ਸਟਾਫ ਰਿਪੋਰਟਰ, ਮਾਨਸਾ : ਬੀਤੇ ਦਿਨੀਂ ਬਰੇਟਾ ਸ਼ਹਿਰ ਵਿਖੇ ਮੋਬਾਈਲ ਫੋਨਾਂ ਦੀ ਦੁਕਾਨ ਵਿਚੋਂ ਝਪਟ ਮਾਰ ਕੇ ਮੋਬਾਈਲ ਫੋਨ ਖੋਹ ਕੇ ਭੱਜੇ ਮੁਲਜ਼ਮ ਨੂੰ ਪੁਲਿਸ ਨੇ ਐਤਵਾਰ ਨੂੰ ਗਿ੍ਫ਼ਤਾਰ ਕਰ ਕੇ ਤੋਂ ਖੋਹਿਆ ਮੋਬਾਈਲ ਫੋਨ, ਜਿਸ ਦੀ ਕੀਮਤ 10 ਹਜ਼ਾਰ ਰੁਪਏ ਹੈ, ਬਰਾਦਮ ਕੀਤਾ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪੁਲਿਸ ਕੋਲ ਅਮਿਤ ਸਿੰਗਲਾ ਵਾਸੀ ਬਰੇਟਾ ਨੇ ਸ਼ਨਿਚਰਵਾਰ ਨੂੰ ਪੁਲਿਸ ਕਲ ਆਪਣਾ ਬਿਆਨ ਲਿਖਾਇਆ ਕਿ ਉਸ ਦੀ ਬਰੇਟਾ ਸ਼ਹਿਰ ਵਿਖੇ ਮੋਬਾਈਲ ਫੋਨਾਂ ਦੀ ਦੁਕਾਨ ਹੈ ਅਤੇ 11 ਜਨਵਰੀ ਨੂੰ ਕੋਈ ਨਾਮਲੂਮ ਵਿਅਕਤੀ ਉਸ ਦੀ ਟੈਲੀਕਾਮ ਦੀ ਦੁਕਾਨ 'ਤੇ ਆਇਆ ਅਤੇ ਉਸ ਦੇ ਹੱਥ ਵਿਚੋਂ ਓਪੋ ਕੰਪਨੀ ਦਾ ਮੋਬਾਈਲ ਫੋਨ ਖੋਹ ਕੇ ਭੱਜ ਗਿਆ। ਜਿਸ ਦੇ ਬਿਆਨ ਤੇ ਮਾਮਲਾ ਨੰਬਰ 14, 18 ਜਨਵਰੀ ਨੂੰ ਅ/ਧ 379-ਬੀ. ਹਿੰ:ਦੰ: ਥਾਣਾ ਬਰੇਟਾ ਵਿਖੇ ਦਰਜ ਕੀਤਾ ਗਿਆ। ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਡੂੰਘਾਈ ਨਾਲ ਤਫ਼ਤੀਸ਼ ਕਰ ਕੇ ਉਕਤ ਮੁਲਜ਼ਮ ਦਾ ਪਤਾ ਲਗਾ ਕੇ ਉਸ ਨੂੰ ਗਿ੍ਫ਼ਤਾਰ ਕੀਤਾ ਹੈ।