ਬੁੱਧਰਾਮ ਬਾਂਸਲ, ਸਰਦੂਲਗੜ੍ਹ : ਸਰਦੂਲਗੜ੍ਹ ਦੇ ਸਿਰਸਾ ਮਾਨਸਾ ਰੋਡ 'ਤੇ ਸਥਿਤ ਪੰਜ ਦੁਕਾਨਾਂ 'ਤੇ ਬੀਤੀ ਰਾਤ ਚੋਰ ਹੱਥ ਸਾਫ਼ ਕਰ ਗਏ। ਚੋਰਾਂ ਨੇ ਇਸ ਦੀ ਭਿਣਕ ਨਾ ਲੋਕਾਂ ਤੇ ਨਾ ਪੁਲਿਸ ਮੁਲਾਜ਼ਮਾਂ ਨੂੰ ਲੱਗਣ ਦਿੱਤੀ। ਇਸ ਦੇ ਕਾਰਨ ਇਥੋਂ ਦੇ ਬਸ਼ਿੰਦਿਆਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਲੋਕਾਂ 'ਚ ਬੇਚੈਨੀ ਵੱਧ ਗਈ ਹੈ। ਇਸ ਦੇ ਕਾਰਨ ਲੋਕਾਂ ਅਨੁਸਾਰ ਪੁਲਿਸ ਨਾਲੋਂ ਚੋਰ ਚੁਸਤ ਨਜ਼ਰ ਆਉਣ ਲੱਗੇ ਹਨ। ਇਸ ਦੌਰਾਨ ਲੋਕਾਂ ਵੱਲੋਂ ਅਜਿਹੀਆਂ ਹੋ ਰਹੀਆਂ ਘਟਨਾਵਾਂ 'ਤੇ ਪੁਲਿਸ ਮੁਲਾਜ਼ਮ ਠੱਲ੍ਹ ਪਾਉਣ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਦੌਰਾਨ ਇਕ ਗੁੜ, ਖੰਡ ਦੀ ਥੋਕ ਦੀ ਦੁਕਾਨ ਦੇ ਮਾਲਕ ਸਤੀਸ਼ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਚੋਰ ਛੱਤ ਉਪਰੋਂ ਪੋੜੀਆਂ ਦਾ ਦਰਵਾਜ਼ਾ ਤੋੜ ਕੇ ਉਸ ਦੀ ਦੁਕਾਨ ਵਿੱਚ ਦਾਖਲ ਹੋ ਕੇ ਵੀਹ ਹਜ਼ਾਰ ਰੁਪਏ ਨਕਦੀ ਲੈ ਗਏ। ਇਸੇ ਤਰਾਂ੍ਹ ਨਾਲ ਲਗਦੀ ਪੰਸਾਰੀ ਦੀ ਦੁਕਾਨ ਵਿੱਚ ਵੀ ਛੱਤ ਰਾਹੀਂ ਦਾਖਲ ਹੋ ਕੇ ਗੱਲੇ ਵਿਚ ਪਏ ਨਕਦੀ ਤੇ ਹੱਥ ਸਾਫ਼ ਕਰ ਦਿੱਤਾ। ਉਸ ਤੋਂ ਬਾਅਦ ਨਾਲ ਲਗਦੀ ਬਾਂਸ, ਬਾਹੀਆਂ ਦੀ ਦੁਕਾਨ ਦੇ ਮਾਲਕ ਵਿਨੋਦ ਕੁਮਾਰ ਨੇ ਦੱਸਿਆ ਕਿ ਚੋਰਾਂ ਨੇ ਉਸ ਦੀ ਦੁਕਾਨ ਵਿੱਚ ਦਾਖ਼ਲ ਹੋ ਕੇ ਗੱਲੇ ਵਿਚ ਪਿਆ 50 ਹਜ਼ਾਰ ਰੁਪਏ ਲੈ ਗਏ ਇਸੇ ਤਰਾਂ੍ਹ ਸਪਰੇਅ ਖਾਦ ਦੀ ਦੁਕਾਨ ਵਿੱਚੋਂ ਚੋਰਾਂ ਨੇ ਲਗਭਗ ਦੋ ਹਜ਼ਾਰ ਰੁਪਏ ਉਡਾ ਦਿੱਤੇ।
ਇੱਥੇ ਹੀ ਬੱਸ ਨਹੀਂ ਇਨਾਂ੍ਹ ਦੁਕਾਨਾਂ ਦੇ ਪਿਛਲੇ ਪਾਸੇ ਧੋਬੀ ਵਾਲੀ ਗਲੀ ਵਿੱਚ ਇਕ ਜਨਰਲ ਸਟੋਰ ਵਿੱਚੋਂ ਵੀ ਚੋਰਾਂ ਨੇ ਲਗਭਗ ਦਸ ਹਜ਼ਾਰ ਰੁਪਏ ਨਕਦੀ 'ਤੇ ਹੱਥ ਸਾਫ਼ ਕਰ ਦਿੱਤਾ। ਬੀਤੇ ਕਈ ਦਿਨਾਂ ਤੋਂ ਲਗਾਤਾਰ ਸ਼ਹਿਰ ਅੰਦਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨਾਲ ਸ਼ਹਿਰ ਵਾਸੀਆਂ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਜਦੋਂ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਤਾਂ ਉਨਾਂ੍ਹ ਕਿਹਾ ਕਿ ਜਾਂਚ ਚੱਲ ਰਹੀ ਹੈ ਫਿੰਗਰਪਿੰ੍ਟ ਮਾਹਿਰਾਂ ਦੀ ਵੀ ਸਹਾਇਤਾ ਲਈ ਜਾਵੇਗੀ ਅਤੇ ਕੈਮਰਿਆਂ ਦੀ ਛਾਣਬੀਣ ਕੀਤੀ ਜਾ ਰਹੀ ਹੈ ਪੁਰਾਣੇ ਚੋਰੀ ਦੇ ਮਾਮਲਿਆਂ ਵਿੱਚ ਸ਼ਾਮਲ ਲੋਕਾਂ ਤੋਂ ਵੀ ਪੁਛਗਿੱਛ ਕੀਤੀ ਜਾਵੇਗੀ ਤਾਂ ਜੋ ਜਲਦੀ ਹੀ ਇਸ ਮਸਲੇ ਦਾ ਹੱਲ ਕੱਿਢਆ ਜਾ ਸਕੇ।
ਇਸ ਸਬੰਧੀ ਜਦੋਂ ਹਲਕੇ ਦੇ ਵਿਧਾਇਕ ਗੁਰਪ੍ਰਰੀਤ ਸਿੰਘ ਬਣਾਂਵਾਲੀ ਨਾਲ ਸੰਪਰਕ ਕੀਤਾ ਤਾਂ ਉਨਾਂ੍ਹ ਕਿਹਾ ਕਿ ਮੈਂ ਖੁਦ ਇਸ ਮਸਲੇ ਸਬੰਧੀ ਐੱਸਐੱਸਪੀ ਮਾਨਸਾ ਅਤੇ ਉਪ ਕਪਤਾਨ ਪੁਲਿਸ ਸਰਦੂਲਗੜ੍ਹ ਨਾਲ ਵਿਚਾਰ ਵਟਾਂਦਰਾ ਕੀਤਾ ਤਾਂ ਜੋ ਜਲਦੀ ਹੀ ਦੋਸ਼ੀਆਂ ਨੂੰ ਫੜ ਕੇ ਅੰਦਰ ਦਿਤਾ ਜਾਵੇ। ਉਨਾਂ ਕਿਹਾ ਕਿ ਇਸ ਮਾਮਲੇ ਵਿੱਚ ਪੁਲੀਸ ਅਧਿਕਾਰੀਆਂ ਦੀ ਕਮਜ਼ੋਰੀ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।