ਤਰਸੇਮ ਸ਼ਰਮਾ, ਬਰੇਟਾ : ਸ਼ਿਕੋ-ਕਾਈ ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿੱਪ ਅਕਾਲ ਅਕੈਡਮੀ ਚੀਮਾ ਸਾਹਿਬ (ਸੰਗਰੂਰ) ਵਿਖੇ ਕਰਵਾਈ ਗਈ। ਜਿਸ ਵਿਚ ਪੂਰੇ ਪੰਜਾਬ ਤੋਂ ਕਰਾਟੇ ਦੇ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਵਿਚ ਕਲਪਨਾ ਚਾਵਲਾ ਮੈਮੋਰੀਅਲ ਪਬਲਿਕ ਸਕੂਲ, ਧਰਮਪੁਰਾ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਇਸ ਵਿਚ ਸਕੂਲ ਦੇ ਅੰਡਰ-11 ਦੇ ਵਿਚ ਖੇਡਦਿਆਂ ਦੇਬੋ ਕੌਰ ਵਜਨ-35 ਕਿਲੋ, ਕਰਨਦੀਪ ਸਿੰਘ ਵਜਨ-30 ਕਿਲੋ, ਜਗਸੀਰ ਸਿੰਘ ਵਜਨ-25 ਕਿਲੋ ਪਹਿਲਾ ਸਥਾਨ ਪ੍ਰਰਾਪਤ ਕੀਤਾ ਤੇ ਮਨਦੀਪ ਕੌਰ ਵਜਨ-20 ਕਿਲੋ, ਪ੍ਰਭਜੋਤ ਕੌਰ ਵਜਨ-25 ਕਿਲੋ, ਦੂਜਾ ਸਥਾਨ ਪ੍ਰਰਾਪਤ ਕੀਤਾ ਅਤੇ ਮਹਿਕਪ੍ਰਰੀਤ ਕੌਰ ਵਜਨ-30 ਕਿਲੋ, ਗੁਰਮਨ ਸਿੰਘ ਵਜਨ-25 ਕਿਲੋ ਤੀਸਰਾ ਸਥਾਨ ਪ੍ਰਰਾਪਤ ਕੀਤਾ ਅਤੇ ਇਸ ਤਰ੍ਹਾਂ ਹੀ ਅੰਡਰ 14 ਦੇ ਦਿਲਪ੍ਰਰੀਤ ਸਿੰਘ ਵਜਨ-30 ਕਿਲੋ ਪਹਿਲਾ ਸਥਾਨ ਅਤੇ ਪ੍ਰਦੀਪ ਸਿੰਘ ਵਜਨ-35 ਕਿਲੋ, ਮਨਪ੍ਰਰੀਤ ਕੌਰ ਵਜਨ-25 ਕਿਲੋ ਦੂਜਾ ਸਥਾਨ, ਸੁਮਨਪ੍ਰਰੀਤ ਕੌਰ ਵਜਨ-30 ਕਿਲੋ ਵਿਚ ਤੀਸਰਾ ਸਥਾਨ ਪ੍ਰਰਾਪਤ ਕੀਤਾ ਅਤੇ ਅੰਡਰ-17 ਵਿਚ ਗੁਰਪਿਆਰ ਸਿੰਘ ਵਜਨ-65 ਕਿਲੋ ਨੇ ਪਹਿਲਾ ਸਥਾਨ ਤੇ ਗਗਨਦੀਪ ਸਿੰਘ ਵਜਨ-45 ਕਿਲੋ, ਅਮਿ੍ੰਤਪਾਲ ਕੌਰ ਵਜਨ-45 ਕਿਲੋ ਨੇ ਦੂਜਾ ਸਥਾਨ ਤੇ ਖੁਸ਼ਪ੍ਰਰੀਤ ਕੌਰ ਵਜਨ-35 ਕਿਲੋ ਨੇ ਤੀਸਰਾ ਸਥਾਨ ਪ੍ਰਰਾਪਤ ਕੀਤਾ। ਇਹਨਾਂ ਸਾਰੇ ਜੇਤੂ ਵਿਦਿਆਰਥੀਆਂ ਦੀ ਅਤੇ ਸੱਮੁਚੇ ਸਕੂਲ ਦੀ ਖੇਡ ਪ੍ਰਕਿਰਿਆਂ ਵਿਚ ਇਹਨਾਂ ਦੇ ਕੋਚ ਅਮਨਦੀਪ ਸਿੰਘ ਚੱਕ ਅਲੀਸ਼ੇਰ ਅਗਵਾਈ ਕਰ ਰਹੇ ਹਨ। ਸਕੂਲ ਦੀ ਸਵੇਰ ਦੀ ਸਭਾ ਵਿਚ ਇਹਨਾਂ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪਿੰ੍ਸੀਪਲ ਸੰਤੋਖ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਕਿਹਾ ਕਿ ਖੇਡਾਂ ਜੀਵਨ ਵਿਚ ਉਸਾਰੂ ਰੋਲ ਅਦਾ ਕਰਦੀਆਂ ਹਨ। ਸੋ ਹਰੇਕ ਵਿਦਿਆਰਥੀ ਨੂੰ ਖੇਡਾਂ ਵਿਚ ਭਾਗ ਲੈਣਾ ਚਾਹੀਦਾ ਹੈ। ਇਸ ਮੌਕੇ ਸਕੂਲੀ ਸਟਾਫ ਵਿਚੋਂ ਕਮਲਾ, ਸਰਬਜੀਤ ਕੌਰ, ਹਰਪ੍ਰਰੀਤ ਕੌਰ, ਸੁਖਚੈਨ ਸਿੰਘ, ਿਛੰਦਾ ਸਿੰਘ, ਗੁਰਪ੍ਰਰੀਤ ਸਿੰਘ ਆਦਿ ਹਾਜ਼ਰ ਸਨ।