ਜਗਤਾਰ ਸਿੰਘ ਧੰਜਲ, ਮਾਨਸਾ

ਬੁੱਧਵਾਰ ਨੂੰ ਮਾਨਸਾ ਵਿੱਚ ਕੋਰੋਨਾ ਦੇ 40 ਮਾਮਲੇ ਪਾਏ ਗਏ ਤੇ 3 ਵਿਅਕਤੀਆਂ ਦੀ ਮੌਤ ਦਰਜ ਕੀਤੀ ਗਈ ਹੈ। ਹੁਣ ਤੱਕ ਜ਼ਿਲ੍ਹੇ ਚ 437 ਐਕਟਿਵ ਮਾਮਲੇ ਮੌਜੂਦ ਹਨ ਅਤੇ 58 ਵਿਅਕਤੀਆਂ ਨੂੰ ਛੁੱਟੀ ਦੇਣ ਤੋਂ ਬਾਅਦ 1037 ਵਿਅਕਤੀਆਂ ਦੇ ਨਮੂਨੇ ਲਏ ਗਏ ਹਨ। ਜ਼ਿਲ੍ਹੇ ਵਿੱਚ ਹੁਣ ਤੱਕ 227821 ਵਿਅਕਤੀਆਂ ਦੇ ਨਮੂਨੇ ਲਏ ਜਾ ਚੁੱਕੇ ਹਨ। ਹੁਣ ਤੱਕ ਜ਼ਿਲ੍ਹੇ ਚ 15153 ਵਿਅਕਤੀ ਕੋਰੋਨਾ ਕਾਰਨ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 234 ਹੋ ਚੁੱਕੀ ਹੈ। ਨਵੇਂ ਪਾਏ ਗਏ 40 ਮਾਮਲਿਆਂ ਵਿੱਚ ਮਾਨਸਾ 'ਚ 8, ਬੁਢਲਾਡਾ 'ਚ 17, ਖਿਆਲਾ ਕਲਾਂ 'ਚ 10 ਤੇ ਸਰਦੂਲਗੜ੍ਹ 'ਚ 5 ਮਾਮਲੇ ਪਾਏ ਗਏ ਹਨ, ਜਦਕਿ 2 ਅੌਰਤਾਂ ਤੇ 1 ਵਿਅਕਤੀ ਦੀ ਮੌਤ ਦਰਜ ਕੀਤੀ ਗਈ ਹੈ। ਮਾਨਸਾ ਦੀ ਇੱਕ 45 ਸਾਲਾ ਅੌਰਤ ਦੀ ਲੁਧਿਆਣਾ, ਬੁਢਲਾਡਾ ਦੇ ਇੱਕ 47 ਸਾਲਾ ਵਿਅਕਤੀ ਦੀ ਫਰਦੀਕੋਟ ਅਤੇ ਖਿਆਲਾ ਦੀ ਇੱਹ 43 ਸਾਲਾ ਅੌਰਤ ਦੀ ਫਰੀਦਕੋਟ ਦੇ ਇੱਕ ਹਸਪਤਾਲ ਵਿਖੇ ਮੌਤ ਹੋ ਗਈ ਹੈ। ਹੁਣ ਤੱਕ ਮਾਨਸਾ 'ਚ 5102, ਬੁਢਲਾਡਾ 'ਚ 3768, ਖਿਆਲਾ ਕਲਾਂ 'ਚ 3532 ਅਤੇ ਸਰਦੂਲਗੜ੍ਹ 'ਚ 2751 ਵਿਅਕਤੀ ਕੋਰੋਨਾ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਨਸਾ ਚ ਵੀਰਵਾਰ ਨੂੰ 40 ਮਾਮਲੇ ਪਾਏ ਗਏ ਹਨ।