ਸੁਰਿੰਦਰ ਲਾਲੀ, ਮਾਨਸਾ : ਸਥਾਨਕ ਸ਼ਹਿਰ ਵਿਖੇ ਸ੍ਰੀ ਰਾਮ ਨਾਟਕ ਕਲੱਬ ਅਤੇ ਸ੍ਰੀ ਸੁਭਾਸ਼ ਡ੍ਰਾਮਾਟਿਕ ਕਲੱਬ ਦੀ ਸਟੇਜ 'ਤੋਂ ਰਾਮ ਲੀਲਾ ਦਾ ਮੰਚਨ ਬਾਖੂਬੀ ਪੇਸ਼ ਕੀਤਾ ਜਾ ਰਿਹਾ ਹੈ। ਸ੍ਰੀਰਾਮ ਨਾਟਕ ਕਲੱਬ ਦੀ ਸਟੇਜ 'ਤੇ ਦੂਸਰੀ ਰਾਤ ਦੀ ਸ਼ੁਰੂਆਤ ਸਮਾਜ ਸੇਵੀ ਪ੍ਰਮੋਦ ਕੁਮਾਰ ਤੇ ਬੱਬੂ ਦਾਨੇਵਾਲੀਆ ਨੇ ਰਿਬਨ ਕੱਟ ਕੇ ਕੀਤੀ। ਇਸੇ ਦੌਰਾਨ ਕਲੱਬ ਦੇ ਕਲਾਕਾਰਾਂ ਵੱਲੋਂ ਦੈਂਤਾਂ ਦੁਆਰਾ ਭਗਤੀ ਕਰ ਰਹੇ ਸਾਧੂਆਂ ਨੂੰ ਜੰਗਲ ਵਿਚ ਤੰਗ ਕਰਨਾ ਰਾਵਣ ਦੁਆਰ, ਦੇਵ ਲੋਕ ਦੇਵਤਿਆ ਨੂੰ ਤੰਗ ਕਰਨਾ ,ਦੇਵਤਿਆ ਦਾ ਇਕੱਠੇ ਹੋਣ, ਭਗਵਾਨ ਵਿਸਨੂੰ ਦੁਆਰਾ ਮਨੁੱਖੀ ਰੂਪ 'ਚ ਰਾਮ ਜਨਮ ਲੈ ਕੇ ਰਾਵਣ ਦਾ ਉਧਾਰ ਕਰਨ ਦਾ ਵਾਅਦਾ ਕਰਨਾ, ਰਾਮ ਜਨਮ ਹੋਣਾ ਆਦਿ । ਕਲੱਬ ਦੇ ਡਾਇਰੈਕਟਰ ਜਗਦੀਸ਼ ਜੋਗਾ, ਜਨਕ ਰਾਜ ਤੇ ਦੀਵਾਨ ਭਾਰਤੀ ਦੁਆਰਾ ਬੜੀ ਮਿਹਨਤ ਤੇ ਲਗਨ ਨਾਲ ਸੀਨ ਤਿਆਰ ਕਰਵਾਏ ਸਨ। ਵਿਸ਼ਨੂੰ ਭਗਵਾਨ ਦੇ ਰੋਲ ਵਿਚ ਰੋਹਿਤ ਭਾਰਤੀ, ਵੈਦਵਤੀ ਗਜਿੰਦਰ ਨਿਆਰਿਆ, ਰਾਵਣ ਪ੍ਰਵੀਨ , ਮਾਰੀਚ ਮਾਸਟਰ ਰਜੇਸ, ਸੁਬਾਹੂ ਸੰਜੂ ਆਦਿ ਨੇ ਸੀਨ ਪੇਸ਼ ਕੀਤੇ। ਇਨਾਂ੍ਹ ਦੁਆਰਾ ਨਿਭਾਈ ਭੂਮਿਕਾ ਦੀ ਭਰਪੂਰ ਸ਼ਲਾਘਾ ਕੀਤੀ।

ਇਸ ਦੌਰਾਨ ਕਲੱਬ ਦੇ ਪ੍ਰਧਾਨ ਐਡਵੋਕੇਟ ਪੇ੍ਮ ਸਿੰਗਲਾ,ਉਪ ਪ੍ਰਧਾਨ ਸੁਰਿੰਦਰ ਲਾਲੀ, ਸਕੱਤਰ ਵਿਜੈ ਧੀਰ, ਨਵੀ ਜਿੰਦਲ, ਕਲੱਬ ਦੇ ਡਾਇਰੈਕਟਰ ਜਗਦੀਸ਼ ਜੋਗਾ, ਜਨਕ ਰਾਜ ਤੇ ਦੀਵਾਨ ਭਾਰਤੀ ਨੇ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਲਾਕਾਰ ਰੋਹਿਤ ਭਾਰਤੀ, ਅਮਰ ਪੀਪੀ, ਸੁਭਾਸ਼ ਕਾਕੜਾ, ਜਨਕ ਰਾਜ, ਦੀਪਕ ਕੁਮਾਰ,ਤਰਸੇਮ ਬਿੱਟੂ, ਜੀਵਨ ਮੀਰਪੂਰੀਆ, ਗਜਿੰਦਰ ਨਿਆਰਿਆ, ਸੈਲੀ ਧੀਰ, ਨਵੀਂ ਨਿਆਰਿਆ, ਸਾਗਰ ਨਿਆਰਿਆ, ਡਾ. ਕ੍ਰਿਸ਼ਨ ਪੱਪੀ, ਸਤੀਸ਼ ਧੀਰ, ਸੰਜੂ, ਹੇਮੰਤ ਸਿੰਗਲਾ, ਜ਼ਿੰਮੀ, ਡਾ. ਜੇ ਜੀ, ਲੋਕ ਰਾਜ, ਪਵਨ ਧੀਰ, ਟੀਟੂ, ਅਮਿਤ ਆਦਿ ਨੇ ਆਪਣੀ-ਆਪਣੀ ਭੂਮਿਕਾ ਬਾਖੂਬੀ ਨਿਭਾਈ।

ਇਸੇ ਤਰਾਂ੍ਹ ਸ਼੍ਰੀ ਸੁਭਾਸ਼ ਡ੍ਰਾਮਾਟਿਕ ਕਲੱਬ ਦੀ ਸਟੇਜ ਤੋਂ ਸ਼੍ਰੀ ਰਾਮ ਲੀਲਾ ਦੀ ਦੂਸਰੀ ਨਾਇਟ ਦਾ ਉਦਘਾਟਨ ਅੱਗਰਵਾਲ ਸਭਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ ਲੋਹੇ ਵਾਲੇ ਨੇ ਰੀਬਨ ਕੱਟ ਕੇ ਕੀਤਾ। ਕਲੱਬ ਦੇ ਪ੍ਰਧਾਨ ਪ੍ਰਵੀਨ ਗੋਇਲ, ਕੈਸ਼ੀਅਰ ਵਿਜੈ ਕੁਮਾਰ ਤੇ ਸੈਕਟਰੀ ਬਲਜੀਤ ਸ਼ਰਮਾ , ਐਕਟਰ ਬੋਡੀ ਦੇ ਪ੍ਰਧਾਨ ਸੁਰਿੰਦਰ ਨੰਗਲੀਆ ਨੇ ਮੁੱਖ ਮਹਿਮਾਨ ਪ੍ਰਸ਼ੋਤਮ ਬਾਂਸਲ ਨੂੰ ਜੀ ਆਇਆ ਆਖਦੇ ਹੋਏ। ਉਨਾਂ੍ਹ ਇੱਕ ਸਮਿਰਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਭ ਤੋਂ ਪਹਿਲਾਂ ਗਣੇਸ਼ ਜੀ ਦੀ ਆਰਤੀ ਕੀਤੀ ਗਈ ਅਤੇ ਕੈਲਾਸ਼ ਪਰਬਤ ਤੇ ਭੋਲੇ ਸ਼ੰਕਰ ਦੀ ਅਰਾਧਨਾ ਕੀਤੀ।ਸਟੇਜ ਸਕੱਤਰ ਦੀ ਭੂਮਿਕਾ ਅਰੁਣ ਅਰੋੜਾ ਤੇ ਬਲਜੀਤ ਸ਼ਰਮਾ ਨੇ ਨਿਭਾਈ।