v> ਕੁਲਜੀਤ ਸਿੰਘ ਸਿੱਧੂ, ਮਾਨਸਾ : ਬੀਤੇ ਦਿਨੀਂ ਬੁਢਲਾਡਾ ਤੋਂ ਤਬਲੀਗੀ ਮਰਕਜ਼ 'ਚ ਸ਼ਾਮਿਲ ਹੋਣ ਵਾਲੇ ਮੁਸਲਿਮ ਵਿਅਕਤੀਆਂ 'ਚੋਂ 3 ਦੀ ਕੋਰੋਨਾ ਰਿਪੋਰਟ ਆਉਣ ਤੋਂ ਬਾਅਦ ਹੁਣ 2 ਵਿਅਕਤੀ ਹੋਰ ਕੋਰੋਨਾ ਪੋਜ਼ਿਟਿਵ ਪਾਏ ਗਏ ਹਨ। ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਬੁਢਲਾਡਾ ਦੇ ਤਬਲੀਗੀ ਜਮਾਤ 'ਚ ਸ਼ਾਮਿਲ ਹੋਣ ਵਾਲੇ 11 'ਚੋਂ 5 ਵਿਅਕਤੀ ਮੌਲਵੀ ਸਮੇਤ ਕੋਰੋਨਾ ਪੋਜ਼ਿਟਿਵ ਪਾਏ ਗਏ ਹਨ ਤੇ 6 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਡਾ. ਠੁਕਰਾਲ ਅਨੁਸਾਰ ਇਨ੍ਹਾਂ ਉਪਰੋਕਤ 5 ਵਿਅਕਤੀਆਂ ਦੇ ਸੰਪਰਕ 'ਚ 24 ਵਿਅਕਤੀ ਆਏ ਸਨ, ਜਿਨ੍ਹਾਂ ਵਿੱਚੋਂ 20 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ, ਪਰ 4 ਵਿਅਕਤੀਆਂ ਦੀ ਰਿਪੋਰਟ ਆਉਣਾ ਹਾਲੇ ਬਾਕੀ ਹੈ। ਕੋਰੋਨਾ ਨਾਲ ਪੀੜ੍ਹਤ ਵਿਅਕਤੀ ਮਾਨਸਾ ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਰੱਖੇ ਗਏ ਹਨ।

Posted By: Seema Anand