ਪੱਤਰ ਪੇ੍ਰਰਕ, ਹੀਰੋਂ ਖੁਰਦ : ਪਿੰਡ ਬੀਰੋਕੇ ਕਲਾਂ ਦੀ ਵਿਦਿਆਰਥਣ ਅਰਸ਼ਦੀਪ ਕੌਰ ਪੁੱਤਰੀ ਬੂਟਾ ਸਿੰਘ ਨੇ ਬਾਰ੍ਹਵੀਂ ਦੀ ਨਾਨ ਮੈਡੀਕਲ ਪ੍ਰਰੀਖਿਆ ਵਿੱਚੋਂ 500/500 ਅੰਕ ਪ੍ਰਰਾਪਤ ਕੀਤੇ ਹਨ। ਜ਼ਿਕਰਯੋਗ ਹੈ ਕਿ ਇਸੇ ਵਿਦਿਆਰਥਣ ਨੇ ਦਸਵੀਂ ਜਮਾਤ ਦੇ ਨਤੀਜੇ 'ਚੋਂ ਸੂਬੇ 'ਚੋਂ ਚੌਥਾ ਅਤੇ ਜ਼ਿਲ੍ਹਾ ਮਾਨਸਾ 'ਚੋਂ ਪਹਿਲਾ ਸਥਾਨ ਪ੍ਰਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਸੀ ਤੇ ਦਸਵੀਂ ਜਮਾਤ ਦੀ ਪ੍ਰਰੀਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰੋਕੇ ਕਲਾਂ ਦੇ ਅਧੀਨ ਦਿੱਤੀ ਸੀ। ਵਿਦਿਆਰਥਣ ਨੂੰ ਪਿੰਡ ਦੇ ਸਰਪੰਚ ਐਡਵੋਕੇਟ ਗੁਰਵਿੰਦਰ ਸਿੰਘ,ਪੰਚ ਦਰਸ਼ਨ ਸਿੰਘ ਤੇ ਗੁਰਵਿੰਦਰ ਸਿੰਘ ਪੱਪੂ ਨੇ ਉਹਨਾਂ ਦੇ ਘਰ ਜਾ ਕੇ ਮੂੰਹ ਮਿੱਠਾ ਕਰਵਾਇਆ ਤੇ ਵਿਦਿਆਰਥਣ ਤੇ ਮਾਪਿਆਂ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਅਰਸ਼ਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬੁਢਲਾਡਾ ਦੀ ਵਿਦਿਆਰਥਣ ਹੈ।