ਪਿ੍ਰਤਪਾਲ ਸਿੰਘ, ਮਾਨਸਾ : ਮਾਨਸਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ ਮੁਲਜ਼ਮਾਂ ਨੂੰ ਕਾਬੂ ਕਰਕੇ ਉਹਨਾਂ ਵਿਰੁੱਧ ਨਸ਼ਿਆਂ ਦੇ ਮਾਮਲੇ ਦਰਜ ਕੀਤੇ ਹਨ। ਐੱਸਐੱਸਪੀ ਮਾਨਸਾ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਬੋਹਾ ਦੀ ਪੁਲਿਸ ਨੇ ਸੁਖਦੇਵ ਸਿੰਘ ਵਾਸੀ ਵਰ੍ਹੇ ਤੋਂ 200 ਲੀਟਰ ਲਾਹਣ ਅਤੇ 92 ਬੋਤਲਾਂ ਸ਼ਰਾਬ, ਥਾਣਾ ਭੀਖੀ ਦੀ ਪੁਲਿਸ ਨੇ ਧਰਮਿੰਦਰ ਸਿੰਘ ਵਾਸੀ ਬੋੜਾਵਾਲ ਤੋਂ 30 ਲੀਟਰ ਲਾਹਣ ਬਰਾਮਦ ਕੀਤੀ, ਪਰ ਮੁਲਜ਼ਮ ਦੀ ਗਿ੍ਫਤਾਰੀ ਬਾਕੀ ਹੈ। ਥਾਣਾ ਜੌੜਕੀਆਂ ਦੀ ਪੁਲਿਸ ਨੇ ਬਲਕਾਰ ਸਿੰਘ ਉਰਫ ਘੁੱਕਾ ਵਾਸੀ ਕੁਸ਼ਲਾ ਤੋਂ 19 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਇਸੇ ਤਰ੍ਹਾਂ 3 ਸਾਲ ਤੋੋਂ ਭਗੌੜੇ ਵਿਅਕਤੀਆਂ ਨੁੰ ਮਾਨਸਾ ਪੁਲਿਸ ਨੇ ਕਾਬੂ ਕੀਤਾ ਹੈ। ਐਸਐਸਪੀ ਮਾਨਸਾ ਨੇ ਦੱਸਿਆ ਕਿ ਸਤਨਾਮ ਸਿੰਘ ਵਾਸੀ ਹੋਡਲਾ ਕਲਾਂ ਖ਼ਿਲਾਫ਼ ਮਾਮਲਾ ਥਾਣਾ ਭੀਖੀ ਦਰਜ਼ ਸੀ, ਪਰ ਇਹ ਮੁਲਜ਼ਮ ਮਾਮਲੇ ਚ ਹਾਲੇ ਤੱਕ ਗਿ੍ਫਤਾਰ ਨਹੀਂ ਹੋੋਇਆ ਸੀ। ਜਿਸ ਕਰਕੇ ਮਾਨਯੋਗ ਅਦਾਲਤ ਦਲਜੀਤ ਕੌੌਰ ਜੇ.ਐਮ.ਆਈ.ਸੀ. ਮਾਨਸਾ ਵੱਲੋੋਂ ਇਸ ਨੂੰ 26 ਸਤੰਬਰ 2017 ਤੋੋਂ ਪੀ.ਓ. ਕਰਾਰ ਦਿੱਤਾ ਗਿਆ ਸੀ। ਐਸ.ਆਈ. ਜਸਵੰਤ ਸਿੰਘ ਇੰਚਾਰਜ ਪੀ.ਓ. ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋੋਂ ਇਸਦਾ ਟਿਕਾਣਾ ਟਰੇਸ ਕਰਕੇ ਇਸਨੂੰ ਕਾਬੂ ਕੀਤਾ ਗਿਆ ਹੈ।