ਮੋਗਾ ਵਿਖੇ ਫ਼ਤਿਹ ਮਿਸ਼ਨ ਦੌਰਾਨ ਜਾਗਰੂੁਕਤਾ ਸਾਈਕਲ ਰੈਲੀ ਕੱਢਦੇ ਹੋਏ ਅਧਿਕਾਰੀ।

ਨੰਬਰ : 4 ਮੋਗਾ 10 ਪੀ

------------------

ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ

ਸਟਾਫ਼ ਰਿਪੋਰਟਰ, ਮੋਗਾ : ਸੰਦੀਪ ਹੰਸ ਡੀਸੀ ਮੋਗਾ ਨੇ ਜ਼ਿਲ੍ਹੇ ਵਿੱਚ ਮਿਸ਼ਨ ਫ਼ਤਿਹ ਅਤੇ ਕੋਰੋਨਾ ਵਾਈਰਸ ਦੇ ਸੰਕਰਮਣ ਨੂੰ ਠੱਲ੍ਹ ਪਾਉਣ ਲਈ ਚਲਾਈਆਂ ਜਾ ਰਹੀਆਂ ਜਾਗਰੂਕਤਾ ਗਤੀਵਿਧੀਆਂ ਬਾਰੇ ਦੱਸਦਿਆਂ ਕਿਹਾ ਕਿ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਮੋਗਾ ਵੱਲੋਂ ਡੋਰ ਟੂ ਡੋਰ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਤੋਂ ਪਹਿਲਾਂ ਯੂਥ ਡਿਵੈਲਪਮੈਟ ਬੋਰਡ ਜ਼ਿਲ੍ਹਾ ਮੋਗਾ ਵੱਲੋਂ ਸਾਈਕਲ ਰੇੈਲੀ ਦਾ ਆਯੋਜਨ ਕੀਤਾ ਗਿਆ। ਸਾਈਕਲ ਰੈਲੀ ਜਰੀਏ ਲੋਕਾਂ ਨੂੰ ਮਿਸ਼ਨ ਫਤਿਹ ਤਹਿਤ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਪਣਾਉਣ ਦਾ ਸੁਨੇਹਾ ਦਿੱਤਾ ਗਿਆ। ਰੈਲੀ ਤੋਂ ਬਾਅਦ ਘਰ ਘਰ ਜਾਗਰੂਕਤਾ ਮੁਹਿੰਮ ਚਲਾਈ ਗਈ ਅਤੇ ਮੋਗਾ ਦੇ ਵੇਦਾਂਤ ਨਗਰ, ਪਰਵਾਨਾ ਨਗਰ ਅਤੇ ਹੋਰ ਵੱਖ ਵੱਖ ਥਾਵਾਂ ਤੇ ਘਰ ਘਰ ਜਾਕੇ ਲੋਕਾਂ ਨੂੰ ਮਾਸਕਾਂ ਦੀ ਵੰਡ ਕੀਤੀ ਗਈ ਅਤੇ ਚੇਤਨ ਕੀਤਾ ਗਿਆ ਕਿ ਘਰ ਤੋਂ ਬਾਹਰ ਸਿਰਫ ਤੇ ਸਿਰਫ ਬਹੁਤ ਜ਼ਰੂਰੀ ਕੰਮ ਲਈ ਹੀ ਨਿਕਲਿਆ ਜਾਵੇ ਅਤੇ ਘਰੋਂ ਨਿਕਲਣ ਸਮੇ ਮਾਸਕ, ਦਸਤਾਨਿਆਂ ਦੀ ਵਰਤੋਂ ਜ਼ਰੂਰ ਕਰੋ। ਸਮਾਜਿਕ ਦੂਰੀ ਨੂੰ ਧਿਆਨ ਵਿਚ ਜ਼ਰੂਰ ਰੱਖਿਆ ਜਾਵੇ ਅਤੇ ਹੈਡ ਸੈਨੇਟਾਈਜ਼ਰ ਦੀ ਵਰਤੋਂ ਵੀ ਘਰ ਤੋਂ ਬਾਹਰ ਅਤੇ ਘਰ ਆਉਣ ਸਮੇਂ ਜਰੂਰ ਕਰੋ।

ਪੂਰੇ ਜ਼ੋਸ਼ੋ ਖਰੋਸ਼ ਨਾਲ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਲੋਕਾਂ ਨੂੰ ਮਿਸ਼ਨ ਫਤਿਹ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਘਰ ਘਰ ਜਾਗਰੂਕਤਾ ਮੁਹਿੰਮ ਜਰੀਏ ਲੋਕਾਂ ਨੂੰ ਵਾਰ ਵਾਰ ਹੱਥ ਧੋਣ, ਹੈਡ ਸੈਨੇਟਾਈਜਰ ਦੀ ਵਰਤੋਂ, ਮਾਸਕ ਦੀ ਵਰਤੋਂ, ਦਸਤਾਨਿਆਂ ਦੀ ਵਰਤੋਂ, ਸਮਾਜਿਕ ਦੂਰੀ, ਬੇਲੋੜੀ ਮੂਵਮੈਂਟ ਨੂੰ ਬੰਦ ਕਰਨ ਬਾਰੇ ਚੇਤਨ ਕੀਤਾ ਗਿਆ। ਇਸਦੇ ਨਾਲ ਇਨ੍ਹਾਂ ਮੁਲਾਜ਼ਮਾਂ ਵੱਲੋਂ ਘਰ ਘਰ ਜਾ ਕੇ ਲੋੜਵੰਦਾਂ ਨੂੰ ਮਾਸਕਾਂ ਅਤੇ ਮਿਸ਼ਨ ਫਤਿਹ ਦੇ ਪੰਫਲੈਟਸ ਦੀ ਵੰਡ ਵੀ ਕੀਤੀ ਗਈ।

ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਮੋਗਾ ਵੱਲੋਂ ਅੱਜ ਪਿੰਡ ਬੱਡੂਵਾਲ ਧਰਮਕੋਟ, ਕੋਕਰੀ ਕਲਾਂ, ਅਤੇ ਹੋਰ ਪਿੰਡਾਂ ਤੋਂ ਇਲਾਵਾ ਮੋਗਾ ਦੀਆਂ ਵੱਖ ਵੱਖ ਸਬ ਡਿਵੀਜ਼ਨਾਂ ਵਿੱਚ ਪੈਂਦੇ ਪਿੰਡਾਂ ਵਿੱਚ ਵੀ ਘਰ ਘਰ ਜਾਗਰੂਕਤਾ ਫੈਲਾਈ ਗਈ।