--ਹਰ ਜਿਲ੍ਹੇ ਵਿੱਚ ਤਲਵਾਰਬਾਜ਼ੀ ਖੇਡ ਦੀ ਸ਼ੁਰੂਆਤ ਹੋਵੇਗੀ - ਮੋਹਿਤ ਮਹਿੰਦਰਾ

ਫੋਟੋ 14ਐਮਏਐਨ12-ਪੀ ਤੇ 13-ਪੀ

ਕੈਪਸ਼ਨ-ਬਰੇਟਾ ਵਿਖੇ ਚੈਪੀਅਨਸ਼ਿਪ ਦੌਰਾਨ ਰੰਗਾਰੰਗ ਪ੍ਰਰੋਗਰਾਮ ਪੇਸ਼ ਕਰਦੀਆਂ ਹੋਈਆਂ ਗਰੀਨਲੈਂਡ ਸਕੁੂਲ ਦੀਆਂ ਵਿਦਿਆਰਥਣਾਂ ਅਤੇ ਸਮਾਗਮ ਦੌਰਾਨ ਪਿ੍ਰੰਸੀਪਲ ਉਰਮਿਲ ਜੈਨ ਨੂੰ ਸਨਮਾਨਿਤ ਕਰਦੇ ਹੋਏ।

ਤਰਸੇਮ ਸ਼ਰਮਾ, ਬਰੇਟਾ : ਪੰਜਾਬ ਸਟੇਟ ਫੈਨਸਿੰਗ (ਤਲਵਾਰਬਾਜ਼ੀ) ਚੈਪੀਅਨਸ਼ਿਪ ਦੇ ਸ਼ਨੀਵਾਰ ਨੂੰ ਦੂਸਰੇ ਦਿਨ ਸੈਂਕੜੇ ਖਿਡਾਰੀਆਂ ਨੂੰ ਖੇਡ ਮੈਦਾਨ 'ਚ ਇੱਕਠੇ ਕਰਕੇ ਆਪਣੀ ਖੇਡ ਪ੍ਰਤੀ ਇਮਾਨਦਾਰੀ ਤੇ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੇ ਸਮਾਜ ਦੀ ਸਿਰਜਨਾ ਲਈ ਸਹਿਯੋਗ ਦੇ ਪਾਤਰ ਬਣਨ ਲਈ ਸਹੁੰ ਚੁਕਾਈ ਗਈ। ਇਸ ਮੌਕੇ 'ਤੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਐਸ਼ੋਸ਼ੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਪੰਜਾਬ ਯੂਥ ਕਾਂਗਰਸ ਦੇ ਜਰਨਲ ਸਕਤਰ ਮੋਹਿਤ ਮਹਿੰਦਰਾ ਨੇ ਸ਼ਮਾ ਰੋਸ਼ਨ ਉਪਰੰਤ ਨੈਸ਼ਨਲ ਤੇ ਇੰਟਨੈਸ਼ਨਲ ਫੈਨਸਿੰਗ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਚੈਪੀਅਨਸ਼ਿਪ ਦੇ ਦੂਸਰੇ ਦਿਨ ਦੇ ਪ੍ਰਧਾਨਗੀ ਮੰਡਲ 'ਚ ਇਲਾਕੇ ਦੇ ਮਸ਼ਹੂਰ ਸਰਜਨ ਡਾ. ਤਜਿੰਦਰਪਾਲ ਰੇਖੀ, ਡਾ. ਜਨਕ ਰਾਜ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਤੇ ਪੰਜਾਬ ਗਊ ਸੇਵਕ ਕਮਿਸ਼ਨ ਦੇ ਚੇਅਰਮੈਨ ਸਚਿਨ ਗੁਪਤਾ ਸ਼ਾਮਲ ਹੋਏ। ਇਸ ਮੌਕੇ 'ਤੇ ਬੋਲਦਿਆਂ ਮੋਹਿਤ ਮਹਿੰਦਰਾ ਨੇ ਕਿਹਾ ਕਿ ਨੈਸ਼ਨਲ ਖੇਡਾਂ 'ਚ ਇਹ ਖੇਡ ਚੋਥੀ ਖੇਡ ਸ਼ਾਮਿਲ ਕੀਤੀ ਗਈ ਸੀ। ਇਸ ਖੇਡ 'ਚ ਸਭ ਤੋਂ ਵੱਧ ਮੈਡਲ ਪੰਜਾਬ ਦੇ ਖਿਡਾਰੀਆਂ ਨੇ ਜਿੱਤ ਕੇ ਪੂੂਰੇ ਵਿਸ਼ਵ ਪੱਧਰ ਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਐਸ਼ੋਸ਼ੀਏਸ਼ਨ ਪੰਜਾਬ ਦੇ ਹਰ ਜ਼ਿਲ੍ਹੇ 'ਚ ਫੈਨਸਿੰਗ ਖੇਡ ਨੂੰ ਪ੍ਰਫੂਲਿਤ ਕਰਨ ਲਈ ਉਪਰਾਲਾ ਕਰੇਗੀ, ਉੱਥੇ ਹੋਣਹਾਰ ਕੋਚ ਦੀ ਅਗਵਾਈ ਹੇਠ ਸ਼ੁਰੂਆਤ ਕਰੇਗੀ ਅਤੇ ਹੋਣਹਾਰ ਖਿਡਾਰੀਆਂ ਨੂੰ ਚੰਗੀ ਸਿਖਲਾਈ ਦਿੱਤੀ ਜਾਵੇਗੀ ਤਾਂ ਜ਼ੋ ਪੰਜਾਬ ਦੇ ਖਿਡਾਰੀ ਇਸ ਖੇਡ ਰਾਹੀਂ ਨੈਸ਼ਨਲ ਪੱਧਰ 'ਤੇ ਖੇਡ ਦਾ ਚੰਗਾ ਪ੍ਰਦਰਸ਼ਨ ਕਰ ਸਕਣ। ਉਨ੍ਹਾਂ ਮਾਨਸਾ ਜ਼ਿਲ੍ਹੇ 'ਚ ਗਰੀਨਲੈਂਡ ਪਬਲਿਕ ਸਕੂਲ 'ਚ ਤਲਵਾਰਬਾਜ਼ੀ ਖੇਡ ਨੂੰ ਸ਼ੁਰੂ ਕਰਨ ਲਈ ਐਸ਼ੋਸ਼ੀਏਸ਼ਨ ਨੂੰ ਸਿਫਾਰਿਸ਼ ਕੀਤੀ ਗਈ ਅਤੇ ਕਿਹਾ ਕਿ ਇਸ ਖੇਡ ਲਈ ਸਕੂਲ ਨੂੰ ਕੋਚ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫੈਨਸਿੰਗ ਦੀ ਇਹ ਖੇਡ ਆਤਮ ਸੁਰੱਖਿਆ ਦੀ ਭਾਵਨਾ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਖੇਡ 'ਚ ਖਿਡਾਰੀ ਦਾ ਫੁਰਤੀਲਾਪਨ ਹੀ ਉਸ ਨੂੰ ਜਿੱਤ ਵੱਲ ਲੈ ਕੇ ਜਾਂਦਾ ਹੈ। ਇਸ ਮੌਕੇ 'ਤੇ ਬੋਲਦਿਆਂ ਐਸੋਸ਼ੀਏਸ਼ਨ ਦੇ ਜ਼ਿਲ੍ਹਾ ਜਰਨਲ ਸਕੱਤਰ ਡਾ. ਤਜਿੰਦਰਪਾਲ ਸਿੰਘ ਰੇਖੀ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ 'ਚ ਪ੍ਰਦੀਪ ਕੁਮਾਰ ਨੇ ਇਸ ਖੇਡ 'ਚ ਹਿੱਸਾ ਲਿਆ ਸੀ ਅਤੇ ਅੱਜ ਉਹ ਇੰਟਰਨੈਸ਼ਨਲ ਲੇੇਵਲ ਦੇ ਖਿਡਾਰੀ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਜ਼ਿਲ੍ਹੇ 'ਚ ਇਸ ਖੇਡ ਨੂੰ ਪ੍ਰਫੂਲਿਤ ਕਰਨ ਲਈ ਹੋਰ ਉਪਰਾਲੇ ਕਰੇਗੀ। ਸ਼ਨੀਵਾਰ ਨੂੰ ਦੂਸਰੇ ਦਿਨ ਦੇ ਖੇਡ ਮੁਕਾਬਲਿਆਂ 'ਚ ਫੋਲੋ ਟੀਮ 'ਚ ਪਟਿਆਲਾ ਦੇ ਹਰਸ਼ੀਲ ਸ਼ਰਮਾ, ਕੁਸ਼ਨ ਚੋਪੜਾ, ਗੁਤਾਂਸ਼ ਅਤੇ ਪ੍ਰਦੀਪ ਸਿੰਘ ਨੇ ਗੋਲਡ, ਫਤਿਹਗੜ੍ਹ ਦੇ ਆਯੂਸ਼, ਗੁਰਵਿੰਦਰ ਤੇ ਸਤਨਾਮ ਸਿੰਘ, ਨੇ ਸਿਲਵਰ ਤੇ ਗੁਰਦਾਸਪੁਰ ਦੇ ਹਰਪ੍ਰਰੀਤ ਸਿੰਘ, ਹਰਦੀਕ, ਮਨਦੀਪ ਸਿੰਘ ਨੇ ਕਾਂਸੇ ਦੇ ਮੈਡਲ ਜਿੱਤੇ। ਇਸ ਤਰ੍ਹਾਂ ਐਪ ਟੀਮ 'ਚ ਗੁਰਦਾਸਪੁਰ ਦੇ ਗੁਰਨੂੂਰ ਸਿੰਘ, ਅਗਮਵੀਰ ਸਿੰਘ, ਨੇਕਪ੍ਰਰੀਤ ਸਿੰਘ ਨੇ ਗੋਲਡ, ਬਠਿੰਡਾ ਦੇ ਜਸ਼ਨਇੰਦਰ ਸਿੰਘ, ਯੂਵਰਾਜ ਅਤੇ ਮਹਿਤਾਬ ਨੇ ਸਿਲਵਰ, ਜਸ਼ਕੁਨਵਰ, ਚਸ਼ਨਪ੍ਰਰੀਤ ਸਿੰਘ ਅਤੇ ਸ਼ੂਭਜੀਤ ਅਤੇ ਪਟਿਆਲਾ ਦੇ ਸੁਖਵਿੰਦਰ ਸਿੰਘ, ਇਸ਼ਾਨ, ਪ੍ਰਭਜੋਤ ਸਿਘ ਤੇ ਚਿੰਤਵੰਤ ਗਰਗ ਨੇ ਕਾਂਸੀ ਅਤੇ ਇਸੇ ਤਰ੍ਹਾਂ ਸਾਇਬਰ ਟੀਮ 'ਚ ਪਟਿਆਲਾ ਦੇ ਮਨਮੀਤ ਸਿੰਘ, ਧਰੁਵ ਵਾਲੀਆ ਅਤੇ ਸਹਿਜਪ੍ਰਰੀਤ ਸਿੰਘ ਨੇ ਸੋਨ ਤਮਗਾ, ਫਤਿਹਗੜ੍ਹ ਸਾਹਿਬ ਦੇ ਅਰਸ਼ਦੀਪ, ਗੁਰਜੀਤ ਸਿੰਘ, ਮਨਦੀਪ ਸਿੰਘ ਨੇ ਸਿਲਵਰ, ਸੰਗਰੂਰ ਨੇ ਲਖਵਿੰਦਰ ਸਿੰਘ, ਰਾਘਵ ਗੋਇਲ, ਸ਼ੁਸ਼ਾਕ ਕੁਮਾਰ ਅਤੇ ਇਸੇ ਤਰ੍ਹਾਂ ਮਾਨਸਾ ਦੇ ਅਨਮੋਨਪ੍ਰਰੀਤ ਸਿੰਘ, ਕੁਨਾਲ ਅਰੋੜਾ, ਰਮਨ ਗੋਇਲ, ਹਰਦੀਪ ਸਿੰਘ ਨੇ ਕਾਂਸੀ ਤਮਗੇ ਜਿੱਤੇ ਹਨ। ਇਸੇ ਤਰ੍ਹਾਂ ਲੜਕੀਆ ਦੀ ਫੋਲੋ ਟੀਮ 'ਚ ਫਤਿਹਗੜ੍ਹ ਸਾਹਿਬ ਦੀ ਜ਼ਸਪ੍ਰਰੀਤ ਕੌਰ, ਕਮਲਪ੍ਰਰੀਤ ਕੌਰ, ਸਿਮਰਨਜੀਤ ਕੌਰ ਨੇ ਗੋਲਡ, ਪਟਿਆਲਾ ਦੀ ਰੋਹਨੀ, ਉਮੰਗ, ਕਾਤਿਆ, ਹਰਵਿੰਦਰ ਕੌਰ ਨੇ ਸਿਲਵਰ, ਮਾਨਸਾ ਦੀ ਜ਼ਸਪ੍ਰਰੀਤ ਕੌਰ, ਰਮਨਜੀਤ ਕੌਰ, ਹਰਪ੍ਰਰੀਤ ਕੌਰ, ਰਿਤਿਕਾ ਨੇ ਕਾਸੀ ਦਾ ਤਮਗਾ, ਐਪ ਟੀਮ ਵਿੱਚ ਫਤਿਹਗੜ੍ਹਸਾਹਿਬ ਦੀ ਕਿਰਨਜੀਤ ਕੌਰ, ਅਮਨਦੀਪ ਕੌਰ, ਮੁਮਤਾਜ਼ ਨੇ ਗੋਲਡ, ਪ੍ਰਤਿਸ਼ਿਲਾ ਮਿਸ਼ਰਾ, ਅਨਾਇਆ, ਲਗਨ ਜਿੰਦਲ ਨੇ ਸਿਲਵਰ ਤੇ ਸਾਇਬਰ ਟੀਮ 'ਚ ਫਤਿਹਗੜ੍ਹ ਸਾਹਿਬ ਦੀ ਹੁਸਨਪ੍ਰਰੀਤ ਕੌਰ, ਹਰਪ੍ਰਰੀਤ ਕੌਰ, ਮਨਪ੍ਰਰੀਤ ਕੋਰ ਨੇ ਗੋਲਡ, ਗੁਰਦਾਸਪੁਰ ਦੀ ਹਗਮੀਤ ਕੌਰ, ਜੈਸ਼ਮੀਨ ਕੌਰ, ਹਰਮਨਪ੍ਰਰੀਤ ਕੌਰ, ਸੈਮਰੀਨ ਕੋੋਰ ਨੇ ਸਿਲਵਰ ਤੇ ਪਟਿਆਲਾ ਦੀ ਗਿਸ਼ਿਕਾ ਬਾਂਸਲ, ਯਾਮਿਲੀ ਬਾਂਸਲ, ਖੁਸ਼ਦੀਪ ਕੌਰ, ਕਾਵਿਆਂ ਨੇ ਕਾਂਸੀ ਦਾ ਤਮਗਾ ਪ੍ਰਰਾਪਤ ਕੀਤਾ। ਇਸ ਮੌਕੇ 'ਤੇ ਸੂਬਾ ਸਕੱਤਰ ਟੀ ਐੱਸ ਡੋਗਰਾ, ਈਟੀਓ ਪ੍ਰਦੀਪ ਕੁਮਾਰ ਪਟਿਆਲਾ, ਧਰਮਵੀਰ ਵਾਲੀਆ, ਸਕੂਲ ਪਿ੍ਰਸੀਪਲ ਉਰਮਿਲ ਜੈਨ, ਯਾਦਵਿੰਦਰ ਭੱਠਲ, ਗੁਰਦੀਪ ਸਿੰਘ ਚਹਿਲ, ਰਾਜ ਕੁਮਾਰ ਜਿੰਦਲ, ਮੋਹਿਤ ਗਰਗ, ਹੈਪੀ ਜੈਨ, ਰਮੇਸ਼ ਕੁਮਾਰ ਟੈਨੀ, ਕੋਚ ਸੁਮਿਤ ਗੁਲਰੀਆ ਹਰਿਆਣਾ, ਇੰਟਰਨੈਸ਼ਨਲ ਰੈਫਰੀ ਰਾਜਿਵ ਚੰਡੀਗੜ੍ਹ, ਸੇਖਰ ਸਿੰਗਲਾ, ਐਡਵੋਕੇਟ ਭੁਪੇਸ਼ ਬਾਂਸਲ ਆਦਿ ਹਾਜ਼ਰ ਸਨ। ਇਸ ਮੌਕੇ 'ਤੇ ਸਕੂਲੀ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰਰੋਗਰਾਮ ਵੀ ਪੇਸ਼ ਕੀਤਾ ਗਿਆ।