ਪਰਮਜੀਤ ਸਿੰਘ ਪੰਮਾ, ਸਰਦੂਲਗੜ੍ਹ : ਸ਼ਹਿਰ ਦੀ ਪੈਸਟੀਸਾਈਡ ਮਾਰਕੀਟ ਦੀ ਬੈਕ ਸਾਇਡ ਬਣੀ ਗੋਲ ਮਾਰਕੀਟ ਵਿੱਚ ਲੰਬੇ ਸਮੇਂ ਤੋਂ ਸਫ਼ਾਈ ਨਾ ਹੋਣ ਕਾਰਨ ਗੰਦਗੀ ਦੇ ਢੇਰ ਲੱਗੇ ਹੋਏ ਹਨ। ਗੰਦਗੀ ਦੇ ਢੇਰਾਂ 'ਚੋਂ ਆ ਰਹੀ ਬਦਬੂ ਕਾਰਨ ਆਲੇ-ਦੁਆਲੇ ਦੇ ਲੋਕਾਂ ਦਾ ਜਿਊਣਾ ਦੁੱਭਰ ਹੋ ਰਿਹਾ ਹੈ।

ਜਾਣਕਾਰੀ ਦਿੰਦਿਆਂ ਗੋਲ ਮਾਰਕੀਟ ਦੇ ਆਸ-ਪਾਸ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਜਗ੍ਹਾ ਦੀ ਸਫ਼ਾਈ ਨਹੀਂ ਹੋਈ। ਉਨਾਂ੍ਹ ਕਿਹਾ ਕਿ ਉਨਾਂ੍ਹ ਵੱਲੋਂ ਕਈ ਵਾਰ ਨਗਰ ਪੰਚਾਇਤ ਮੁਲਾਜ਼ਮਾਂ ਨੂੰ ਗੋਲ ਮਾਰਕੀਟ ਦੀ ਸਫ਼ਾਈ ਲਈ ਕਿਹਾ ਹੈ ਪੰ੍ਤੂ ਉਹ ਇਹ ਕਹਿਕੇ ਪੱਲਾ ਝਾੜ ਦਿੰਦੇ ਹਨ ਕਿ ਗੋਲ ਮਾਰਕਿਟ ਦੀ ਸਫ਼ਾਈ ਦੀ ਜ਼ਿੰਮੇਵਾਰੀ ਨਗਰ ਪੰਚਾਇਤ ਦੀ ਨਹੀਂ ਬਲਕਿ ਮਾਰਕੀਟ ਕਮੇਟੀ ਦੀ ਹੈ। ਦੁਕਾਨਦਾਰਾਂ ਨੇ ਕਿਹਾ ਕਿ ਜਦੋਂ ਨਗਰ ਪੰਚਾਇਤ ਦੁਕਾਨਦਾਰਾਂ ਤੋਂ ਪ੍ਰਰਾਪਰਟੀ ਟੈਕਸ ਲੈਂਦੀ ਹੈ ਤਾਂ ਸਫ਼ਾਈ ਕਰਵਾਉਣ ਦੀ ਜ਼ਿੰਮੇਵਾਰੀ ਵੀ ਨਗਰ ਪੰਚਾਇਤ ਦੀ ਹੋਣੀ ਚਾਹੀਦੀ ਹੈ। ਦੁਕਾਨਦਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਜਗ੍ਹਾ ਦੀ ਰੈਗੂਲਰ ਸਫ਼ਾਈ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ। ਜਦੋਂ ਇਸ ਸਬੰਧੀ ਕਾਰਜਸਾਧਕ ਅਫਸਰ ਨਾਲ ਗੱਲ ਕੀਤੀ ਤਾਂ ਉਨਾਂ੍ਹ ਨੇ ਸਫ਼ਾਈ ਕਰਵਾਉਣ ਦਾ ਭਰੋਸਾ ਦਿਵਾਇਆ ਪਰ ਭਰੋਸਾ ਦਿਵਾਉਣ ਤੋਂ ਕਈ ਦਿਨ ਬੀਤ ਜਾਣ ਬਾਅਦ ਵੀ ਇਸ ਜਗ੍ਹਾ ਦੀ ਸਫਾਈ ਨਹੀਂ ਕਰਵਾਈ ਗਈ। ਜਦੋਂ ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਜਗਤਾਰ ਸਿੰਘ ਫੱਗੂ ਨਾਲ ਗੱਲ ਕੀਤੀ ਤਾਂ ਉਨਾਂ੍ਹ ਕਿਹਾ ਕਿ ਸਾਡੇ ਕੋਲ ਕੋਈ ਸਫ਼ਾਈ ਕਰਮਚਾਰੀ ਉਪਲੱਭਦ ਨਹੀ ਹਨ ਜਿਸ ਕਰਕੇ ਅਸੀਂ ਇਸ ਜਗ੍ਹਾ ਦੀ ਸਫਾਈ ਨਹੀਂ ਕਰਵਾ ਸਕਦੇ।