ਪੱਤਰ ਪ੍ਰੇਰਕ, ਮਾਨਸਾ : ਮਾਨਸਾ ਮੰਡਲ ਆਈਬੀ ਜਵਾਹਰਕੇ ਵਿਖੇ ਸ਼ਨਿਚਰਵਾਰ ਨੂੰ ਮਾਨਸਾ ਡਵੀਜ਼ਨ ਦੀ ਚੋਣ ਨਹਿਰੀ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਜਸਕਰਨ ਸਿੰਘ ਦੀ ਪ੍ਰਧਾਨਗੀ ਅਤੇ ਜਗਮੋਹਨ ਸਿੰਘ ਸੀਨੀਅਰ ਮੀਤ ਪ੍ਰਧਾਨ ਬਿਠੰਡਾ ਦੀ ਰਹਿਨੁਮਾਈ ਹੇਠ ਬਹੁਤ ਹੀ ਵਧੀਆ ਤਰੀਕੇ ਨਾਲ ਨੇਪਰੇ ਚੜ੍ਹੀ। ਜਿਸ ਵਿਚ ਨਹਿਰੀ ਪਟਵਾਰੀਆਂ ਵੱਲੋਂ ਸਰਬਸੰਮਤੀ ਨਾਲ ਗੁਰਜੰਟ ਸਿੰਘ (ਐਕਸ ਸਰਵਿਸਮੈਨ) ਰਾਮਾ ਜਿਲੇਦਰੀ ਨੂੰ ਡਵੀਜ਼ਨ ਦਾ ਪ੍ਰਧਾਨ, ਹਰਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਵਰੁਣ ਗੁਪਤਾ ਮੀਤ ਪ੍ਰਧਾਨ, ਸ਼ੇਰ ਸਿੰਘ ਚੇਅਰਮੈਨ, ਅੰਕਿਤ ਗਰਗ ਖਜਾਨਚੀ, ਜੀਤ ਸਿੰਘ ਜਰਨਲ ਸਕੱਤਰ, ਪਰਮੋਦ ਕੁਮਾਰ ਜੁਆਇੰਟ ਸਕੱਤਰ, ਯਾਦਵਿੰਦਰ ਸਿੰਘ ਏਆਰਸੀ ਉਪ ਚੇਅਰਮੈਨ, ਮੱਘਰ ਸਿੰਘ ਗਹਿਰੀ ਮੁੱਖ ਸਲਾਹਕਾਰ, ਸੁਖਵਿੰਦਰ ਸਿੰਘ ਸਲਾਹਕਾਰ ਅਤੇ ਅਵਤਾਰ ਸਿੰਘ ਸੂਬਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਇਸ ਚੋਣ ਵਿਚ ਰੈਵੇਨਿਓ ਪਟਵਾਰ ਯੂਨੀਅਨ ਤੋਂ ਇਲਾਵਾ ਪੰਜਾਬ ਫੀਲਡ ਵਰਕਰ ਯੂਨੀਅਨ ਦੇ ਰਾਮ ਸਿੰਘ, ਪ੍ਰਧਾਨ ਬਲਵੰਤ ਸਿੰਘ ਮੋਠੂ, ਬਿੱਕਰ ਸਿੰਘ ਮਾਖਾ, ਰਣਜੀਤ ਸਿੰਘ ਭੈਣੀਬਾਘਾ ਵੱਲੋਂ ਲਿਖਤੀ ਸਮਰੱਥਨ ਭੇਜ ਕੇ ਆਪਣੀ ਹਾਜ਼ਰੀ ਲਗਵਾਈ ਗਈ।