ਹਰਦੀਪ ਸਿੰਘ ਸਿੱਧੂ, ਮਾਨਸਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲ੍ਹੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਦੌਰਾਨ ਇਸ ਵਾਰ ਿਫ਼ਰ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੀ ਝੰਡੀ ਰਹੀ ਹੈ। ਇਸ ਜ਼ਿਲ੍ਹੇ ਦੇ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਬੱਛੋਆਣਾ ਦੀ ਵਿਦਿਆਰਥਣ ਅਰਸ਼ਪ੍ਰਰੀਤ ਕੌਰ ਪੁੱਤਰੀ ਜਗਜੀਤ ਸਿੰਘ ਨੇ 99.40 ਫੀਸਦੀ ਨੰਬਰ ਲੈ ਕੇ ਰਾਜ ਭਰ 'ਚੋਂ ਦੂਸਰਾ ਸਥਾਨ ਪ੍ਰਰਾਪਤ ਕੀਤਾ ਹੈ,ਬੇਸ਼ੱਕ ਅਰਸ਼ਪ੍ਰਰੀਤ ਕੌਰ ਦੇ ਨੰਬਰ ਵੀ ਪਹਿਲੇ ਸਥਾਨ 'ਤੇ ਰਹੀ ਅਰਸ਼ਦੀਪ ਕੌਰ ਦੇ ਬਰਾਬਰ ਹਨ,ਪਰ ਜਨਮ ਤਾਰੀਖ ਘੱਟ ਕਾਰਨ ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਅਰਸ਼ਦੀਪ ਕੌਰ ਨੂੰ ਪਹਿਲੇ ਸਥਾਨ 'ਤੇ ਐਲਾਨਿਆ ਗਿਆ ਹੈ। ਸਿੱਖਿਆ ਵਿਭਾਗ ਦੇ ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਨੇ ਦੱਸਿਆ ਹੈ ਕਿ ਪੰਜਾਬ ਭਰ 'ਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੀਆਂ ਤਿੰਨੇ ਵਿਦਿਆਰਥਣਾਂ ਦੇ ਅੰਕ 99.40 ਫ਼ੀਸਦੀ ਹਨ,ਪਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਿਯਮਾਂ ਮੁਤਾਬਕ ਜਦੋਂ ਵਿਦਿਆਰਥੀਆਂ ਦੇ ਨੰਬਰ ਬਰਾਬਰ ਆ ਜਾਣ ਤਾਂ ਘੱਟ ਜਨਮ ਤਾਰੀਖ ਵਾਲਿਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ, ਉਸੇ ਨਿਯਮਾਂ ਤਹਿਤ ਲੁਧਿਆਣਾ ਜ਼ਿਲ੍ਹੇ ਦੀ ਅਰਸ਼ਦੀਪ ਕੌਰ ਪਹਿਲੇ,ਮਾਨਸਾ ਜ਼ਿਲ੍ਹੇ ਦੀ ਅਰਸ਼ਪ੍ਰਰੀਤ ਕੌਰ ਬੱਛੋਆਣਾ ਨੂੰ ਦੂਜੇ ਸਥਾਨ ਅਤੇ ਫਰੀਦਕੋਟ ਜ਼ਿਲ੍ਹੇ ਦੀ ਕੁਲਵਿੰਦਰ ਕੌਰ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਨੂੰ ਤੀਸਰੇ ਸਥਾਨ ਹਾਸਲ ਕੀਤਾ ਹੈ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਵੀਂ ਜਮਾਤ ਦੇ ਇਸ ਵਾਰ ਆਏ ਨਤੀਜੇ ਦੌਰਾਨ ਵੀ ਮਾਨਸਾ ਜ਼ਿਲ੍ਹੇ ਨੇ ਬਾਜੀ ਮਾਰੀ ਸੀ,ਜਦੋਂ ਧਰਮਪੁਰਾ ਸਕੂਲ ਦੀ ਬੱਚੀ ਪੰਜਾਬ ਭਰ 'ਚੋਂ ਮੋਹਰੀ ਰਹੀ ਸੀ। ਪਿਛਲੇ ਸਮੇਂ ਦੌਰਾਨ ਵੀ ਬੁਢਲਾਡਾ, ਬਾਜੇਵਾਲਾ ਸਕੂਲ ਦੀਆਂ ਲੜਕੀਆਂ ਨੇ ਬਾਰਵੀਂ ਜਮਾਤ ਚੋਂ ਮੋਹਰੀ ਸਥਾਨ ਪ੍ਰਰਾਪਤ ਕੀਤੇ ਸਨ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ,ਐਲੀਮੈਂਟਰੀ ਸੰਜੀਵ ਕੁਮਾਰ ਗੋਇਲ,ਡਿਪਟੀ ਡੀਈਓ ਸੈਕੰਡਰੀ ਜਗਰੂਪ ਭਾਰਤੀ, ਡਿਪਟੀ ਡੀਈਓ ਗੁਰਲਾਭ ਸਿੰਘ ਨੇ ਬਾਰ੍ਹਵੀਂ ਜਮਾਤ ਦੇ ਆਏ ਨਤੀਜੇ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੱਛੋਆਣਾ ਦੀ ਵਿਦਿਆਰਥਣ ਅਰਸ਼ਪ੍ਰਰੀਤ ਕੌਰ ਵੱਲੋਂ ਪੰਜਾਬ ਭਰ 'ਚੋਂ ਨਾਮਣਾ ਖੱਟਣ 'ਤੇ ਮਾਣ ਮਹਿਸੂਸ ਕੀਤਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਪਿੰ੍ਸੀਪਲ ਰਾਜੇਸ਼ ਅਰੋੜਾ ਤੇ ਜਮਾਤ ਇੰਚਾਰਜ ਨੇ ਮਾਣ ਮਹਿਸੂਸ ਕੀਤਾ ਹੈ ਕਿ ਉਨਾਂ੍ਹ ਦੀ ਵਿਦਿਆਰਥਣ ਅਰਸ਼ਪ੍ਰਰੀਤ ਕੌਰ ਨੇ ਪੰਜਾਬ ਭਰ 'ਚੋਂ ਦੂਜਾ ਸਥਾਨ ਪ੍ਰਰਾਪਤ ਕੀਤਾ ਹੈ,ਅੰਕ ਪਹਿਲੇ ਸਥਾਨ 'ਤੇ ਰਹਿਣ ਵਾਲੀ ਵਿਦਿਆਰਥਣ ਦੇ ਬਰਾਬਰ ਲਏ ਹਨ। ਉਨਾਂ੍ਹ ਨੇ ਇਸ ਦਾ ਸਿਹਰਾ ਸਮੂਹ ਸਟਾਫ ਨੂੰ ਦਿੱਤਾ ਹੈ।