ਪੱਤਰ ਪੇ੍ਰਰਕ, ਬੁਢਲਾਡਾ : ਭਾਰਤ ਦੀ ਅਜ਼ਾਦੀ ਦੇ 73 ਸਾਲਾ ਇਤਿਹਾਸ ਵਿੱਚ ਬੈਂਕਾਕ, ਥਾਈਲੈਂਡ ਵਿਖੇ ਹੋਏ ਬੈਡਮਿੰਟਨ ਥੋਮਸ ਕੱਪ ਟੂਰਨਾਮੈਂਟ ਵਿੱਚ ਭਾਰਤ ਨੇ ਆਪਣਾ ਲੋਹਾ ਮਨਾਉਦਿਆਂ ਪਹਿਲੀ ਵਾਰ 14 ਵਾਰ ਦੇ ਚੈਂਪੀਅਨ ਇੰਡੋਨੇਸ਼ੀਆਂ ਦੀ ਟੀਮ ਨੂੰ 3¸0 ਦੇ ਫ਼ਰਕ ਨਾਲ ਹਰਾਕੇ ਟੂਰਨਾਮੈਂਟ ਨੂੰ ਆਪਣੇ ਨਾਮ ਕੀਤਾ ਹੈ। ਵਰਨਣਯੋਗ ਹੈ ਕਿ ਭਾਰਤ ਦੀ ਟੀਮ ਦਾ ਅਹਿਮ ਮੈਂਬਰ ਧਰੁਵ ਕਪਿਲਾ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਲਵਾ ਜ਼ੋਨ ਦੀ ਸਿਰਮੌਰ ਵਿੱਦਿਅਕ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਦਾ ਵਿਦਿਆਰਥੀ ਹੈ। ਕਾਲਜ ਪਿੰ੍ਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਅੱਜ ਕਾਲਜ ਵਿਖੇ ਰੱਖੇ ਗਏ ਸਨਮਾਨ ਸਮਾਰੋਹ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਕਿ ਧਰੁਵ ਕਪਿਲਾ ਨੇ ਇਸ ਸੰਸਥਾ ਦੇ ਸ਼ਾਨਾਮੱਤੀ ਇਤਿਹਾਸ ਵਿੱਚ ਇਕ ਨਵਾਂ ਸੁਨਿਹਰੀ ਪੰਨਾ ਜੋੜਿਆ ਹੈ ਜਿਸ ਤੇ ਸੰਸਥਾ ਦੇ ਨਾਲ¸ਨਾਲ ਪੂਰੇ ਪੰਜਾਬ ਸੂਬੇ ਦਾ ਅਤੇ ਭਾਰਤ ਦੇਸ਼ ਦਾ ਸਿਰ ਉੱਚਾ ਹੋਇਆ ਹੈ ਉਥੇ ਕਾਲਜ ਦੀ ਪ੍ਰਬੰਧਕ ਕਮੇਟੀ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗੋਰਵ ਅਤੇ ਮਾਣ ਵਧਿਆ ਹੈ। ਕਾਲਜ ਵਿਖੇ ਭਰਵੇਂ ਸਵਾਗਤ ਤੋਂ ਬਾਅਦ ਧਰੁਵ ਕਪਿਲਾ ਨੇ ਬੋਲਦਿਆਂ ਕਿਹਾ ਕਿ ਉਸ ਨੂੰ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹ ਗੁਰੂ ਨਾਨਕ ਕਾਲਜ ਦਾ ਵਿਦਿਆਰਥੀ ਹੈ। ਸਪੋਰਟਸ ਵਿਭਾਗ ਦੇ ਸਹਾਇਕ ਪੋ੍ਫੈਸਰ ਗੁਰਪ੍ਰਰੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਭਾਰਤੀ ਬੈਡਮਿੰਟਨ ਫੈਡਰੇਸ਼ਨ ਵੱਲੋਂ ਭਾਰਤੀ ਟੀਮ ਨੂੰ ਇਕ ਕਰੋੜ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਹੈ। ਥੋਮਸ ਕੱਪ ਜੇਤੂ ਟੀਮ ਦੇ ਖਿਡਾਰੀ ਧਰੁਵ ਕਪਿਲਾ ਨੂੰ ਅਤੇ ਖਾਸ ਤੌਰ ਤੇ ਸੰਸਥਾ ਦੇ ਮੁਖੀ ਡਾ. ਕੁਲਦੀਪ ਸਿੰਘ ਬੱਲ, ਸਪੋਰਟਸ ਵਿਭਾਗ ਦੇ ਸਮੂਹ ਸਟਾਫ ਅਤੇ ਕਾਲਜ ਨੂੰ ਸ਼ੋ੍ਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਵਿਦਿਆ ਇੰਜ਼: ਸੁਖਵਿੰਦਰ ਸਿੰਘ ਨੇ ਇਸ ਗੌਰਵਮਈ ਅਤੇ ਇਤਿਹਾਸਿਕ ਪ੍ਰਰਾਪਤੀ ਤੇ ਵਧਾਈ ਦਿੱਤੀ। ਇਸ ਸਵਾਗਤੀ ਸਮਾਰੋਹ ਮੌਕੇ ਕਾਲਜ ਦੇ ਸਮੂਹ ਵਿਦਿਆਰਥੀ ਅਤੇ ਸਟਾਫ ਮੈਂਬਰ ਹਾਜ਼ਿਰ ਸਨ।