ਪੱਤਰ ਪ੍ਰਰੇਰਕ, ਮਾਨਸਾ : ਦਾ ਰੈਨੇਂਸਾ ਸਕੂਲ ਮਾਨਸਾ ਬੱਚਿਆਂ ਦੇ ਬਹੁਪੱਖੀ ਹੁਨਰ ਅਤੇ ਪ੍ਰਤਿਭਾ ਨੂੰ ਪਛਾਨਣ ਲਈ ਜਹਾਨਤ-ਏ-ਰੈਨੇਂਸਾ ਪ੍ਰਰੋਗਰਾਮ ਕਰਵਾਇਆ ਗਿਆ। ਜਿਸ ਵਿਚ ਸਕੂਲ ਦੇ ਤੀਜੀ ਕਲਾਸ ਤੋਂ ਲੈਂ ਕੇ ਗਿਆਰਵੀਂ ਕਲਾਸ ਤੱਕ ਦੇ ਬੱਚਿਆਂ ਨੇ ਭਾਗ ਲਿਆ। ਬੱਚਿਆਂ ਦੁਆਰਾ ਕੁਕਿੰਗ, ਡਾਂਸ, ਮਿਊਜਿਕ, ਤਾਈਕਵਾਨਡੋਂ, ਆਰਟ ਅਤੇ ਥੀਏਟਰ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਸਾਰੀਆਂ ਗਤੀਵਿਧੀਆਂ ਵਿੱਚ ਬੱਚਿਆਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲੈਂਦੇ ਹੋਏ ਉਤਸ਼ਾਹ ਦਿਖਾਇਆ। ਇਸ ਪ੍ਰਰੋਗਰਾਮ ਦਾ ਮੁੱਖ ਮੰਤਵ ਬੱਚਿਆਂ ਦੀ ਪੜਾਈ ਦੇ ਨਾਲ- ਨਾਲ ਬਹੁਪੱਖੀ ਪ੍ਰਤਿਭਾ ਨੂੰ ਪਛਾਨਣਾ ਸੀ ਅਤੇ ਬੱਚਿਆਂ ਨੂੰ ਇਸ ਪ੍ਰਰੋਗਰਾਮ ਰਾਹੀ ਉਸਾਰੂ ਵਿਚਾਰ ਅਤੇ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ। ਇਸ ਮੌਕੇ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਸਕੂਲ ਕਿਸੇ ਦੀ ਵੀ ਪ੍ਰਤਿਭਾ ਨੂੰ ਪਛਾਨਣ ਅਤੇ ਉਭਾਰਨ ਵਾਲਾ ਸਭ ਤੋਂ ਵਧੀਆ ਸਥਾਨ ਹੈ ਅਤੇ ਕਈ ਮਹਾਨ ਹਸਤੀਆਂ ਦੀਆਂ ਉਦਾਹਰਨਾਂ ਦੇ ਕੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਕਿਵੇਂ ਸਫ਼ਲ ਬਣਾਇਆ। ਸਕੂਲ ਪਿ੍ਰੰਸੀਪਲ ਨਿਖਿਲ ਗਾਂਧੀ ਨੇ ਇਸ ਪ੍ਰਰੋਗਰਾਮ ਨੂੰ ਵਧੀਆਂ ਅਤੇ ਰੌਚਕ ਬਣਾਉਣ ਲਈ ਸਕੂਲ ਸਟਾਫ਼ ਅਤੇ ਬੱਚਿਆਂ ਦਾ ਧੰਨਵਾਦ ਕੀਤਾ।