ਹਰਕ੍ਰਿਸ਼ਨ ਸ਼ਰਮਾ, ਮਾਨਸਾ : ਗੈਂਗਸਟਰ ਦੀਪਕ ਟੀਨੂੰ ਨੂੰ ਫ਼ਰਾਰ ਕਰਨ ਦੇ ਮਾਮਲੇ ’ਚ ਪੁਲਿਸ ਰਿਮਾਂਡ 'ਤੇ ਚੱਲ ਰਹੇ ਮੁਲਜ਼ਮ ਪ੍ਰਿਤਪਾਲ ਦਾ ਅੱਜ ਪੁਲਿਸ ਰਿਮਾਂਡ ਖ਼ਤਮ ਹੋਵੇਗਾ ਅਤੇ ਮਾਨਸਾ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਪੁਲਿਸ ਵੱਲੋਂ ਉਸ ਦਾ ਹੋਰ ਪੁਲਿਸ ਰਿਮਾਂਡ ਲਿਆ ਜਾ ਸਕਦਾ ਹੈ।

ਫ਼ਿਲਹਾਲ ਦੀਪਕ ਟੀਨੂੰ ਫ਼ਰਾਰ ਮਾਮਲੇ ’ਚ ਐਸਆਈਟੀ ਵਲੋਂ ਵੀਰਵਾਰ ਨੂੰ ਸੀਆਈਏ ਸਟਾਫ਼ ’ਚ ਪ੍ਰਿਤਪਾਲ ਤੋਂ ਤਕਰੀਬਨ 6 ਘੰਟੇ ਪੁੱਛਗਿਛ ਵੀ ਕੀਤੀ ਗਈ। ਭਾਵੇਂ ਕਿ ਸੂਤਰਾਂ ਅਨੁਸਾਰ ਇਸ ਦੌਰਾਨ ਪੁਲਿਸ ਕੋਲ ਕਾਫ਼ੀ ਖੁਲਾਸੇ ਵੀ ਹੋਏ ਹਨ, ਪਰ ਪੁਲਿਸ ਅਧਿਕਾਰੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ। ਸੂਤਰਾਂ ਦੀ ਮੰਨੀਏ ਤਾਂ ਪ੍ਰਿਤਪਾਲ ਦੇ ਮੋਬਾਇਲ 'ਤੇ ਖਾਤਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਪ੍ਰਿਤਪਾਲ ਨੇ ਦੀਪਕ ਟੀਨੂੰ ਦੀ ਕਿਸ ਕਿਸ ਨਾਲ ਗੱਲ ਕਰਵਾਈ ਹੈ ਜਾਂ ਕਿਹੜੇ ਗੈਂਗਸਟਰਾਂ ਨਾਲ ਗੱਲ ਕਰਵਾਈ ਗਈ ਹੈ। ਇਸ ਦੇ ਇਲਾਵਾ ਪ੍ਰਿਤਪਾਲ ਕੋਲੋਂ ਪੁਲਿਸ ਨੇ ਉਸ ਦੇ ਬੈਂਕ ਖਾਤਿਆਂ ਦੀ ਡੀਟੇਲ ਲੈ ਕੇ ਉਨ੍ਹਾਂ ਨੂੰ ਵੀ ਖੰਗਾਲਣਾ ਸ਼ੁਰੂ ਕਰ ਦਿੱਤਾ ਗਿਆ ਹੈ।

Posted By: Ramanjit Kaur