ਪਿੰ੍. ਭੁਪਿੰਦਰ ਸਿੰਘ ਿਢੱਲੋਂ।

ਨੰਬਰ : 12 ਮੋਗਾ 8 ਪੀ

ਮਨਪ੍ਰਰੀਤ ਸਿੰਘ ਮੱਲੇਆਣਾ ਮੋਗਾ : ਬੱਚਿਆਂ ਅਤੇ ਨੌਜਵਾਨਾਂ ਲਈ ਪੱਬਜੀ ਵਰਗੀਆਂ ਵੀਡੀਓ ਗੇਮਜ਼ ਬੇਹੱਦ ਖਤਰਨਾਕ ਸਾਬਤ ਹੋ ਰਹੀਆਂ ਹਨ। ਆਏ ਦਿਨ ਕੋਈ ਨਾ ਕੋਈ ਮੰਦਭਾਗੀ ਘਟਨਾ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਦੀਆਂ ਸੁਰੱਖੀਆਂ ਬਣਦੀ ਹੋਈ ਇਨ੍ਹਾਂ ਦੇ ਮਾਰੂ ਪ੍ਰਭਾਵਾਂ ਪ੍ਰਤੀ ਚੌਕਸ ਕਰਦੀ ਨਜ਼ਰ ਪੈਂਦੀ ਹੈ। ਪਿਛਲੇ ਦਿਨੀ ਚੰਡੀਗੜ੍ਹ ਦੇ ਇਕ ਨੌਜਵਾਨ ਨੇ ਆਪਣੇ ਮਾਪਿਆਂ ਦੀ ਖ਼ੂਨ ਪਸੀਨੇ ਦੀ ਕਮਾਈ ਦੇ 16 ਲੱਖ ਤੋਂ ਵੱਧ ਰੁਪਏ ਪੱਬਜੀ ਗੇਮ ਰਾਹੀਂ ਬਰਬਾਦ ਕਰ ਦਿੱਤੇ ਹਨ। ਇਨ੍ਹਾਂ ਗੇਮਾਂ ਦੇ ਚੁੰਗਲ ਵਿਚ ਫਸੇ ਬੱਚੇ ਤੇ ਨੌਜਵਾਨ ਖੁਦਕੁਸ਼ੀ ਵਰਗੇ ਚੌਂਕਾ ਦੇਣ ਵਾਲੇ ਕਦਮ ਅਕਸਰ ਦਿਖਾਈ ਦਿੰਦੇ ਹਨ ਪਰ ਪਤਾ ਨਹੀਂ ਕਿਉਂ ਸਾਡੀ ਸਰਕਾਰ ਅਜਿਹੀਆਂ ਜਾਨਲੇਵਾ ਗੇਮਾਂ ਤੇ ਪਾਬੰਦੀ ਕਿਉਂ ਨਹੀਂ ਲਾ ਰਹੀ।

---------------------

ਸਮੇਂ, ਸਿਹਤ ਤੇ ਧਨ ਦੀ ਬਰਬਾਦੀ ਨੇ ਇਹ ਗੇਮਾਂ

ਅਜਿਹੀਆਂ ਗੇਮਾਂ 'ਤੇ ਲੰਬਾ ਸਮਾਂ ਬਿਤਾਉਣ ਕਾਰਨ ਨੌਜਵਾਨ ਜਿੱਥੇ ਕੀਮਤੀ ਸਮਾਂ ਵਿਅਰਥ ਗਵਾਉਂਦੇ ਹਨ ਅਤੇ ਪੜ੍ਹਾਈ ਦਾ ਨੁਕਸਾਨ ਕਰਦੇ ਹਨ। ਉੱਥੇ ਬਹੁਤ ਸਮਾਂ ਸਕਰੀਨ ਦੇਖਣ 'ਤੇ ਬਿਤਾਉਣ ਕਾਰਨ ਅੱਖਾਂ ਦੀ ਜੋਤ ਗਵਾਉਣ ਦੇ ਰਾਹ ਵੀ ਪੈਂਦੇ ਹਨ। ਇਹ ਖੇਡਾਂ ਮਾਨਸਿਕ ਤੌਰ 'ਤੇ ਬੇਹੱਦ ਮਾਰੂ ਸਾਬਤ ਹੁੰਦੀਆਂ ਹਨ ਕਿਉਂਕਿ ਇਹ ਬੱਚਿਆਂ ਤੇ ਨੌਜਵਾਨਾਂ ਨੂੰ ਮਾਨਸਿਕ ਰੋਗੀ ਵੀ ਬਣਾਉਂਦੀਆਂ ਹਨ। ਸਰੀਰਕ ਕਿਰਿਆਵਾਂ ਤੋਂ ਹੱਟ ਕੇ ਇਨ੍ਹਾਂ ਵਿਚ ਜ਼ਿਆਦਾ ਸਮਾਂ ਲੀਨ ਰਹਿਣ ਕਰ ਕੇ ਸਰੀਰ ਤੰਦਰੁਸਤੀ ਵੀ ਗ੍ਹਿ ਨਹੀਂ ਜਾਂਦੀ ਹੈ। ਜਦੋਂ ਮਾਪੇ ਟੋਕਦੇ ਹਨ ਤਾਂ ਉਨ੍ਹਾਂ ਦਾ ਸੁਭਾਅ ਚਿੜਚਿੜਾ ਤੇ ਝਗੜਾਲੁ ਕਿਸਮ ਦਾ ਹੋ ਜਾਂਦਾ ਹੈ। ਇਸ ਤਰ੍ਹਾਂ ਅਜਿਹੀਆਂ ਗੇਮਾਂ ਬੱਚਿਆਂ ਦੀ ਸਿਹਤ ਧਨ ਅਤੇ ਸਮੇਂ ਦੀ ਬਰਬਾਦੀ ਦਾ ਸਰੋਤ ਬਣਦੀਆਂ ਹਨ ਜਿਸ ਨਾਲ ਉਨ੍ਹਾਂ ਦਾ ਭਵਿੱਖ ਧੁੰਦਲਾ ਹੋ ਜਾਂਦਾ ਹੈ।

-----------------

ਅਜਿਹੀਆਂ ਗੇਮਜ਼ 'ਤੇ ਪਾਬੰਦੀ ਲਾਉਣ ਦੀ ਕੀਤੀ ਮੰਗ

ਪਿ੍ਰੰ, ਭੁਪਿੰਦਰ ਸਿੰਘ ਿਢੱਲੋਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੀ ਗੇਮਾਂ ਦੀ ਭਿਆਨਕਤਾ ਨੂੰ ਦੇਖਦਿਆਂ ਤੁਰੰਤ ਇਨ੍ਹਾਂ 'ਤੇ ਪਾਬੰਦੀ ਲਗਾਈ ਜਾਵੇ। ਉਨ੍ਹਾਂ ਦੱਸਿਆ ਕਿ ਅਜਿਹੀ ਗੇਮ 'ਚ ਗੁਲਤਾਨ ਬੱਚੇ ਤੇ ਨੌਜਵਾਨ ਮਾਨਸਿਕ ਰੋਗੀ ਬਣ ਜਾਂਦੇ ਹਨ ਅਤੇ ਅਜੀਬੋ ਗਰੀਬ ਹਰਕਤਾਂ ਕਰਨ ਲੱਗਦੇ ਹਨ। ਮਾਪਿਆਂ ਅਤੇ ਆਮ ਡਾਕਟਰਾਂ ਨੂੰ ਵੀ ਅਜਿਹੀਆਂ ਬਿਮਾਰੀਆਂ ਬਾਰੇ ਪਤਾ ਨਹੀਂ ਲੱਗਦਾ। ਸਿਰਫ ਮਨੋਵਿਗਿਆਨੀ ਹੈ ਅਜਿਹੀਆਂ ਸਮੱਸਿਆਵਾਂ ਨੂੰ ਸਮਝ ਕੇ ਇਨ੍ਹਾਂ ਦਾ ਹੱਲ ਕੱਢ ਸਕਦੇ ਹਨ। ਉਨ੍ਹਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਬੱਚਿਆਂ ਵੱਲ ਪੂਰਾ ਧਿਆਨ ਦਿੱਤਾ ਜਾਵੇ ਕਿ ਉਹ ਆਪਣਾ ਸਮਾਂ ਕਿਵੇਂ ਬਿਤਾਉਂਦੇ ਹਨ ਅਤੇ ਉਨ੍ਹਾਂ ਦੀ ਸਿਹਤ ਕਿਹੋ ਜਿਹੀ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿਚ ਪਾਣੀ ਪੁਲਾਂ ਹੇਠੋਂ ਲੰਘ ਜਾਣ ਕਾਰਨ ਮਾਪਿਆਂ ਵੱਲੋਂ ਸਿਰਫ਼ ਪਛਤਾਵਾ ਹੀ ਰਹਿ ਜਾਵੇਗਾ। ਜਿਹੀਆਂ ਗੇਮਾਂ ਦੀ ਭਿਆਨਕਤਾ ਦਰਸਾਉਣ ਲਈ ਇਨ੍ਹਾਂ ਹੀ ਕਾਫੀ ਹੈ ਕਿ ਆਏ ਦਿਨ ਪੱਬਜੀ ਵਰਗੀਆਂ ਗੇਮਾਂ 'ਚ ਰੁੱਝੇ ਰਹਿਣ ਵਾਲੇ ਨੌਜਵਾਨ ਖੁਦਕੁਸ਼ੀਆਂ ਰਾਹੀਂ ਆਪਣੀ ਜੀਵਨ ਲੀਲਾ ਖਤਮ ਕਰ ਰਹੇ ਹਨ।