ਪੱਤਰ ਪ੍ਰਰੇਰਕ, ਮਾਨਸਾ : ਗ੍ਰਾਮ ਪੰਚਾਇਤ ਭੱਲਣਵਾੜਾ ਬਲਾਕ ਸਰਦੂਲਗੜ੍ਹ ਵਿਖੇ ਰਾਊਂਡ ਗਲਾਸ ਫਾਊਂਡੇਸ਼ਨ ਮੁਹਾਲੀ ਦੀ ਮਦਦ ਨਾਲ ਜ਼ਿਲ੍ਹੇ ਦਾ ਦੂਸਰਾ ਪ੍ਰਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰਰਾਜੈਕਟ ਰਾਹੀਂ ਪਿੰਡ ਦੇ ਕੂੜੇ ਦੀ ਸਾਂਭ ਸੰਭਾਲ ਕੀਤੀ ਜਾਵੇਗੀ। ਇਹ ਪ੍ਰਗਟਾਵਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤਿਆਰ ਕੀਤੇ ਸੋਲਿਡ ਵੇਸਟ ਮੈਨੇਜਮੈਂਟ ਦਾ ਉਦਘਾਟਨ ਕਰਦਿਆਂ ਚੇਅਰਮੈਨ ਜ਼ਿਲ੍ਹਾ ਪ੍ਰਰੀਸ਼ਦ ਬਿਕਰਮ ਸਿੰਘ ਮੋਫਰ ਨੇ ਕੀਤਾ। ਚੇਅਰਮੈਨ ਮੋਫਰ ਨੇ ਦੱਸਿਆ ਕਿ ਇਹ ਪ੍ਰਰਾਜੈਕਟ ਮਗਨਰੇਗਾ ਸਕੀਮ ਅਤੇ ਰਾਊਂਡ ਗਲਾਸ ਫਾਊਂਡੇਸ਼ਨ ਮੁਹਾਲੀ ਨਾਲ ਕਨਵਰਜੈਂਸ ਕਰਦੇ ਹੋਏ ਤਿਆਰ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਵੱਲੋਂ ਪਿੰਡ ਵਾਸੀਆਂ ਨੂੰ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਵੱਖਰਾ-ਵੱਖਰਾ ਰੱਖਣ ਲਈ ਕੂੜੇਦਾਨ ਵੰਡੇ ਗਏ। ਇਸ ਪ੍ਰਰੋਜੈਕਟ ਅਧੀਨ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਵੱਖਰੇ ਪਿੱਟਾਂ ਰਾਹੀਂ ਤਕਨੀਕੀ ਤੌਰ 'ਤੇ ਖਾਦ ਬਣਾਉਣ ਦੇ ਕੰਮ ਲਈ ਵਰਤਿਆ ਜਾਵੇਗਾ ਅਤੇ ਇਸ ਖਾਦ ਤੋਂ ਆਮਦਨ ਵੀ ਪ੍ਰਰਾਪਤ ਕੀਤੀ ਜਾਵੇਗੀ ਅਤੇ ਕੂੜਾ ਹਰ ਘਰ 'ਚੋਂ ਸ਼ਹਿਰਾਂ ਦੀ ਤਰਾਂ ਰੇਹੜੀ ਵਾਲੇ ਵੱਲੋਂ ਇੱਕਠਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਨਾਲ ਜਿੱਥੇ ਪਿੰਡ ਸਾਫ-ਸੁਥਰਾ ਹੋਵੇਗਾ, ਉੱਥੇ ਪਿੰਡ ਵਾਸੀਆਂ ਨੂੰ ਬੀਮਾਰੀਆਂ ਤੋਂ ਬਚਾਇਆ ਜਾ ਸਕੇਗਾ। ਇਸ ਦੌਰਾਨ ਪਿੰਡ ਵਾਸੀਆਂ ਨੂੰ ਘਰ-ਘਰ ਜਾ ਕੇ ਕੋਰੋਨਾ ਬੀਮਾਰੀ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੇ ਨੁਕਤੇ ਵੀ ਦੱਸੇ ਗਏ। ਉਨ੍ਹਾਂ ਦੱਸਿਆ ਕਿ ਇਹ ਪ੍ਰਰੋਜੈਕਟ ਜ਼ਿਲ੍ਹੇ ਦੇ ਹੋਰ ਪਿੰਡਾਂ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ।