ਪੱਤਰ ਪੇ੍ਰਕ, ਮਾਨਸਾ : ਮਾਨਸਾ ਪੁਲਿਸ ਨੇ ਵੱਖ ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਮੇਤ 16 ਵਿਅਕਤੀਆਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਖਿਲਾਫ 18 ਮਾਮਲੇ ਦਰਜ਼ ਕੀਤੇ ਹਨ। ਗਿ੍ਫਤਾਰ ਕੀਤੇ ਮੁਲਜ਼ਮਾਂ ਤੋਂ 20 ਗ੍ਰਾਮ ਹੈਰੋਇੰਨ (ਚਿੱਟਾ) ਸਮੇਤ 25 ਹਜ਼ਾਰ ਨਗਦੀ, 540 ਨਸ਼ੀਲੀਆਂ ਗੋਲੀਆਂ ਸਮੇਤ ਮੋਟਰਸਾਈਕਲ, 2 ਗ੍ਰਾਮ ਸਮੈਕ, 895 ਲੀਟਰ ਲਾਹਣ, 2 ਚਾਲੂ ਭੱਠੀਆਂ ਅਤੇ 127 ਬੋਤਲਾਂ ਸ਼ਰਾਬ ਦੀ ਬਰਾਮਦ ਕੀਤੀ ਗਈ ਹੈ। ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱÎਸਿਆ ਕਿ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਨੇ ਨਰੇਸ਼ ਕੁਮਾਰ ਉਰਫ ਕਾਲਾ ਅਤੇ ਸੰਜੀਵ ਕੁਮਾਰ ਉਰਫ ਸੋਨੂੰ ਵਾਸੀਆਨ ਬੁਢਲਾਡਾ ਨੂੰ ਗਿ੍ਫਤਾਰ ਕਰਕੇ 20 ਚਿੱਟੇ ਸਮੇਤ 25 ਹਜ਼ਾਰ ਰੁਪਏ ਦੀ ਡਰੱਗ ਮਨੀ, ਥਾਣਾ ਸਰਦੂਲਗੜ੍ਹ ਦੀ ਪੁਲਿਸ ਪਾਰਟੀ ਨੇ ਹਰਪਰੀਤ ਸਿੰਘ ਵਾਸੀ ਜਟਾਣਾ ਕਲਾਂ ਨੂੰ ਮੋਟਰਸਾਈਕਲ ਟੀਵੀਐਸ ਸਮੇਤ ਗਿ੍ਫਤਾਰ ਕਰਕੇ 540 ਨਸ਼ੀਲੀਆਂ ਗੋਲੀਆਂ, ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਪਾਰਟੀ ਨੇ ਜਸਪਰੀਤ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰਕੇ 2 ਗ੍ਰਾਮ ਸਮੈਕ, ਥਾਣਾ ਜੋਗਾ ਦੀ ਪੁਲਿਸ ਪਾਰਟੀ ਨੇ ਪਿ੍ਰਤਪਾਲ ਰਾਮ ਵਾਸੀ ਕੋਟੜਾ ਕਲਾਂ ਤੋਂ 600 ਲੀਟਰ ਲਾਹਣ ਅਤੇ 8 ਬੋਤਲਾਂ ਸ਼ਰਾਬ, ਥਾਣਾ ਝੁਨੀਰ ਦੀ ਪੁਲਿਸ ਪਾਰਟੀ ਨੇ ਗੁਰਭੇਜ ਸਿੰਘ ਉਰਫ ਕਾਲਾ ਵਾਸੀ ਹੀਰਕੇ ਤੋਂ 100 ਲੀਟਰ ਲਾਹਣ ਬਰਾਮਦ ਕੀਤਾ ਗਿਆ, ਪਰ ਮੁਲਜ਼ਮ ਦੀ ਗਿ੍ਫਤਾਰੀ ਬਾਕੀ ਹੈ। ਇਸ ਤੋਂ ਇਲਾਵਾ ਥਾਣਾ ਬੋਹਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ 'ਤੇ ਕਿ੍ਸ਼ਨ ਕੁਮਾਰ ਵਾਸੀ ਵਰ੍ਹੇ ਤੋਂ 1 ਚਾਲੂ ਭੱਠੀ, 40 ਲੀਟਰ ਲਾਹਣ ਅਤੇ 10 ਬੋਤਲਾਂ ਸ਼ਰਾਬ ਨਾਜਾਇਜ਼, ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਨੇ ਬੂਟਾ ਸਿੰਘ ਵਾਸੀ ਮੂਸਾ ਤੋਂ 1 ਚਾਲੂ ਭੱਠੀ, 25 ਲੀਟਰ ਲਾਹਣ ਅਤੇ 2 ਬੋਤਲਾਂ ਸ਼ਰਾਬ ਨਾਜਾਇਜ਼, ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਪਾਰਟੀ ਨੇ ਕਾਲਾ ਸਿੰਘ ਵਾਸੀ ਜੁਵਾਹਰਕੇ ਤੋਂ 40 ਲੀਟਰ ਲਾਹਣ ਬਰਾਮਦ ਕੀਤਾ। ਇਸ ਤਰ੍ਹਾਂ ਥਾਣਾ ਜੋਗਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਗੁਰਚਰਨ ਸਿੰਘ ਉਰਫ ਡੋਗਰ ਵਾਸੀ ਬੁਰਜ ਿਢੱਲਵਾ ਤੋਂ 40 ਲੀਟਰ ਲਾਹਣ ਬਰਾਮਦ ਕੀਤਾ, ਪਰ ਮੁਲਜ਼ਮ ਦੀ ਗਿ੍ਫਤਾਰੀ ਬਾਕੀ ਹੈ। ਇਸ ਤੋਂ ਇਲਾਵਾ ਥਾਣਾ ਭੀਖੀ ਦੀ ਪੁਲਿਸ ਪਾਰਟੀ ਨੇ ਜਗਸੀਰ ਸਿੰਘ ਵਾਸੀ ਅਤਲਾ ਕਲਾਂ ਨੂੰ ਕਾਬੂ ਕਰਕੇ 30 ਲੀਟਰ ਲਾਹਣ, ਥਾਣਾ ਜੌੜਕੀਆਂ ਦੀ ਪੁਲਿਸ ਪਾਰਟੀ ਮੇਜਰ ਸਿੰਘ ਵਾਸੀ ਕੁਸ਼ਲਾ ਤੋਂ 20 ਲੀਟਰ ਲਾਹਣ ਬਰਾਮਦ ਕੀਤਾ, ਪਰ ਮੁਲਜ਼ਮ ਦੀ ਗਿ੍ਫਤਾਰੀ ਬਾਕੀ ਹੈ।

ਇਸ ਤੋਂ ਇਲਾਵਾ ਸੀਆਈਏ ਸਟਾਫ ਮਾਨਸਾ ਦੀ ਪੁਲਿਸ ਪਾਰਟੀ ਧੰਨਾ ਸਿੰਘ ਵਾਸੀ ਮੀਰਪੁਰ ਖੁਰਦ ਤੋਂ 25 ਬੋਤਲਾਂ ਸ਼ਰਾਬ, ਥਾਣਾ ਸਰਦੂਲਗੜ੍ਹ ਦੀ ਪੁਲਿਸ ਪਾਰਟੀ ਨੇ ਜੈ ਪ੍ਰਕਾਸ਼ ਵਾਸੀ ਗੁਡੀਆ ਖੇੜਾ ਜ਼ਿਲ੍ਹਾ ਸਿਰਸਾ (ਹਰਿਆਣਾ) ਹਾਲ ਖੈਰਾ ਕਲਾਂ ਨੂੰ ਕਾਬੂ ਕਰਕੇ 20 ਬੋਤਲਾਂ ਸ਼ਰਾਬ, ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਨੇ ਸ਼ਮਸ਼ੇਰ ਸਿੰਘ ਵਾਸੀ ਸਰਦੂਲਗੜ੍ਹ ਨੂੰ ਕਾਬੂ ਕਰਕੇ 20 ਬੋਤਲਾਂ ਸ਼ਰਾਬ, ਥਾਣਾ ਜੋਗਾ ਦੀ ਪੁਲਿਸ ਪਾਰਟੀ ਨੇ ਜਸਵੀਰ ਸਿੰਘ ਵਾਸੀ ਰੱਲਾ ਨੂੰ ਕਾਬੂ ਕਰਕੇ 15 ਬੋਤਲਾਂ ਸ਼ਰਾਬ, ਥਾਣਾ ਬੋਹਾ ਦੀ ਪੁਲਿਸ ਪਾਰਟੀ ਨੇ ਬਲਵੀਰ ਸਿੰਘ ਵਾਸੀ ਸੈਦੇਵਾਲਾ ਨੂੰ ਕਾਬੂ ਕਰਕੇ 9 ਬੋਤਲਾਂ ਸ਼ਰਾਬ, ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਪਾਰਟੀ ਨੇ ਗੁਰਪਰੀਤ ਸਿੰਘ ਉਰਫ ਪਿੰਨੀ ਵਾਸੀ ਜੁਵਾਹਰਕੇ ਨੂੰ ਕਾਬੂ ਕਰਕੇ 9 ਬੋਤਲਾਂ ਸ਼ਰਾਬ, ਥਾਣਾ ਭੀਖੀ ਦੀ ਪੁਲਿਸ ਪਾਰਟੀ ਨੇ ਸੱਤਪਾਲ ਸਿੰਘ ਵਾਸੀ ਭੀਖੀ ਨੂੰ ਕਾਬੂ ਕਰਕੇ 9 ਬੋਤਲਾਂ ਸ਼ਰਾਬ ਬਰਾਮਦ ਹੋਣ ਤੇ ਮੁਲਜ਼ਮ ਦੇ ਵਿਰੁੱਧ ਥਾਣਾ ਭੀਖੀ ਵਿਖੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਕਰਵਾਇਆ ਗਿਆ ਹੈ।