਕਲੱਬ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਡੇਂਗੂ ਦੀ ਰੋਕਥਾਮ ਲਈ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ ਸਿਹਤ ਵਿਭਾਗ ਦੀ ਮਦਦ ਕੀਤੀ ਜਾ ਰਹੀ ਹੈ ਤੇ ਹਰ ਸਾਲ ਸ਼ਹਿਰ ਵਿੱਚ ਪ੍ਰਮੁੱਖ ਸਥਾਨਾਂ ਤੇ ਡੇਂਗੂ ਫਲੈਕਸਾਂ ਲਾਈਆ ਜਾਂਦੀਆਂ ਹਨ। ਉਨ੍ਹਾਂ ਕਲੱਬ ਪ੍ਰਧਾਨ ਨੀਰਜ਼ ਬਠਲਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਡੇਂਗੂ ਨੂੰ ਕਾਬੂ ਕਰਨ ਵਿੱਚ ਸਮਾਜ ਸੇਵੀ ਸੰਸਥਾਵਾਂ ਦਾ ਅਹਿਮ ਯੋਗਦਾਨ ਹੈ ਤੇ ਮੋਗਾ ਸ਼ਹਿਰ ਦੀਆਂ ਸੰਸਥਾਵਾਂ ਆਪਣਾ ਰੋਲ ਬਾਖੂਬੀ ਨਿਭਾਅ ਰਹੀਆਂ ਹਨ।

ਇਸ ਮੌਕੇ ਜ਼ਿਲ੍ਹਾ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਤਿੰਨ ਸਾਲ ਪਹਿਲਾਂ ਕੈਂਪ ਮਾਰਕਿਟ ਵਿੱਚ ਡੇਂਗੂ ਨਾਲ ਇੱਕ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਇਸ ਕਲੱਬ ਦੇ ਮੈਂਬਰਾਂ ਨੇ ਇਸ ਬਿਮਾਰੀ ਨੂੰ ਕਾਬੂ ਕਰਨ ਵਿਚ ਅਹਿਮ ਯੋਗਦਾਨ ਪਾਇਆ ਹੈ ਤੇ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੁਕ ਕਰਨ ਦੇ ਨਾਲ ਨਾਲ ਬੱਸ ਸਟੈਂਡ, ਅਕਾਲਸਰ ਚੌਂਕ, ਮਿੰਨੀ ਸਕੱਤਰੇਤ ਅਤੇ ਕੈਂਪ ਮਾਰਕਿਟ ਆਦਿ ਜਨਤਕ ਥਾਵਾਂ ਤੇ ਫਲੈਕਸਾਂ ਲਗਾ ਕੇ ਸ਼ਹਿਰ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਉਤਮ ਯੋਗਦਾਨ ਲਈ ਕਲੱਬ ਦੇ ਸਮੂਹ ਮੈਂਬਰਾਂ ਦਾ ਸਿਹਤ ਵਿਭਾਗ ਮੋਗਾ ਵੱਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਨੀਰਜ਼ ਬਠਲਾ ਨੇ ਸਿਹਤ ਵਿਭਾਗ ਮੋਗਾ ਦੇ ਅਧਿਕਾਰੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਅਸੀਂ ਆਪਣੇ ਵੱਲੋਂ ਸਿਹਤ ਵਿਭਾਗ ਨੂੰ ਹਰ ਸੰਭਵ ਮਦਦ ਦੇਣ ਲਈ ਵਚਨਬੱਧ ਹਾਂ। ਇਸ ਮੌਕੇ ਕਲੱਬ ਦੇ ਸਰਪ੍ਰਸਤ ਅਸ਼ੋਕ ਧਮੀਜਾ, ਪ੍ਰਭਜੋਤ ਸਿੰਘ ਗਿੱਲ, ਦੀਪਕ ਮਿਗਲਾਨੀ, ਸੰਦੀਪ ਗਰਗ, ਡਿੰਪਲ ਰਾਜਦੇਵ, ਬਿੱਲਾ ਧਮੀਜਾ, ਸੋਨੂੰ ਰਾਜਦੇਵ ਅਤੇ ਵਿਪਨ ਮਿਗਲਾਨੀ ਆਦਿ ਹਾਜ਼ਰ ਸਨ।