ਪੱਤਰ ਪ੍ਰਰੇਰਕ, ਮਾਨਸਾ : ਮਾਨਸਾ ਸ਼ਹਿਰ ਚ ਸੀਵਰੇਜ ਓਵਰਫਲੋ ਹੋਣ ਦੀ ਸਮੱਸਿਆ ਦਿਨੋਂ ਦਿਨ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਜਿਸ ਨਾਲ ਮਾਨਸਾ ਵਾਸੀਆਂ ਨੂੰ ਕਾਫੀ ਪ੍ਰਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਨਸਾ ਦੇ ਪ੍ਰਰੀਤ ਨਗਰ ਦੇ ਵਾਰਡ ਨੰ: 4 ਅਤੇ ਗਲੀ ਨੰ: 6, ਵੀਰ ਨਗਰ ਮੁਹੱਲਾ ਅਤੇ ਚਾਨੀ ਦੀ ਚੱਕੀ ਕੋਲ ਸੀਵਰੇਜ ਦਾ ਬੁਰਾ ਹਾਲ ਹੈ, ਜੋ ਮਾਨਸਾ ਨਗਰ ਕੌਂਸਲ ਅਤੇ ਸੀਵਰੇਜ ਦੇ ਫੋਕੇ ਪ੍ਰਬੰਧਾਂ ਦੀ ਪੋਲ ਖੋਲ੍ਹ ਰਿਹਾ ਹੈ। ਇਸ ਸਬੰਧੀ ਪ੍ਰਰੀਤ ਨਗਰ ਵਾਸੀ ਕੁਲਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਪਿਛਲੇ ਲੰਮੇਂ ਸਮੇਂ ਤੋਂ ਇਸ ਇਲਾਕੇ ਦੀ ਇਹ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਗਲੀ ਵਿੱਚ ਸੀਵਰੇਜ ਦਾ ਕੰਮ ਬਿਨਾਂ ਕਿਸੇ ਪਲਾਨ ਤੋਂ ਕੀਤਾ ਗਿਆ ਹੈ। ਗਲੀ ਉÎੱਚੀ ਚੁੱਕ ਦਿੱਤੀ ਗਈ, ਜਿਸ ਨਾਲ ਸੀਵਰੇਜ ਦਾ ਪਾਣੀ ਘਰਾਂ 'ਚ ਵੜ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਲੀ ਵਾਸੀਆਂ ਨੂੰ ਬਾਹਰ ਨਿਕਲਣ ਚ ਬੜੀ ਮੁਸ਼ਕਿਲ ਆਉਂਦੀ ਹੈ, ਕੋਈ ਵੀ ਵਿਅਕਤੀ ਸਕੂਟਰ ਆਦਿ ਤੋਂ ਬਿਨਾ ਪੈਦਲ ਆਪਣੇ ਘਰ 'ਚੋਂ ਬਾਹਰ ਨਹੀਂ ਆ ਸਕਦਾ। ਉਨ੍ਹਾਂ ਕਿਹਾ ਕਿ ਕੋਰੋਨਾ ਨਾਲ ਤਾਂ ਬੇਸ਼ੱਕ ਵਾਰਡ ਵਾਸੀ ਬੱਚ ਜਾਂਦੇ, ਪਰ ਇਹ ਸੀਵਰੇਜ ਦਾ ਖੜ੍ਹਾ ਪਾਣੀ ਜ਼ਰੂਰ ਕਿਸੇ ਬੀਮਾਰੀ ਨੂੰ ਜਨਮ ਦੇਵੇਗਾ। ਜਿਸ ਨਾਲ ਵਾਰਡ ਵਾਸੀਆਂ ਨੂੰ ਭਿਆਨਕ ਬੀਮਾਰੀਆਂ ਲੱਗਣ ਦਾ ਖਦਸ਼ਾ ਬਣਿਆ ਹੋਇਆ ਹੈ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਕੁਝ ਅਧਿਕਾਰੀ ਨੂੰ ਮਿਲੇ ਸਨ ਅਤੇ ਉਨ੍ਹਾਂ ਅਧਿਕਾਰੀਆਂ ਇਕ ਵਾਰ ਆਰਜੀ ਤੌਰ 'ਤੇ ਗਲੀ ਵਿੱਚੋਂ ਪਾਣੀ ਕਿਸੇ ਪਲਾਟ ਵਿਚ ਕੱਢ ਦਿੱਤਾ ਗਿਆ ਸੀ, ਪਰ ਅੱਜ ਫਿਰ ਵਾਰਡ ਵਾਸੀ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।

ਇਸ ਤੋਂ ਇਲਾਵਾ ਵੀਰ ਨਗਰ ਮੁਹੱਲਾ ਅਤੇ ਚਾਨੀ ਦੀ ਚੱਕੀ ਕੋਲ ਵੀ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਲੋਕਾਂ ਨੂੰ ਪ੍ਰਰੇਸ਼ਾਨ ਕਰ ਰਿਹਾ ਹੈ। ਵਾਰਡ ਵਾਸੀਆਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਤੇ ਵਰ੍ਹਦਿਆਂ ਕਿਹਾ ਕਿ ਅਧਿਕਾਰੀ ਇਸ ਦਾ ਪੱਕਾ ਹੱਲ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਏ ਹਨ। ਉਨ੍ਹਾਂ ਸਬੰਧਿਤ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਸਮੱਸਿਆ ਦਾ ਹੱਲ ਕਰਨ ਅਤੇ ਉਨ੍ਹਾਂ ਨੂੰ ਇਸ ਤੋਂ ਨਿਯਾਤ ਦਿਵਾਉਣ।

ਜਲਦ ਕੀਤਾ ਜਾਵੇਗਾ ਸਮੱਸਿਆ ਦਾ ਹੱਲ : ਐਕਸੀਅਨ

ਪ੍ਰਰੀਤ ਨਗਰ ਸੀਵਰੇਜ ਦੇ ਪਾਣੀ ਬਾਰੇ ਸੀਵਰੇਜ ਬੋਰਡ ਦੇ ਐਕਸੀਅਨ ਸਤਿੰਦਰ ਸਿੰਘ ਦਾ ਕਹਿਣਾ ਹੈ ਕਿ ਸੀਵਰੇਜ ਦਾ ਪਾਣੀ ਇੱਕ ਵਾਰ ਤਾਂ ਉਨ੍ਹਾਂ ਵੱਲੋਂ ਕੱਢ ਦਿੱਤਾ ਗਿਆ ਸੀ, ਪਰ ਜੇ ਵਾਰਡ ਵਾਸੀਆਂ ਨੂੰ ਇਸ ਦੀ ਸਮੱਸਿਆ ਦੁਬਾਰਾ ਆ ਰਹੀ ਹੈ ਤਾਂ ਉਹ ਇਸ ਦਾ ਜਲਦ ਹੱਲ ਕਰਵਾਉਣਗੇ। ਵੀਰ ਨਗਰ ਮੁਹੱਲੇ ਬਾਰੇ ਉਨ੍ਹਾਂ ਕਿਹਾ ਕਿ ਮੀਂਹ ਪੈਣ ਤੋਂ ਬਾਅਦ ਇੱਕ ਵਾਰ ਤਾਂ ਇਹ ਸਮੱÎਸਿਆ ਆਉਂਦੀ ਹੈ, ਪਰ ਜਲਦ ਹੀ ਇਸ ਦਾ ਵੀ ਹੱਲ ਕੀਤਾ ਜਾ ਰਿਹਾ ਅਤੇ ਚਾਨੀ ਦੀ ਚੱਕੀ ਕੋਲ ਵੀ ਇਸ ਸਮੱਸਿਆ ਦਾ ਜਲਦੀ ਹੱਲ ਕਰ ਦਿੱਤਾ ਜਾਵੇਗਾ।