ਸਮਾਗਮ ਨੂੰ ਸੰਬੋਧਨ ਕਰਦੇ ਹੋਏ ਫਾਰਮਾਸਿਸਟ ਰਾਜ ਕੁਮਾਰ ਢੁੱਡੀਕੇ ਤੇ ਹਾਜ਼ਰ ਹੈਲਥ ਸੁਪਰਵਾਈਜ਼ਰ ਕੁਲਬੀਰ ਸਿੰਘ ਿਢੱਲੋਂ ਤੇ ਪਤਵੰਤੇ।

ਨੰਬਰ : 11 ਮੋਗਾ 15 ਪੀ

ਕਾਕਾ ਰਾਮੂੰਵਾਲਾ, ਚੜਿੱਕ : ਵਿਸ਼ਵ ਅਬਾਦੀ ਦਿਵਸ ਮੌਕੇ ਬੁੱਘੀਪੁਰਾ ਵਿਖੇ ਬਲਾਕ ਪੱਧਰੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਐੱਸਐੱਮਓ ਡਾ. ਨੀਲਮ ਭਾਟੀਆ ਨੇ ਕਿਹਾ ਕਿ ਲਗਾਤਾਰ ਘਟ ਰਹੇ ਕੁਦਰਤੀ ਸਰੋਤਾਂ ਨੂੰ ਧਿਆਨ 'ਚ ਰਖਦਿਆਂ ਆਬਾਦੀ 'ਚ ਸਥਿਰਤਾ ਲਿਆਉਣਾ ਸਮੇਂ ਦੀ ਮੁੱਖ ਲੋੜ ਹੈ ਤੇ ਅਬਾਦੀ ਕੰਟਰੋਲ ਕਰ ਕੇ ਹੀ ਸਮਾਜ 'ਚ ਵਧ ਰਹੀਆਂ ਸਮੱਸਿਆਵਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਤੇ ਫਾਰਮਾਸਿਸਟ ਰਾਜ ਕੁਮਾਰ ਢੁੱਡੀਕੇ ਨੇ ਆਖਿਆ ਕਿ ਆਉਣ ਵਾਲੀ ਪੀੜੀ ਦੇ ਚੰਗੇ ਜੀਵਨ ਲਈ ਵਧ ਰਹੀ ਅਬਾਦੀ 'ਤੇ ਕਾਬੂ ਪਾਉਣਾ ਹੀ ਪਵੇਗਾ। ਇਸ ਲਈ ਸਰਕਾਰ ਵਲੋਂ ਦੱਸੇ ਪਰਿਵਾਰ ਨਿਯੋਜਨ ਦੇ ਤਰੀਕਿਆਂ ਨੂੰ ਅਪਨਾ ਕੇ ਹੀ ਵਧ ਰਹੀ ਜਨਸੰਖਿਆ 'ਤੇ ਰੋਕ ਲਾਈ ਜਾ ਸਕਦੀ ਹੈ। ਸਿਹਤ ਸੁਪਰਵਾਈਜ਼ਰ ਕੁਲਬੀਰ ਿਢੱਲੋਂ ਨੇ ਕਿਹਾ ਕਿ ਅਬਾਦੀ ਨੂੰ ਠੱਲ ਪਾਉਣ ਲਈ ਇਸ ਜਾਗਰੂਕਤਾ ਪੰਦਰਵਾੜੇ ਦੌਰਾਨ ਨਸਬੰਦੀ ਤੇ ਨਲਬੰਦੀ ਕਰਨ ਵਾਸਤੇ ਵਿਸ਼ੇਸ਼ ਮੁਹਿੰਮ ਵਿੱਢੀ ਜਾ ਰਹੀ ਹੈ ਜਿਸ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।

ਇਸ ਸਮੇਂ ਡਾ. ਸਾਹਿਲ, ਸੀਐੱਚਓ ਗੁਰਪਿੰਦਰ ਕੌਰ, ਏਐੱਨਐੱਮ ਨਿਰਪਾਲ ਕੌਰ, ਸਟਾਫ ਨਰਸ ਮਨਜੋਤ ਕੌਰ, ਆਸ਼ਾ ਫੈਸਿਲੀਟੇਟਰ ਰਾਮ ਪਿਆਰੀ, ਸਿਹਤ ਵਰਕਰ ਹਰਦੀਪ ਸਿੰਘ, ਸਰਪੰਚ ਹਰਨੇਕ ਸਿੰਘ, ਸੰਮਤੀ ਮੈਂਬਰ ਹਰਜਿੰਦਰ ਸਿੰਘ, ਗੁਰਮੇਲ ਸਿੰਘ, ਪੂਰਨ ਸਿੰਘ ਹਾਜ਼ਰ ਸਨ।