Punjab news ਸਵਰਨ ਗੁਲਾਟੀ, ਮੋਗਾ : ਪੁਲਿਸ ਨੇ ਮੁਖਬਰ ਦੀ ਸੂਚਨਾ ਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 7 ਮੈਬਰਾਂ ਨੂੰ ਕਾਬੂ ਕੀਤਾ ਹੈ ਜਦਕਿ ਗਿਰੋਹ ਦੇ ਤਿੰਨ ਮੈਂਬਰ ਫ਼ਰਾਰ ਹੋਣ 'ਚ ਸਫ਼ਲ ਹੋ ਗਏ। ਪੁਲਿਸ ਨੇ ਕਾਬੂ ਕੀਤੇ ਗਿਰੋਹ ਦੇ ਮੈਬਰਾਂ ਕੋਲੋਂ ਪਲਾਸਟਿਕ ਦਾ ਖਿਡੌਣਾ ਪਿਸਤੌਲ ਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਥਾਣਾ ਬਾਘਾਪੁਰਾਣਾ ਦੇ ਐੱਸਆਈ ਜਗਸੀਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਤਾਂ ਇਸ ਦੌਰਾਨ ਉਨ੍ਹਾਂ ਨੂੰ ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਗੋਗਾ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿਢਡ ਘੋਲੀਆ ਕਲਾਂ, ਗਗਨਦੀਪ ਸਿੰਘ ਉਰਫ ਗਗਨਾ ਉਰਫ ਬੋਣਾ ਪੁੱਤਰ ਬਲਜੀਤ ਸਿੰਘ, ਗੁਰਚਰਨ ਸਿੰਘ ਉਰਫ ਚਰਨਾ ਪੁੱਤਰ ਬਲਜੀਤ ਸਿੰਘ, ਸੁਖਵਿੰਦਰ ਸਿੰਘ ਉਰਫ ਸੋਨਾ ਪੁੱਤਰ ਅਵਤਾਰ ਸਿੰਘ, ਰਿੰਪੀ ਉਰਫ ਟਿੰਡ ਪੁੱਤਰ ਬਿਧੀਚੰਦ, ਨਗਿੰਦਰ ਸਿੰਘ ਉਰਫ ਗੋਰੀ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਚਨੂੰਵਾਲਾ ਜ਼ਿਲ੍ਹਾ ਮੋਗਾ, ਸਤਨਾਮ ਸਿੰਘ ਉਰਫ ਕਾਲਾ ਉਰਫ ਮੋਟਾ, ਰਣਜੀਤ ਸਿੰਘ ਉਰਫ ਨਾਗ ਉਰਫ ਫਨੀਅਰ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਨੱਥੋਕੇ ਜ਼ਿਲ੍ਹਾ ਮੋਗਾ, ਸੁਖਰਾਜ ਸਿੰਘ ਉਰਫ ਰਾਜੂ ਡਾਕਟਰ ਪੁੱਤਰ ਹਰਚਰਨ ਸਿੰਘ ਵਾਸੀ ਪਿੰਡ ਆਲਮਵਾਲਾ ਜ਼ਿਲ੍ਹਾ ਮੋਗਾ, ਅਰਸ਼ਦੀਪ ਸਿੰਘ ਉਰਫ ਅਰਸ਼ੂ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਜੈ ਸਿੰਘ ਵਾਲਾ ਜ਼ਿਲ੍ਹਾ ਮੋਗਾ ਜੋਕਿ ਪਿੰਡ ਘੋਲੀਆਂ ਕਲਾਂ ਦੇ ਇਕ ਬੇਅਬਾਦ ਭੱਠੇ ਤੇ ਬੈਠੇ ਡਾਕਾ ਜਾਂ ਲੁੱਟ ਖੋਹ ਕਰਨ ਦੀ ਤਿਆਰੀ ਕਰ ਰਹੇ ਹਨ, ਜਿਨ੍ਹਾ ਕੋਲ ਭਾਰੀ ਮਾਤਰਾ ਵਿਚ ਮਾਰੂ ਹਥਿਆਰ ਬਰਾਮਦ ਹੋ ਸਕਦੇ ਹਨ। ਪੁਲਿਸ ਨੇ ਸੂਚਨਾ ਦੇ ਅਧਾਰ ਉੱਤੇ ਛਾਪਾਮਾਰੀ ਕੀਤੀ ਤਾਂ ਪੁਲਿਸ ਨੇ ਮੌਕੇ ਉੱਤੇ ਗਗਨਦੀਪ ਸਿੰਘ, ਗੁਰਚਰਨ ਸਿੰਘ, ਸੁਖਵਿੰਦਰ ਸਿੰਘ, ਰਿੰਪੀ, ਨਗਿੰਦਰ ਸਿੰਘ, ਸਤਨਾਮ ਸਿੰਘ ਅਤੇ ਰਣਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Posted By: Sarabjeet Kaur