ਜੀਵਨ ਸਿੰਗਲਾ, ਭੀਖੀ : ਸਥਾਨਕ ਮਧੇਵਾਲਾ ਕੰਪਲੈਕਸ ਵਿਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਸੰਸਥਾ ਵਿਚ ਵੱਖ-ਵੱਖ ਕੋਰਸਾਂ ਸਿਲਾਈ ਕਟਾਈ, ਅਕਾਊਂਟਸ, ਕੰਪਿਊਟਰ ਬੇਸਿਕ, ਇੰਗਲਿਸ਼ ਸਪੀਕਿੰਗ ਦੀ ਪੜ੍ਹਾਈ ਕਰਦੀਆਂ ਲਗਭਗ 250 ਵਿਦਿਆਰਥਣਾ ਨੇ ਮਹਿੰਦੀ ਮੁਕਾਬਲੇ, ਡਾਂਸ ਮੁਕਾਬਲੇ ਵਿਚ ਭਾਗ ਲਿਆ। ਇਸ ਵਿਚ ਮਿਸ ਪੰਜਾਬਣ ਭੁਪਿੰਦਰ ਕੌਰ ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ ਮਹਿੰਦੀ ਮੁਕਾਬਲੇ ਵਿੱਚ ਭੁਪਿੰਦਰ ਕੌਰ ਨੇ ਪਹਿਲਾ ਅਤੇ ਪਿੰਕੀ ਰਾਣੀ ਨੇ ਦੂਜਾ ਸਥਾਨ ਹਾਸਲ ਕੀਤਾ।ਡਾਂਸ ਮੁਕਾਬਲੇ ਵਿੱਚ ਬੇਅੰਤ ਕੌਰ ਨੇ ਬਾਜੀ ਮਾਰੀ। ਜਿੰਨਾਂ ਨੂੰ ਵਿਸੇਸ਼ ਤੌਰ 'ਤੇ ਸਨਮਾਨਿਤ ਗਿਆ। ਇਸ ਦੌਰਾਨ ਸੈਂਟਰ ਮੁਖੀ ਨਵਜੋਤ ਜਿੰਦਲ ਨੇ ਕਿਹਾ ਕਿ ਤੀਆਂ ਪੰਜਾਬੀ ਸੱਭਿਆਚਾਰ ਦਾ ਅਨਖਿੱਵਵਾ ਅੰਗ ਹਨ ਅਤੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਅਜਿਹੇ ਮੇਲੇ ਸਮੇਂ ਦੀ ਜਰੂਰਤ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਰੋਗਰਾਮਾਂ ਨਾਲ ਵਿਦਿਆਰਥਣਾਂ ਆਪਣੇ ਸੱਭਿਆਚਾਰ ਨਾਲ ਜੁੜਨ ਲਈ ਪ੍ਰਰੇਰਿਤ ਹੁੰਦੀਆਂ ਹਨ। ਇਸ ਮੌਕੇ ਲੜਕੀਆਂ ਨੇ ਰੰਗਾਰੰਗ ਪ੍ਰਰੋਗਰਾਮ ਵੀ ਪੇਸ਼ ਕੀਤਾ। ਇਸ ਮੌਕੇ ਵਿਦਿਆਰਥਣਾਂ ਨੇ ਪੀਘਾਂ ਝੂਟੀਆਂ ਅਤੇ ਰੰਗਾਰੰਗ ਪ੍ਰਰੋਗਰਾਮ ਦਾ ਅਨੰਦ ਮਾਣਿਆਂ। ਮੰਚ ਸਮਚਾਲਨ ਮਨਦੀਪ ਸ਼ਰਮਾ ਨੇ ਕੀਤਾ।ਇਸ ਮੌਕੇ ਸੰਜੀਵ ਮਨਚੰਦਾ, ਅਮਨਦੀਪ ਕੌਰ, ਕੁਲਦੀਪ ਕੌਰ, ਸੋਨਲਪ੍ਰਰੀਤ ਕੌਰ, ਗਗਨਦੀਪ ਕੌਰ, ਸੁਖਮਨੀ ਕੌਰ ਅਤੇ ਪੀਟੀਯੂ ਅਤੇ ਪੌਸ਼ ਸਕੂਲ ਦਾ ਸਮੂਹ ਸਟਾਫ ਵੀ ਹਾਜ਼ਰ ਸੀ।