ਪੱਤਰ ਪ੍ਰਰੇਰਕ, ਮਾਨਸਾ : ਮਾਨਸਾ ਪੁਲਿਸ ਨੇ ਬੁੱਧਵਾਰ ਨੂੰ ਨਸ਼ੀਲੇ ਪਦਾਰਥਾਂ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਵਿਅਕਤੀਆਂ ਤੋਂ ਪੁਲਿਸ ਨੇ 22 ਬੋਤਲਾਂ ਸ਼ਰਾਬ, 1 ਚਾਲੂ ਭੱਠੀ ਤੇ 25 ਲੀਟਰ ਲਾਹਣ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਥਾਣਾ ਝੁਨੀਰ ਦੀ ਪੁਲਿਸ ਨੇ ਜੋਗਿੰਦਰ ਸਿੰਘ ਉਰਫ ਕਾਲਾ ਵਾਸੀ ਫੱਤਾ ਮਾਲੋਕਾ ਨੂੰ ਸ਼ਰਾਬ ਦੀ ਨਾਜਾਇਜ਼ ਕਸੀਦ ਕਰਦਿਆਂ ਮੌਕੇ 'ਤੇ ਕਾਬੂ ਕਰ ਕੇ 1 ਚਾਲੂ ਭੱਠੀ, 25 ਲੀਟਰ ਲਾਹਣ ਅਤੇ 1 ਬੋਤਲ ਸ਼ਰਾਬ ਨਾਜਾਇਜ ਬਰਾਮਦ ਕੀਤੀ। ਇਸੇ ਤਰ੍ਹਾਂ ਆਬਕਾਰੀ ਸਟਾਫ ਮਾਨਸਾ ਦੀ ਪੁਲਿਸ ਨੇ ਹਰਬੰਸ ਕੌਰ ਵਾਸੀ ਜੋਗਾ ਤੋਂ 2 ਬੋਤਲਾਂ ਸ਼ਰਾਬ, ਥਾਣਾ ਭੀਖੀ ਦੀ ਪੁਲਿਸ ਨੇ ਰਣਜੀਤ ਸਿੰਘ ਉਰਫ ਲਾਡੀ ਵਾਸੀ ਅਤਲਾ ਖੁਰਦ ਤੋਂ 9 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ।