ਚਤਰ ਸਿੰਘ, ਬੁਢਲਾਡਾ : ਸਥਾਨਕ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਲਈ ਨਗਰ ਕੌਂਸਲ ਬੁਢਲਾਡਾ ਵਿੱਚ ਖਾਲੀ ਹੋਈਆਂ ਮੀਤ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਹਲਕਾ ਵਿਧਾਇਕ ਪਿੰ੍ਸੀਪਲ ਬੁੱਧ ਰਾਮ ਦੀ ਹਾਜ਼ਰੀ ਵਿੱਚ ਐੱਸਡੀਐੱਮ ਬੁਢਲਾਡਾ ਦੇ ਨਿਗਰਾਨ ਹੇਠ ਹੋਈ। ਚੋਣ ਵਿੱਚ ਹਲਕਾ ਵਿਧਾਇਕ ਸਮੇਤ 14 ਕੌਂਸਲਰਾਂ ਨੇ ਹਿੱਸਾ ਲਿਆ। ਇਸ ਵਿੱਚ ਬਹੁਸੰਮਤੀ ਨਾਲ ਕੌਂਸਲਰ ਸੁਖਦੀਪ ਸਿੰਘ ਸੋਨੀ ਨੂੰ ਸੀਨੀਅਰ ਮੀਤ ਪ੍ਰਧਾਨ, ਕੌਂਸਲਰ ਰਜਿੰਦਰ ਸੈਣੀ ਝੰਡਾ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਹਲਕਾ ਵਿਧਾਇਕ ਪਿ੍ਰੰਸੀਪਲ ਬੁੱਧਰਾਮ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਲਈ ਅੱਜ ਦੀ ਇਹ ਚੋਣ ਸ਼ਹਿਰ ਲਈ ਲਾਹੇਵੰਦ ਸਾਬਤ ਹੋਵੇਗੀ। ਉਨਾਂ੍ਹ ਸ਼ਹਿਰ ਦੇ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਉਹ ਕੌਂਸਲ ਨੂੰ ਸਹਿਯੋਗ ਦੇਣ। ਇਸ ਮੌਕੇ ਬੋਲਦਿਆਂ ਵਿਧਾਇਕ ਟੀਮ ਦੇ ਮੈਂਬਰ ਸਤੀਸ਼ ਸਿੰਗਲਾ ਨੇ ਕਿਹਾ ਕਿ ਕੌਂਸਲ ਦੀ ਇਹ ਨਵੀਂ ਟੀਮ ਪ੍ਰਧਾਨ ਸੁਖਪਾਲ ਦੀ ਅਗਵਾਈ ਹੇਠ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਯੋਗ ਕਦਮ ਉਠਾਵੇਗੀ। ਇਸ ਮੌਕੇ ਤੇ ਨਵਨਿਯੁਕਤ ਦੋਵੇਂ ਮੀਤ ਪ੍ਰਧਾਨਾਂ ਨੇ ਸ਼ਹਿਰ ਅਤੇ ਹਲਕਾ ਵਿਧਾਇਕ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਹਰੇਕ ਵਿਅਕਤੀ ਦਾ ਸਹਿਯੋਗ ਲੈਣਗੇ। ਕੌਂਸਲ ਵਿੱਚ ਚੋਣ ਤੋਂ ਬਾਅਦ ਜੈਤੂ ਜਸ਼ਨ ਮਨਾਇਆ ਗਿਆ। ਇਸ ਮੌਕੇ ਕਾਰਜਸਾਧਕ ਅਫਸਰ ਰਵੀ ਜਿੰਦਲ, ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ, ਲੇਖਾਕਾਰ ਮਹਿੰਦਰ ਸਿੰਘ, ਮਨਪ੍ਰਰੀਤ ਸਿੰਘ ਬੰਤਾ ਚਹਿਲ, ਧੀਰਜ ਕੱਕੜ ਤੋਂ ਇਲਾਵਾ ਵੱਡੀ ਗਿਣਤੀ ਕੌਂਸਲਰ ਪੇ੍ਮ ਗਰਗ, ਸੁਖਵਿੰਦਰ ਕੌਰ ਸੁੱਖੀ, ਕਾਲੂ ਮਦਾਨ, ਕੰਚਨ ਮਦਾਨ, ਤਾਰੀ ਫੌਜੀ, ਦਰਸ਼ੀ ਸਿੰਘ, ਬਲਵਿੰਦਰ ਬਿੰਦਰੀ, ਟਿੰਕੂ ਪੰਜਾਬ, ਅਨੂਪ ਕੁਮਾਰ, ਨਰਿੰਦਰ ਵਿਰਕ, ਦੀਪੂ ਕੁਮਾਰ, ਲਾਭੂ ਸਿੰਘ ਮੌਜੂਦ ਸਨ। ਦੂਸਰੇ ਪਾਸੇ ਅੱਜ ਦੀ ਇਸ ਚੋਣ 'ਚ ਕਾਂਗਰਸ ਤੇ ਆਜ਼ਾਦ ਸਮੇਤ 6 ਕੌਂਸਲਰ ਮੀਟਿੰਗ 'ਚ ਹਾਜ਼ਰ ਨਹੀਂ ਹੋਏ।