ਹਰਦੀਪ ਸਿੰਘ ਸਿੱਧੂ, ਮਾਨਸਾ : ਪੀ.ਬੀ-31 ਸੱਭਿਆਚਾਰ ਤੇ ਸਪੋਰਟਸ ਕਲੱਬ ਜੋਗਾ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਾਉਣ ਮਹੀਨੇ ਵਿੱਚ ਨੂੰਹਾਂ ਅਤੇ ਧੀਆਂ ਵੱਲੋ ਮਨਾਏ ਜਾਂਦੇ ਤੀਆਂ ਤੀਜ ਦੀਆਂ ਨੂੰ ਪਿੰਡ ਜੋਗਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ (ਲੜਕੀਆਂ)ਜੋਗਾ ਵਿੱਚ ਸ਼ਾਨੋ ਸ਼ੋਕਤ ਨਾਲ ਮਨਾਇਆ ਗਿਆ। ਜਗਦੇਵ ਮਾਂਹੂ ਪ੍ਰਧਾਨ ਪੀ.ਬੀ 31 ਕਲੱਬ ਜੋਗਾ ਦੀ ਦੇਖ ਰੇਖ ਹੇਠ ਕਰਵਾਏ ਗਏ ਇਸ ਨੂੰਹਾਂ ਧੀਆਂ ਦੇ ਮੇਲੇ ਦੇ ਦੋਨੋ ਦਿਨ ਪਿੰਡ ਦੀਆਂ ਨੂੰਹਾਂ ਧੀਆਂ ਨੇ ਗਿੱਧਾ ਭੰਗੜਾ ਪਾਕੇ ਆਪਣੇ ਚਾਅ ਮੁਲਾਰ ਪੂਰੇ ਕੀਤੇ। ਨੂੰਹਾਂ ਅਤੇ ਧੀਆਂ ਦੇ ਪੁਰਾਤਨ ਪਹਿਰਾਵੇ ਦੇ ਮੁਕਾਬਲੇ ਕਰਵਾਏ ਗਏ। ਧੀਆਂ ਦੇ ਸੀਨੀਅਰ ਵਰਗ ਵਿੱਚ ਅਰਸ਼ਦੀਪ ਕੌਰ ਨੇ ਪਹਿਲਾ, ਰਾਜਬੀਰ ਕੌਰ ਨੇ ਦੂਸਰਾ ਅਤੇ ਜਸਪ੍ਰਰੀਤ ਕੌਰ ਨੇ ਤੀਸਰਾ ਸਥਾਨ ਪ੍ਰਰਾਪਤ ਕੀਤਾ। ਧੀਆਂ ਦੇ ਹੀ ਜੂਨੀਅਰ ਵਰਗ ਵਿੱਚ ਪਹਿਲੇ ਸਥਾਨ ਦੀ ਬਾਜ਼ੀ ਮਾਰਨ ਵਿੱਚ ਮੰਨਤ ਕੌਰ ਸਫ਼ਲ ਰਹੀ, ਮਨਜੋਤ ਕੌਰ ਅਤੇ ਅਰਸ਼ਦੀਪ ਕੌਰ ਨੂੰ ਦੂਸਰੇ ਅਤੇ ਤੀਸਰੇ ਸਥਾਨ ਨਾਲ ਸਬਰ ਕਰਨਾ ਪਿਆ। ਨੂੰਹਾਂ ਦੇ ਕਰਵਾਏ ਪੁਰਾਤਨ ਪਹਿਰਾਵੇ ਦੇ ਮੁਕਾਬਿਲਆਂ ਵਿੱਚ ਹਰਪ੍ਰਰੀਤ ਕੌਰ ਨੇ ਪਹਿਲਾ, ਪਰਮਜੀਤ ਕੌਰ ਨੇ ਦੂਸਰਾ ਤੇ ਤੀਸਰੇ ਸਥਾਨ ਲਈ ਜਸਬੀਰ ਕੌਰ ਅਤੇ ਰਾਜਵਿੰਦਰ ਕੌਰ ਨੂੰ ਸਾਂਝੇ ਤੌਰ 'ਤੇ ਜੇਤੂ ਐਲਾਨਿਆ ਗਿਆ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਡਾ. ਕੁਲਦੀਪ ਕੌਰ ਘੰਡ ਨੇ ਅਦਾ ਕੀਤੀ। ਉਨਾਂ੍ਹ ਇਸ ਮੌਕੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨੂੰਹਾਂ ਧੀਆਂ ਦਾ ਇਕੱਠੇ ਹੋ ਕੇ ਖੁਸ਼ੀ ਦਾ ਪ੍ਰਗਟਾਵਾ ਕਰਨਾ ਸਮਾਜ ਲਈ ਸ਼ੁੱਭ ਸੰਕੇਤ ਹੁੰਦਾ ਹੈ। ਡਾ. ਘੰਡ ਨੇ ਕਿਹਾ ਕਿ ਲੜਕੀਆਂ ਨੇ ਸਮਾਜ ਦੇ ਹਰ ਖੇਤਰ ਵਿੱਚ ਤਰੱਕੀ ਕੀਤੀ ਹੈ ਅਤੇ ਅੱਜ ਸਰਹੱਦਾਂ ਤੇ ਵੀ ਲੜਕੀਆਂ ਦੇਸ਼ ਦੀ ਹਿਫ਼ਾਜ਼ਤ ਕਰ ਰਹੀਆਂ ਹਨ ਤੇ ਅਮਨ ਕਾਨੂੰਨ ਦੀ ਰਾਖੀ ਕਰਨ ਦੀ ਵਾਗਡੋਰ ਵੀ ਸੰਭਾਲ ਰਹੀਆਂ ਹਨ। ਮੰਚ ਸੰਚਾਲਨ ਦੀ ਜਿੰਮੇਵਾਰੀ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਹਰਜੀਤ ਜੋਗਾ ਨੇ ਨਿਭਾਈ ਉਸ ਨੇ ਆਪਣੇ ਸਭਿਆਚਾਰ ਸ਼ਬਦਾਂ ਨਾਲ ਦੋਨੋ ਦਿਨ ਦਾ ਮੇਲੇ ਦਾ ਚੰਗਾਂ ਰੰਗ ਬੰਨਿਆਂ।ਕਰਵਾਏ ਗਏ ਇਸ ਮੇਲੇ ਵਿੱਚ ਜੋਬਨਪ੍ਰਰੀਤ ਕੌਰ ਬਿਊਟੀ ਪਾਰਲਰ ਸੈਟਰ ਜੋਗਾ ਵੱਲੋਂ ਸਪਨਾ ਅਤੇ ਉਸ ਦੀ ਟੀਮ ਵੱਲੋਂ ਮੁਫਤ ਮਹਿੰਦੀ ਲਗਾਈ ਗਈ।ਤੀਆਂ ਦੇ ਮੇਲੇ ਦੇ ਪਹਿਲੇ ਦਿਨ ਦਾ ਉਦਘਾਟਨ ਪਰਮਜੀਤ ਕੌਰ ਅਤੇ ਜਗਤਾਰ ਦਿਊਲ ਨੇ ਰਿਬਨ ਕੱਟ ਕੇ ਕੀਤਾ।ਪਹਿਲੇ ਦਿਨ ਗੁਰਵਿੰਦਰ ਸਿੰਘ ਅਤੇ ਸਰਬਜੀਤ ਕੌਰ ਨੂੰ ਕ੍ਰਮਵਾਰ ਕਿੰਗ ਅਤੇ ਕੁਈਨ ਬਣਾਇਆ ਗਿਆ।ਦੂਸਰੇ ਦਿਨ ਕਿੰਗ ਕੁਈਨ ਦੀ ਜਿੰਮੇਵਾਰੀ ਸ਼ਸ਼ੀਪਾਲ ਅਤੇ ਸ਼ੈਲੀ ਨੂੰ ਦਿੱਤੀ ਗਈ। ਇਸ ਮੋਕੇ ਨਹਿਰੂ ਯੂਵਾ ਕੇਦਰ ਮਾਨਸਾ ਦੇ ਲੇਖਾ ਅਤੇ ਪੋ੍ਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ,ਕਾਮਰੇਡ ਗੁਰਮੀਤ ਸਿੰਘ,ਕੇਵਲ ਸਿੰਘ ਸਾਬਕਾ ਐਮ.ਸੀ.ਗੁਰਮੇਲ ਕੌਰ,ਸੁੱਖਾ ਸਿੰਘ,ਡਾ.ਸੱਤਪਾਲ ਸਿੰਘ ਰਜਿੰਦਰ ਮਿੰਟੂ,ਪਰਮਜੀਤ ਕੌਰ ਸਮੂਹ ਮਿਊਸਪਲ ਕਮਿਸ਼ਂਨਰ ਜੌਗਾ ਜਸਬੀਰ ਸਿੰਘ ਸੰਮੀ ਕੋਚ ਨੇ ਵੀ ਸ਼ਮੂਲੀਅਤ ਕੀਤੀ ਅਤੇ ਕਲੱਬ ਵੱਲੋਂ ਕੀਤੇ ਯਤਨਾਂ ਦੀ ਸ਼ਲ਼ਾਘਾ ਕੀਤੀ। ਸਮਾਗਮ ਨੂੰ ਸਫਲ਼ ਕਰਨ ਲਈ ਯੂਥ ਕਲੱਬ ਦੇ ਜਗਤਾਰ ਸ਼ਰਮਾਂ ਮੀਤ ਪ੍ਰਧਾਨ ਹਰਜੀਤ ਜੋਗਾ ਪ੍ਰਰੈੱਸ ਸਕੱਤਰ ਇਸਮੀਤ ਦਿਉਲ ਜਨਰਲ ਸਕੱਤਰ,ਡਾ.ਗਗਨ ਖਜਾਨਚੀ,ਗੁਰਦੀਪ ਦਿਉਲ ਸਕੱਤਰ ਜੁਗਰਾਜ ਸਿਧੂ ਮੁੱਖ ਸਲਾਹਕਾਰ ਡਾ.ਭਿੰਦਰ ਸਲਾਹਕਾਰ.ਮੀਤਡੀਜੇ ਸਲਾਹਕਾਰ ਅੰਮਰੀਕ ਸਿੰਘ ਅਸ਼ੋਕ ਕੁਮਾਰ,ਦੀਪ ਸੁਖਵਿੰਦਰ ਸਿੰਘ ਜਸਪ੍ਰਰੀਤ ਸਿੰਘ ਹੁਸਾਨ ਚਹਿਲ ਹਰਪ੍ਰਰੀਤ ਸਿੰਘ ਜੋਬਨਪ੍ਰਰੀਤ ਸਿੰਘ ਗੁਰਪ੍ਰਰੀਤ ਸਿੰਘ ਰਾਣਾ ਸਟੀਡਉ ਜਸਬੀਰ ਸਿੰਘ ਕੋਚ ਦਾ ਰੋਲ ਸ਼ਲ਼ਾਘਾਯੋਗ ਰਿਹਾ।