ਵਕੀਲ ਮਹਿਰੋਂ, ਮੋਗਾ : ਸੂਬੇ ਦੀ ਪ੍ਰਮੁੱਖ ਵਿਦਿਅਕ ਸੰਸਥਾ ਆਈਐੱਸਐੱਫ ਕਾਲਜ ਆਫ ਫਾਰਮੇਸੀ ਵਿਚ ਪੜ੍ਹਾਈ ਕਰਦੇ ਮਅੰਕ ਵੀਰ ਮਨੀ ਫਾਰਮ ਡੀ ਦੂਜੇ ਸਾਲ, ਮਨੂੰ ਸਿੰਘਈ ਐੱਮ ਫਾਰਮ ਫਾਰਮਾਸਿਉਟਿਕਸ ਤੇ ਹਾਰਦਿਕ ਕੁਮਾਰ ਬੀ ਫਾਰਮ ਫਾਈਨਲ ਸਾਲ ਦੇ ਵਿਦਿਆਰਥੀਆਂ ਨੇ ਸੁਸਾਇਟੀ ਆਫ ਫਾਰਮਾਸਿਉਟਿਕਲ ਸਾਇੰਸਿਸ ਤੇ ਰਿਸਰਚ ਵੱਲੋਂ ਆਯੋਜਿਤ ਕੀਤੀ ਗਈ ਰਾਸ਼ਟਰੀ ਪੱਧਰ ਦੀ ਈ ਪੋਸਟਰ ਕੰਪੀਟਿਸ਼ਨ ਵਿਚ ਤੀਜਾ ਸਥਾਨ ਹਾਸਲ ਕਰਕੇ ਸੰਸਥਾ ਦਾ ਨਾਂ ਰੋਸ਼ਨ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਡਾਇਰੈਕਟਰ ਡਾ. ਜੀਡੀ ਗੁਪਤਾ ਨੇ ਦੱਸਿਆ ਕਿ ਇਹ ਪ੍ਰਤੀਯੋਗਤਾ ਰਾਸ਼ਟਰੀ ਪੱਧਰ ਤੇ ਫਾਰਮੇਸੀ ਦੇ ਵਿਦਿਆਰਥੀਆਂ ਲਈ ਆਨਲਾਈਨ ਆਯੋਜਿਤ ਕੀਤੀ ਗਈ ਸੀ। ਜਿਸ ਵਿਚ ਪੂਰੇ ਦੇਸ਼ ਤੋਂ ਵਿਦਿਆਰਥੀਆਂ ਨੇ ਭਾਗ ਲਿਆ। ਸੁਸਾਇਟੀ ਵੱਲੋਂ ਗਠਿਤ ਕਮੇਟੀ ਨੇ ਪਹਿਲੀ, ਦੂਜੀ ਤੇ ਤੀਜੀ ਕੈਟਾਗਿਰੀ ਵਿਚ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਤਿੰਨ ਵਿਦਿਆਰਥੀ ਤੀਜੇ ਸਥਾਨ 'ਤੇ ਰਹੇ। ਸੁਸਾਇਟੀ ਵੱਲੋਂ ਸਰਟੀਫਿਕੇਟ ਦੇ ਕੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ।

ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸੈਕਟਰੀ ਇੰਜੀ. ਜਨੇਸ਼ ਗਰਗ, ਡਾ.ਮੁਸਕਾਨ ਗਰਗ, ਡਾਇਰੈਕਟਰ ਡਾ.ਜੀ.ਡੀ. ਗੁਪਤਾ, ਵਾਈਸ ਪਿ੍ਰੰਸੀਪਲ ਡਾ. ਆਰਕੇ ਨਾਰੰਗ ਤੇ ਫੈਕਿਲਟੀ ਸਟਾਫ ਨੇ ਵਿਦਿਆਰਥੀਆਂ ਦੀ ਸਫਲਤਾ ਲਈ ਉਨ੍ਹਾਂ ਨੂੰ ਵਧਾਈ ਦਿੱਤੀ।