ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਅੌਲਖ ਤੇ ਜ਼ਿਲ੍ਹਾ ਆਗੂ ਜਗਵੀਰ ਕੌਰ।

ਨੰਬਰ : 15 ਮੋਗਾ 5 ਪੀ, 6 ਪੀ

ਰੀਗਲ ਸਿਨੇਮਾ ਦੇ ਸ਼ਹੀਦਾਂ ਦੀ ਯਾਦਗਾਰ ਨੂੰ ਵਿਕਸਿਤ ਕਰਵਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ

ਵਕੀਲ ਮਹਿਰੋਂ, ਮੋਗਾ : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ 18 ਜੁਲਾਈ ਨੂੰ ਸ਼ਹੀਦ ਪਿ੍ਰਥੀਪਾਲ ਰੰਧਾਵਾ, ਜੋ ਕਿ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਿਰਮੌਰ ਆਗੂ ਸਨ, ਦੀ ਬਰਸੀ ਮੋਗਾ ਵਿਖੇ ਮਨਾਈ ਜਾਵੇਗੀ। ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਅੌਲਖ ਨੇ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ, ਉਹ ਸਿਰਮੌਰ ਜਥੇਬੰਦੀ ਹੈ ਜਿਸ ਦੇ ਆਗੂਆਂ ਤੇ ਕਾਰਕੁੰਨਾਂ ਨੇ ਵਿਦਿਆਰਥੀ ਹਿੱਤਾਂ ਲਈ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ। ਪਿਰਥੀਪਾਲ ਰੰਧਾਵਾ ਉਹ ਮਰਹੂਮ ਆਗੂ ਹਨ, ਜਿਨ੍ਹਾਂ ਨੂੰ ਸਮੇਂ ਦੀ ਹਕੂਮਤ ਨੇ ਕਤਲ ਕਰਵਾ ਦਿੱਤਾ ਸੀ, ਕਿਉਂਕਿ ਵਿਦਿਆਰਥੀ ਲਹਿਰ ਪਿ੍ਰਥੀਪਾਲ ਰੰਧਾਵਾ ਦੀ ਅਗਵਾਈ ਵਿਚ ਸਿਖਰਾਂ ਛੋਹ ਰਹੀ ਸੀ ਤੇ ਹਕੂਮਤ ਨੂੰ ਹਮੇਸ਼ਾ ਹੀ ਅਜਿਹੇ ਲੋਕਾਂ ਨੂੰ ਡਰ ਬਣਿਆ ਰਹਿੰਦਾ ਹੈ, ਜੋ ਲੋਕਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਕਰਦੇ ਹਨ ਪਰ ਸਰੀਰ ਨੂੰ ਕਤਲ ਕੀਤਾ ਜਾ ਸਕਦਾ ਹੈ, ਵਿਚਾਰ ਨਹੀਂ ਮਾਰੇ ਜਾ ਸਕਦੇ। ਉਨ੍ਹਾਂ ਦੇ ਲੋਕਾਂ ਹਿੱਤਾਂ ਲਈ ਕੰਮ ਕਰਨ ਤੇ ਜਾਨ ਵਾਰਨ ਦੇ ਜਜ਼ਬੇ ਤੋਂ ਪ੍ਰਰੇਰਿਤ ਹੋ ਕੇ ਹੀ ਅੱਜ ਦੇ ਫਾਸ਼ੀਵਾਦੀ ਦੌਰ 'ਚ ਲੋਕਾਂ ਦੀ ਲਹਿਰ ਨੂੰ ਅੱਗੇ ਵਧਾਇਆ ਜਾ ਸਕਦਾ ਹੈ।

ਇਸ ਮੌਕੇ ਜ਼ਿਲ੍ਹਾ ਆਗੂ ਜਗਵੀਰ ਕੌਰ ਨੇ ਕਿਹਾ ਕਿ ਪ੍ਰਥੀਪਾਲ ਰੰਧਾਵਾ ਦੀ ਅਗਵਾਈ 'ਚ ਹੀ ਵੱਡੇ-ਵੱਡੇ ਘੋਲ ਲੜੇ ਗਏ। ਜਿਨ੍ਹਾਂ ਵਿਚ ਰੀਗਲ ਸਿਨੇਮਾ ਗੋਲੀ ਕਾਂਡ, ਵਿਦਿਆਰਥੀਆਂ ਲਈ ਬੱਸ ਪਾਸ ਦੀ ਸਹੂਲਤ ਸਮੇਤ ਕਈ ਅਜਿਹੇ ਘੋਲ ਹਨ, ਜੋ ਵਿਦਿਆਰਥੀ ਲਹਿਰ ਲਈ ਅਹਿਮ ਯੋਗਦਾਨ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਕਾਂਗਰਸੀ ਐੱਮਐੱਲਏ ਹਰਜੋਤ ਕਮਲ ਵੱਲੋਂ ਬਿਨਾਂ ਜਥੇਬੰਦੀਆਂ ਨੂੰ ਭਰੋਸੇ ਵਿਚ ਲਿਆ ਰੀਗਲ ਸਿਨੇਮਾ ਵਿਚ ਕਿਸੇ ਤਰ੍ਹਾਂ ਦੀ ਉਸਾਰੀ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਉਨ੍ਹਾਂ ਕਿਹਾ ਵਿਦਿਆਰਥੀ ਰੀਗਲ ਸਿਨੇਮਾ ਦੀ ਯਾਦਗਾਰ ਬਚਾਉਣ ਲਈ ਹਰ ਕੁਰਬਾਨੀ ਲਈ ਤਿਆਰ ਹਨ।

ਉਨ੍ਹਾਂ ਸਰਕਾਰ ਵੱਲੋਂ ਲੋਕਾਂ ਦੀ ਆਵਾਜ਼ ਦਬਾਉਣ ਲਈ ਮੜੀਆਂ ਜਾ ਰਹੀਆਂ ਪਾਬੰਦੀਆਂ ਦੀ ਵੀ ਨਿਖੇਧੀ ਕੀਤੀ ਅਤੇ 18 ਜੁਲਾਈ ਨੂੰ ਉਨ੍ਹਾਂ ਪਾਬੰਦੀਆਂ ਨੂੰ ਤੋੜਦਿਆਂ ਆਪਣੇ ਸ਼ਹੀਦ ਨੂੰ ਯਾਦ ਕੀਤਾ ਜਾਵੇਗਾ।