ਸਟਾਫ ਰਿਪੋਰਟਰ, ਮਾਨਸਾ : ਪਿੰਡ ਖੋਖਰ ਖੁਰਦ ਲਾਗੇ ਇੱਕ ਵਿਅਕਤੀ ਤੋਂ ਕਾਰ ਸਵਾਰ ਵਿਅਕਤੀਆਂ ਨੇ 26 ਹਜ਼ਾਰ 500 ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ। ਪੁਲਿਸ ਸਦਰ ਮਾਨਸਾ ਨੂੰ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਮੱਝਾਂ ਦੇ ਵਪਾਰ ਦਾ ਕੰਮ ਕਰਦਾ ਸੀ ਅਤੇ ਉਹ ਉਭਾ ਤੋਂ ਖੋਖਰ ਖੁਰਦ ਵੱਲ ਆ ਰਿਹਾ ਸੀ। ਰਸਤੇ 'ਚ ਸਵਿੱਫਟ ਕਾਰ ਸਵਾਰ ਵਿਅਕਤੀਆਂ ਨੇ ਉਸ ਨੂੰ ਘੇਰ ਕੇ ਸਾਢੇ 26 ਹਜ਼ਾਰ ਰੁਪਏ ਖੋਹ ਲਏ ਤੇ ਦਰਾਰ ਹੋ ਗਏ। ਪੁਲਿਸ ਨੇ 4 ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਹੈ।