ਚਤਰ ਸਿੰਘ, ਬੁਢਲਾਡਾ : ਗੁਰਦਾਸੀਦੇਵੀ ਕਾਲਜ਼ ਬੁਢਲਾਡਾ ਦੇ ਕੋਰਸ ਬੀਸੀਏ ਫਾਈਨਲ਼ 'ਚ ਪੜ੍ਹ ਰਹੇ ਸਾਰੇ ਹੀ ਵਿਦਿਆਰਥੀਆਂ ਨੇ 80 ਫੀਸਦੀ ਤੋ ਵੱਧ ਅੰਕ ਪ੍ਰਰਾਪਤ ਕਰਕੇ ਕਾਲਜ਼ ਦਾ ਨਾਂ ਰੋਸ਼ਨ ਕੀਤਾ ਹੈ। ਜਿਸ 'ਚ ਜ਼ਸ਼ਨਪ੍ਰਰੀਤ ਕੌਰ ਨੇ ਐੱਸਜੀਪੀਏ 9.28 ਪ੍ਰਰਾਪਤ ਕਰਕੇ ਪਹਿਲਾ, ਵੀਰਪਾਲ ਕੌਰ ਨੇ 8.96 ਪ੍ਰਰਾਪਤ ਕਰਕੇ ਦੂਸਰਾ ਅਤੇ ਰੁਪਿੰਦਰ ਕੌਰ ਨੇ 8.68 ਹਾਸਿਲ ਕਰਕੇ ਤੀਸਰਾ ਸਥਾਨ ਪ੍ਰਰਾਪਤ ਕੀਤਾ ਹੈ। ਕਾਲਜ ਦੇ ਡਾਇਰੈਕਟਰ ਨਵੀਨ ਸਿੰਗਲਾਂ ਵੱਲੋਂ ਦੱਸਿਆ ਗਿਆ ਕਿ ਇਹ ਕੋਰਸ ਗ੍ਰੈਜੂਏਟ ਲੈਬਲ ਦਾ ਕੋਰਸ ਹੈ ਜਿਸ ਵਿੱਚ ਵਿਦਿਆਰਥੀਆਂ ਦੇ ਲਈ ਵੈੱਬ ਡਿਜਾਇਨਿੰਗ, ਕੰਪਿਊਟਰ ਪੋ੍ਗਰਾਮ, ਸੌਫਟਵੇਅਰ ਡਿਵੈਲਪਰ ਅਤੇ ਟੈਸਟਰ ਆਦਿ ਦੇ ਤੌਰ ਤੇ ਨੌਕਰੀਆਂ ਦਾ ਬਹੁਤ ਸਕੋਪ ਹੈ ਜੋ ਕਿ ਤੁਸੀਂ ਇਸ ਬੀ.ਸੀ.ਏ. ਕੋਰਸ ਵਿੱਚ ਸਿਖਦੇ ਹੋ। ਕਾਲਜ ਦੇ ਪਿੰ੍ਸੀਪਲ ਡਾ: ਨਵਨੀਤ ਸਿੰਘ ਜੀ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਲਈ ਕੰਪਿਊਟਰ ਅਤੇ ਟੈਕਨੀਕਲ ਐਜੁਕੇਸ਼ਨ ਬਹੁਤ ਜਰੂਰੀ ਹੋ ਚੁੱਕੀ ਹੈ ਅਤੇ ਗੁਰਦਾਸੀਦੇਵੀ ਕਾਲਜ ਹਮੇਸ਼ਾ ਪੜ੍ਹਾਈ ਦੇ ਨਾਲ ਨਾਲ ਟੈਕਨੀਕਲ ਸੈਮੀਨਾਰ ਵੀ ਕਰਵਾ ਰਿਹਾ ਹੈ। ਜਿਸ ਨਾਲ ਬੱਚਿਆਂ ਨੂੰ ਇਸ ਬਾਰੇ ਬਹੁਤ ਡੂੰਘਾਈ ਬਾਰੇ ਪਤਾ ਲੱਗ ਸਕੇ। ਕਾਲਜ ਦੇ ਸਟਾਫ ਨੇ ਮਾਪਿਆ ਅਤੇ ਵਿਦਿਆਰਥੀ ਨੂੰ ਵਧਾਇਆਂ ਦਿੰਦੇ ਹੋਏ ਸਨਮਾਨਿਤ ਵੀ ਕੀਤਾ।