ਬਾਘਾਪੁਰਾਣਾ ਦੇ ਨਿਹਾਲ ਸਿੰਘ ਵਾਲਾ ਰੋਡ 'ਤੇ ਟੁੱਟੀ ਹੋਈ ਸੜਕ ਵਿਖਾਉਂਦੇ ਹੋਏ ਦੁਕਾਨਦਾਰ।

ਨੰਬਰ : 11 ਮੋਗਾ 4 ਪੀ

ਹਰਿੰਦਰ ਭੱਲਾ, ਬਾਘਾਪੁਰਾਣਾ : ਸਥਾਨਕ ਭਗਤ ਸਿੰਘ ਚੌਕ ਤੋਂ ਲੈ ਕੇ ਚੰਨੂਵਾਲਾ ਰੋਡ ਦੀ ਸੜਕ ਦੇ ਟੋਟੇ ਦਾ ਨਿਰਮਾਣ ਨਾ ਹੋਣ ਕਾਰਨ ਇਸ ਇਲਾਕੇ ਦੇ ਦੁਕਾਨਦਾਰ ਤੇ ਵਾਹਨ ਚਾਲਕ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਹੇ ਹਨ ਅਤੇ ਐੱਸਡੀਐੱਮ ਬਾਘਾਪੁਰਾਣਾ ਤੋਂ ਮੰਗ ਕਰ ਰਹੇ ਹਨ ਕਿ ਸਾਡੀ ਇਸ ਸਮੱਸਿਆਂ ਦਾ ਹੱਲ ਕੀਤਾ ਜਾਵੇ।

ਦੁਕਾਨਦਾਰ ਸੀਰਾ ਅਰੋੜਾ, ਸੁਰਿੰਦਰ ਭੁੱਟੋ, ਆਸ਼ੂ ਕਾਲੜਾ ਤੇ ਤਰਸੇਮ ਲਾਲ ਅਰੋੜਾ ਨੇ ਦੱਸਿਆ ਕਿ ਅੱਜ ਅੱਠ ਮਹੀਨੇ ਦੇ ਕਰੀਬ ਹੋ ਗਏ ਹਨ ਸੜਕ ਪੁੱਟੀ ਨੂੰ। ਸਾਰਾ ਦਿਨ ਮਿੱਟੀ ਉੱਡਦੀ ਰਹਿੰਦੀ ਹੈ, ਜਿਸ ਕਾਰਨ ਦੁਕਾਨਾਂ ਦਾ ਸਾਮਾਨ ਖ਼ਰਾਬ ਹੁੰਦਾ ਰਹਿੰਦਾ ਹੈ। ਕਦੇ ਮੀਂਹ ਪੈ ਜਾਂਦੀ ਹੈ ਅਤੇ ਸਾਰਾ ਬਾਜ਼ਾਰ ਚਿੱਕੜ ਨਾਲ ਭਰ ਜਾਂਦਾ ਹੈ। ਸਾਡੀ ਐੱਸਡੀਐੱਮ ਬਾਘਾਪੁਰਾਣਾ ਨੂੰ ਅਪੀਲ ਹੈ ਕਿ ਜਿੰਨਾਂ ਚਿਰ ਸੜਕ ਨਹੀਂ ਬਣਦੀ ਉੰਨੀ ਦੇਰ ਸੜਕ ਨੂੰ ਚੱਲਣ ਯੋਗ ਬਣਾਇਆ ਜਾਵੇ ਇਹ ਸੜਕ ਦਾ ਟੋਟਾ ਤਕਰੀਬਨ ਤਿੰਨ ਸੌ ਫੁੱਟ ਦੇ ਕਰੀਬ ਦਾ ਹੈ।

ਦੂਸਰੇ ਪਾਸੇ ਸੜਕ ਬਣਾਉਣ ਵਾਲੀ ਕੰਪਨੀ ਦੇ ਅਧਿਕਾਰੀ ਵਿੱਕੀ ਦਾ ਕਹਿਣਾ ਸੀ ਕਿ ਸੀਵਰੇਜ ਦੀਆਂ ਪਾਈਪਾਂ ਦੀ ਫਿਟਿੰਗ ਕਾਰਨ ਇਸ ਸੜਕ ਨੂੰ ਬਣਾਉਣ ਲਈ ਇਕ ਮਹੀਨਾ ਹੋਰ ਲੱਗ ਸਕਦਾ ਹੈ।