ਸੁਰਿੰਦਰ ਲਾਲੀ, ਮਾਨਸਾ : ਬੀਤੀ ਰਾਤ ਭਾਰਤੀ ਹਵਾਈ ਫੌਜ ਵੱਲੋਂ ਪੀਓਕੇ ਵਿਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ 'ਤੇ ਆਪਣੇ 12 ਲੜਾਕੂ ਜਹਾਜ਼ਾਂ ਰਾਹੀਂ ਬੰਬ ਬਾਰੀ ਕਰਕੇ ਜੋ ਸਫਾਇਆ ਕੀਤਾ ਗਿਆ ਹੈ, ਇਸ ਆਪ੍ਰੇਸ਼ਨ ਉਪਰੰਤ ਭਾਰਤ ਵਾਸੀਆਂ ਦਾ ਮਨੋਬਲ ਅੱਤਵਾਦ ਖ਼ਿਲਾਫ਼ ਲੜਾਈ ਵਿਚ ਮਜ਼ਬੂਤ ਹੋਇਆ ਹੈ ਅਤੇ ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਭਾਰਤੀ ਫੌਜੀਆਂ ਦੇ ਪਰਿਵਾਰਾਂ ਨੂੰ ਵੀ ਸਕੂਨ ਮਿਲਿਆ ਹੈ। ਬੀਤੀ ਰਾਤ ਕੀਤੀ ਗਈ ਹਵਾਈ ਫੌਜ ਦੀ ਇਸ ਕਾਰਵਾਈ ਦੀ ਸ਼ਲਾਘਾ ਕਰਨ ਲਈ ਮਾਨਸਾ ਵਾਸੀਆਂ ਨੇ ਬਹੁਮੰਤਵੀ ਖੇਡ ਸਟੇਡੀਅਮ ਸੁਧਾਰ ਕਮੇਟੀ, ਐਕਸ ਸਰਵਿਸਮੈਨ ਲੀਗ, ਬਾਰ ਐਸੋਸੀਏਸ਼ਨ ਦੇ ਮੈਂਬਰਾਂ, ਪ੍ਬੰਧਕੀ ਕੰਪਲੈਕਸ ਮਾਨਸਾ ਦੇ ਕਰਮਚਾਰੀਆਂ ਅਤੇ ਮਾਨਸਾ ਵਾਸੀਆਂ ਦੇ ਸਹਿਯੋਗ ਨਾਲ ਇਕ ਜਨਤਕ ਇਕੱਠ ਬਾਲ ਭਵਨ ਮਾਨਸਾ ਵਿਖੇ ਕੀਤਾ ਗਿਆ। ਇੱਥੇ ਆਏ ਲੋਕਾਂ ਨੇ ਭਾਰਤੀ ਫੌਜ ਦੀ ਇਸ ਬਹਾਦਰੀ ਦੀ ਭਰਪੂਰ ਸ਼ਲਾਘਾ ਕੀਤੀ। ਇਸ ਸਮੇਂ ਬਹੁਮੰਤਵੀ ਖੇਡ ਸਟੇਡੀਅਮ ਸੁਧਾਰ ਕਮੇਟੀ ਦੇ ਪ੍ਧਾਨ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਇਸ ਜਨਤਕ ਇਕੱਠ ਦੀ ਅਗਵਾਈ ਕਰਦਿਆਂ ਕਿਹਾ ਕਿ ਇਸ ਕਾਰਵਾਈ ਨੇ ਭਾਰਤ ਵਾਸੀਆਂ ਦੇ ਹੌਸਲੇ ਬੁਲੰਦ ਕੀਤੇ ਹਨ। ਜਿਸ ਨਾਲ ਜੋ ਅੱਤਵਾਦ ਪੀੜਤ ਪਰਿਵਾਰ ਹਨ, ਉਨ੍ਹਾਂ ਦੇ ਦਿਲਾਂ ਨੂੰ ਸਕੂਨ ਪਹੁੰਚਿਆ ਹੈ।

ਇਸ ਮੌਕੇ ਹੈਡ ਕਾਂਸਟੇਬਲ ਸੁਖਪਾਲ ਸਿੰਘ ਠੂਠਿਆਂਵਾਲੀ ਪ੍ਧਾਨ ਐਕਸ ਸਰਵਿਸਮੈਨ ਲੀਗ ਮਾਨਸਾ ਨੇ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਫੌਜੀ ਹੋਣ 'ਤੇ ਮਾਣ ਹੈ। ਅੱਜ ਉਨ੍ਹਾਂ ਦੇ ਦਿਲਾਂ ਨੂੰ ਵੀ ਚੈਨ ਮਿਲੀ ਹੈ ਜਦ ਭਾਰਤ ਦੀ ਬਹਾਦਰ ਫੌਜ ਨੇ ਪਾਕਿਸਤਾਨ ਵਿਚ ਬੈਠੇ ਅੱਤਵਾਦੀਆਂ ਨੂੰ ਮਾਰ ਕੇ ਫੌਜ ਦੇ ਘਰ ਮੁੜ ਰਹੇ ਨਿੱਹਥੇ ਸ਼ਹੀਦੀ ਫੌਜੀਆਂ ਦੀ ਸ਼ਹੀਦੀ ਦਾ ਬਦਲਾ ਲਿਆ ਹੈ। ਐਕਸ ਸਰਵਿਸਮੈਨ ਲੀਗ ਦੇ ਬੁਲਾਰੇ ਸੂਬੇਦਾਰ ਹਰਮੀਤ ਸਿੰਘ ਮੈਂਬਰ ਬਹੁਮੰਤਵੀ ਖੇਡ ਸਟੇਡੀਅਮ ਸੁਧਾਰ ਕਮੇਟੀ ਨੇੇ ਕਿਹਾ ਕਿ 1965 ਅਤੇ 1971 ਦੀਆਂ ਲੜਾਈਆਂ ਵਿਚ ਪਾਕਿਸਤਾਨ ਨੂੰ ਪਹਿਲਾਂ ਹੀ ਸਬਕ ਸਿਖਾਇਆ ਜਾ ਚੁੱਕਾ ਹੈ, ਜਿਸ ਕਾਰਨ ਪਾਕਿਸਤਾਨ ਸਿੱਧੀ ਲੜਾਈ ਨਹੀਂ ਲੜ ਸਕਦਾ ਬਲਕਿ ਉਹ ਅੱਤਵਾਦ ਰਾਹੀਂ ਭਾਰਤ ਵਿਚ ਲੜਾਈ ਲੜ ਰਿਹਾ ਸੀ ਪਰ ਇਸ ਜਵਾਬੀ ਹਮਲੇ ਤੋਂ ਬਾਅਦ ਉਹ ਭਾਰਤ ਵਿਚ ਦੁਬਾਰਾ ਅੱਤਵਾਦੀ ਕਾਰਵਾਈ ਕਰਨ ਤੋਂ ਪਹਿਲਾਂ 100 ਬਾਰ ਸੋਚੇਗਾ। ਇਸ ਸਮੇਂ ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਡਾ. ਜਨਕ ਰਾਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਮੈਡੀਕਲ ਕੌਂਸਲ ਦੇ ਸਾਰੇ ਡਾਕਟਰ ਇਸ ਲੜਾਈ ਵਿਚ ਭਾਰਤੀ ਫੌਜ ਦੇ ਨਾਲ ਖੜ੍ਹੇ ਹਨ। ਇਸ ਸਮੇਂ ਕਾਰਗਿਲ ਦੀ ਲੜਾਈ ਦੇ ਸ਼ਹੀਦ ਬੂਟਾ ਸਿੰਘ ਦੀ ਧਰਮ ਪਤਨੀ ਅੰਮਿ੍ਤਪਾਲ ਕੌਰ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਮਨ ਨੂੰ ਸ਼ਾਂਤੀ ਪਹੁੰਚੀ ਹੈ ਜਦੋਂ ਭਾਰਤ ਸਰਕਾਰ ਨੇ ਆਪਣੇ ਸ਼ਹੀਦ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਭਾਰਤੀ ਫੌਜ ਨੂੰ ਖੁਲ੍ਹ ਦੇ ਦਿੱਤੀ ਗਈ ਹੈ ਅਤੇ ਭਾਰਤੀ ਫੌਜ ਨੇ ਪਾਕਿਸਤਾਨ ਦੇ ਇਲਾਕੇ ਵਿਚ ਜਾਕੇ ਅੱਤਵਾਦੀਆਂ ਦਾ ਸਫਾਇਆ ਕੀਤਾ ਹੈ।

ਇਸ ਮੌਕੇ ਐਕਸ ਸਰਵਿਸ ਮੈਨ ਲੀਗ ਦੇ ਮੈਂਬਰ ਕੈਪਟਨ ਜੀਤ ਸਿੰਘ, ਕੈਪਟਨ ਮਨਜੀਤ ਸਿੰਘ, ਕੈਪਟਨ ਮੇਵਾ ਸਿੰਘ, ਕੈਪਟਨ ਗੁਰਚਰਨ ਸਿੰਘ, ਹਵਾਲਦਾਰ ਸਿਕੰਦਰ ਸਿੰਘ, ਹਵਲਦਾਰ ਸੁਰਜਨ ਸਿੰਘ, ਹਵਲਦਾਰ ਬਲਵਿੰਦਰ ਸਿੰਘ, ਹਵਲਦਾਰ ਕਿ੍ਸ਼ਨ ਦੇਵ, ਹਵਲਦਾਰ ਮਹਿੰਦਰ ਸਿੰਘ ਰੰਘੜਿਆਲ, ਹਵਲਦਾਰ ਰਣਜੀਤ ਸਿੰਘ, ਹਵਲਦਾਰ ਦਲਜੀਤ ਸਿੰਘ, ਲੈਫਟੀਨੈਂਟ ਆਤਮਾ ਸਿੰਘ, ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ, ਸੂੁਬੇਦਾਰ ਸੇਵਕ ਸਿੰਘ ਅੱਕਾਂਵਾਲੀ, ਸੂਬੇਦਾਰ ਮੇਜਰ ਯਾਦਵਿੰਦਰ ਸਿੰਘ, ਸੂਬੇਦਾਰ ਕੇਵਲ ਸਿੰਘ, ਮਾਨਸਾ ਬਾਰ ਐਸੋਸੀਏਸ਼ਨ ਦੇ ਸਾਬਕਾ ਸੈਕਟਰੀ ਕਾਕਾ ਸਿੰਘ ਮਠਾਰੂ, ਗੁਰਇਕਬਾਲ ਸਿੰਘ ਮਾਨਸ਼ਾਹੀਆ ਚੇਅਰਮੈਨ ਲੀਗਲ ਸੈÎੱਲ ਅਕਾਲੀ ਦਲ ਬਾਦਲ, ਜਸਪਾਲ ਸ਼ਰਮਾ, ਦੀਪਇੰਦਰ ਸਿੰਘ ਆਹਲੂਵਾਲੀਆ ਐਡਵੋਕੇਟ, ਪਰਮਿੰਦਰ ਸਿੰਘ ਮਾਨ, ਪ੍ਕਾਸ਼ ਸਿੰਘ, ਦਰਸ਼ਨ ਸਿੰਘ ਵਾਈਸ ਪ੍ਧਾਨ ਐਕਸ ਸਰਵਿਸਮੈਨ ਲੀਗ ਆਦਿ ਹਾਜ਼ਰ ਸਨ।