ਪੱਤਰ ਪ੍ਰਰੇਰਕ, ਭੀਖੀ : ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਆਮ ਲੋਕਾਂ ਵਿਚ ਸਾਹਿਤਕ ਰੁਚੀ ਪੈਦਾ ਕਰਨ ਤੇ ਲੋਕਾਂ ਨੂੰ ਵਿਗਿਆਨ ਨਾਲ ਜੋੜਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਤਰਕਸ਼ੀਲ ਸਾਹਿਤਕ ਵੈਨ ਅੱਜ ਸਥਾਨਕ ਸਰਕਾਰੀ ਸੀਨੀਅਰ ਸੰਕੈਡਰੀ. ਸਕੂਲ (ਲੜਕੀਆਂ) ਵਿਖੇ ਪਹੁੰਚੀ। ਇਹ ਸਾਹਿਤਕ ਵੈਨ ਸਕੂਲ ਪਹੁੰਚਣ ਤੇ ਸਮੁੱਚੀ ਸਕੂਲ ਪ੍ਰਬੰਧਕ ਕਮੇਟੀ ਨੇ ਸੁਆਗਤ ਕੀਤਾ। ਇਸ ਮੌਕੇ ਵਿਦਿਆਰਥੀਆਂ 'ਚ ਸਾਹਿਤਕ ਰੁਚੀ ਪੈਦਾ ਕਰਨ ਲਈ ਸੰਬੋਧਨ ਕਰਦਿਆਂ ਸਾਹਿਤਕਾਰ ਰਾਮ ਸਿੰਘ ਅਕਲੀਆ ਨੇ ਕਿਹਾ ਕਿ ਕਿਤਾਬਾਂ ਸਾਨੂੰ ਜੀਵਨ ਜਾਂਚ ਸਿਖਾੳਂਦੀਆਂ ਹਨ। ਇਸ ਲਈ ਨਵੀਂ ਪੀੜੀ ਨੂੰ ਸਾਹਿਤ ਨਾਲ ਜੁੜਣਾ ਚਾਹੀਦਾ ਹੈ। ਇਸ ਮੌਕੇ ਵਿਦਿਆਰਥਣਾਂ ਨੇ ਆਪਣੀ ਸਮਰਥਾ ਮੁਤਾਬਕ ਕਿਤਾਬਾਂ ਦੀ ਖਰੀਦ ਕੀਤੀ। ਇਕਾਈ ਮੁਖੀ ਭੁਪਿੰਦਰ ਫੌਜੀ ਤੇ ਸਾਹਿਤਕ ਵੈਨ ਦੇ ਸੰਚਾਲਕ ਗੁਰਮੀਤ ਸਿੰਘ ਨੇ ਦੱਸਿਆ ਕਿ ਇਹ ਵੈਨ ਕਰੀਬ ਇੱਕ ਹਫਤਾ ਭੀਖੀ ਸਮੇਤ ਖੇਤਰ ਦੇ ਪਿੰਡਾਂ 'ਚ ਜਾਵੇਗੀ। ਜਿਸ ਦੌਰਾਨ ਸਕੂਲਾਂ, ਕਾਲਜਾਂ, ਸੱਥਾਂ, ਪ੍ਰਰਾਈਵੇਟ ਸੰਸਥਾਵਾਂ 'ਚ ਲੋਕਾਂ ਨੂੰ ਸਾਹਿਤ ਨਾਲ ਜੁੜਣ ਲਈ ਪ੍ਰਰੇਰਿਆ ਜਾਵੇਗਾ।ਇਸ ਮੌਕੇ ਸਕੂਲ ਪਿ੍ਰੰਸੀਪਲ ਬੇਅੰਤ ਕੌਰ, ਪ੍ਰਬੰਧਕ ਕਮੇਟੀ ਦੇ ਚੇਅਰਮੈਨ ਮਲਕੀਤ ਸਿੰਘ, ਦਰਸ਼ਨ ਸਿੰਘ ਖਾਲਸਾ ਤੇ ਸਕੂਲ ਸਟਾਫ ਹਾਜ਼ਰ ਸਨ।