ਕੁੱਝ ਜੱਥੇਬੰਦਕ ਆਗੂਆਂ ਨੇ ਆਪਣੇ ਨਿੱਜੀ ਝਗੜੇ ਨੂੰ ਪੰਜਾਬ ਪੱਧਰ ਦਾ ਬਣਾਇਆ

ਕੈਪਸ਼ਨ : ਮੀਟਿੰਗ ਦੌਰਾਨ ਮਲਟੀਪਰਪਜ਼ ਹੈਲਥ ਵਰਕਰ ਅਤੇ ਆਗੂ।

ਨੰਬਰ : 4 ਮੋਗਾ 12 ਪੀ

ਸਟਾਫ਼ ਰਿਪੋਰਟਰ, ਮੋਗਾ : ਫੀਲਡ ਵਿਚ ਕਮਿਊਨਿਟੀ ਹੈਲਥ ਅਫਸਰ, ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਅਤੇ ਮੇਲ ਅਤੇ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਆਪਸ ਵਿਚ ਰਲ ਮਿਲ ਕੇ ਟੀਮ ਵਰਕ ਕਰ ਰਹੇ ਹਨ ਤੇ ਕੋਰੋਨਾ ਵਰਗੀ ਮਹਾਮਾਰੀ ਨਾਲ ਡਟ ਕੇ ਟਾਕਰਾ ਕਰ ਰਹੇ ਹਨ ਤੇ ਲੋਕਾਂ ਨੂੰ ਪਿੰਡ ਪੱਧਰ ਤੇ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ ਪਰ ਸਿਹਤ ਕਾਮਿਆਂ ਦੀ ਇਕ ਜੱਥੇਬੰਦੀ ਦੇ ਕੁੱਝ ਆਗੂਆਂ ਨੇ ਇੱਕ ਸਬ ਸੈਂਟਰ ਦੇ ਝਗੜੇ ਨੂੰ ਪੂਰੇ ਪੰਜਾਬ ਦਾ ਝਗੜਾ ਬਣਾ ਕੇ ਸੂਬਾ ਪੱਧਰ 'ਤੇ ਸੀਅੱੈਚਓ ਅਤੇ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਵਿਚ ਦਰਾਰ ਪੈਦਾ ਕਰਨ ਦੀ ਕੋਝੀ ਸਾਜਿਸ਼ ਕੀਤੀ ਹੈ, ਜਿਸ ਨੂੰ ਅਸੀਂ ਆਪਣੀ ਏਕਤਾ ਨਾਲ ਮੂੰਹ ਤੋੜਵਾਂ ਜਵਾਬ ਦੇਵਾਂਗੇ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਐੱਚਓ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੀ ਆਗੂ ਰਾਜਪਾਲ ਕੌਰ ਅਤੇ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਦੀ ਆਗੂ ਮਨਜਿੰਦਰ ਕੌਰ ਨੇ ਦਫ਼ਤਰ ਸਿਵਲ ਸਰਜਨ ਮੋਗਾ ਵਿੱਚ ਦੋਹਾਂ ਜੱਥੇਬੰਦੀਆਂ ਦੀ ਹੋਈ ਸਾਂਝੀ ਮੀਟਿੰਗ ਉਪਰੰਤ ਪ੍ਰੈਸ ਨੂੰ ਸੰਬੋਧਨ ਦੌਰਾਨ ਕੀਤਾ। ਇਸ ਮੀਟਿੰਗ ਦਾ ਆਯੋਜਨ ਮਲਟੀਪਰਪਜ਼ ਹੈਲਥ ਇੰਪ: ਮੇਲ ਅਤੇ ਫੀਮੇਲ ਯੂਨੀਅਨ ਦੇ ਆਗੂਆਂ ਮਹਿੰਦਰ ਪਾਲ ਲੂੰਬਾ, ਰਣਜੀਤ ਸਿੰਘ ਸਿੱਧੂ, ਰੇਸ਼ਮ ਸਿੰਘ ਮਠਾੜੂ, ਚਮਕੌਰ ਸਿੰਘ ਅਤੇ ਕਰਮਜੀਤ ਘੋਲੀਆ ਦੇ ਯਤਨਾਂ ਨਾਲ ਹੋਇਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਤੋਂ ਇਲਾਵਾ ਸੀਐਚਓ ਰਣਜੀਤ ਕੌਰ, ਲਕਸ਼ਮੀ ਕੌਰ, ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਕਮਲਜੀਤ ਕੌਰ, ਰਾਣੀ ਕੌਰ ਆਦਿ ਨੇ ਕਿਹਾ ਕਿ ਅੱਜ ਲੋੜ ਹੈ ਕਿ ਸਿਹਤ ਵਿਭਾਗ ਦੇ ਮੁਲਾਜ਼ਮ ਆਪਸ ਵਿੱਚ ਰਲ ਮਿਲ ਕੇ ਕੰਮ ਕਰਨ ਤਾਂ ਜੋ ਕਰੋਨਾ ਵਰਗੀ ਮਹਾਮਾਰੀ ਦਾ ਟਾਕਰਾ ਕੀਤਾ ਜਾ ਸਕੇ ਪਰ ਕੁੱਝ ਜੱਥੇਬੰਦੀਆਂ ਦੇ ਆਗੂ ਆਪਣੇ ਇੱਕ ਸਬ ਸੈਂਟਰ ਦੇ ਨਿੱਜੀ ਝਗੜੇ ਨੂੰ ਪੰਜਾਬ ਪੱਧਰ ਦੀਆਂ ਮੀਟਿੰਗਾਂ ਵਿੱਚ ਰੱਖ ਕੇ ਇਨ੍ਹਾਂ ਦੋਨਾਂ ਕੇਡਰਾਂ ਵਿੱਚ ਪੱਕੀ ਦਰਾਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਦਕਿ ਉਨ੍ਹਾਂ ਦੀ ਜਿੰਮੇਵਾਰੀ ਬਣਦੀ ਸੀ ਕਿ ਜੇਕਰ ਕਿਸੇ ਕਾਰਨ ਮਨ ਮੁਟਾਵ ਹੋ ਗਿਆ ਸੀ ਤਾਂ ਉਸ ਨੂੰ ਰਲ ਬੈਠ ਕੇ ਨਿਬੇੜ ਦਿੰਦੇ ਪਰ ਅਜਿਹਾ ਕਰਨ ਦੀ ਬਜਾਏ ਅੰਦਰਖਾਤੇ ਆਸ਼ਾ ਵਰਕਰਾਂ ਅਤੇ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਨੂੰ ਸੀਐਚਓ ਦਾ ਸਹਿਯੋਗ ਨਾ ਕਰਨ ਅਤੇ ਰਿਕਾਰਡ ਨਾ ਦੇਣ ਲਈ ਫੋਨ ਕੀਤੇ ਜਾ ਰਹੇ ਹਨ, ਜਿਸ ਨਾਲ ਤਿੰਨਾਂ ਕੇਡਰਾਂ ਨੂੰ ਇੰਸੈਂਟਿਵ ਨਾ ਮਿਲਣ ਕਰਕੇ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਮੌਕੇ ਮਲਟੀਪਰਜ਼ ਹੈਲਥ ਵਰਕਰ ਰਣਜੀਤ ਸਿੰਘ, ਦਵਿੰਦਰਪਾਲ ਸਿੰਘ, ਜਸਮੀਤ ਸਿੰਘ, ਦਲਜੀਤ ਸਿੰਘ, ਕਰਮਜੀਤ ਕੌਰ, ਰਜਿੰਦਰ ਕੌਰ, ਪਿ੍ਰਤਪਾਲ ਕੌਰ, ਸ਼ਰਨਜੀਤ ਕੌਰ, ਮਿਥਲੇਸ਼ ਕੁਮਾਰੀ, ਕਰਮਜੀਤ ਸਿੰਘ ਘੋਲੀਆ, ਸੀਐੱਚਓ ਲਕਸ਼ਮੀ ਕੌਰ, ਸੰਦੀਪ ਕੌਰ, ਰਾਜਵੀਰ ਕੌਰ, ਮਨਦੀਪ ਕੌਰ, ਡਿੰਪਲਦੀਪ ਕੌਰ, ਮਨਪ੍ਰੀਤ ਕੌਰ, ਅਮਨਦੀਪ ਕੌਰ ਅਤੇ ਇੰਸੈਕਟ ਕੁਲੈਕਟਰ ਵਪਿੰਦਰ ਸਿੰਘ ਆਦਿ ਹਾਜ਼ਰ ਸਨ।