ਪੱਤਰ ਪ੍ਰਰੇਰਕ, ਬਰੇਟਾ : ਸਰਕਾਰੀ ਪ੍ਰਰਾਇਮਰੀ ਸਕੂਲ ਕੁਲਰੀਆਂ ਰੋਡ 'ਤੇ ਸਥਿਤ ਚੱਲ ਰਹੇ ਦੋ ਆਂਗਣਵਾੜੀ ਸੈਂਟਰਾਂ 217 ਅਤੇ 242 'ਚੋਂ 7 ਟੀਨ ਸੁੱਕੇ ਦੁੱਧ ਦੇ ਚੋਰੀ ਹੋਣ ਦਾ ਸਮਾਚਾਰ ਹੈ। ਆਂਗਣਵਾੜੀ 'ਚ ਕੰਮ ਕਰਦੀਆਂ ਸੁਖਵਿੰਦਰ ਕੌਰ ਅਤੇ ਜਨਕੋਂ ਦੇਵੀ ਵਰਕਰਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਉਹਨਾਂ ਦੇ ਸੈਂਟਰਾਂ ਵਿਚੋਂ 7 ਟੀਨ ਸੁੱਕੇ ਦੁੱਧ ਦੇ 10-10 ਕਿੱਲੋ ਵਾਲੇ ਡੱਬੇ ਸੈਂਟਰ ਦੀ ਖਿੜਕੀ ਤੋੜ ਕੇ ਚੋਰੀ ਕੀਤੇ ਗਏ ਹਨ। ਇਸ ਸਬੰਧੀ ਸੈਂਟਰ ਸੁਪਰਵਾਈਜ਼ਰ ਨੇ ਦੱਸਿਆ ਕਿ ਚੋਰੀ ਸਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਉਨ੍ਹਾਂ 7 ਟੀਨ ਸੁੱਕੇ ਦੁੱਧ ਦੀ ਕੀਮਤ 21 ਹਜ਼ਾਰ ਰੁਪਏ ਦੱਸੀ ਹੈ । ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।