ਹਰਕ੍ਰਿਸ਼ਨ ਸ਼ਰਮਾ, ਮਾਨਸਾ : ਸੜਕ ਸੁਰੱਖਿਆ ਅਭਿਆਨ ਤਹਿਤ ਜ਼ਲਿ੍ਹੇ ਦੇ ਅਲੱਗ ਅਲੱਗ ਸਕੂਲਾ ਵਿਚ ਟ੍ਰੈਿਫ਼ਕ ਨਿਯਮਾਂ ਦੇ ਸਬੰਧ 'ਚ ਬੱਚਿਆਂ ਨੂੰ ਜਾਗਰੂਕ ਕਰਨ ਲਈ ਪੋ੍ਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮਾਨਸਾ ਦੇ ਅਲੱਗ ਅਲੱਗ ਸਕੂਲਾਂ ਵਿਚ ਅਧਿਆਪਕਾਂ ਵੱਲੋਂ ਸਕੂਲੀ ਬੱਚਿਆਂ ਨੂੰ ਅੱਜ ਵੀ ਪੋ੍ਗਰਾਮ ਕਰਕੇ ਟ੍ਰੈਿਫ਼ਕ ਨਿਯਮਾਂ ਦੇ ਸਬੰਧ 'ਚ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਗਿਆ ਹੈ। ਸਰਕਾਰੀ ਪ੍ਰਰਾਇਮਰੀ ਸਕੂਲ ਗੁਰਨੇ ਕਲਾਂ ਵਿਚ ਅਧਿਆਪਕ ਜੁਗਰਾਜ ਸਿੰਘ ਨੇ ਟ੍ਰੈਿਫ਼ਕ ਨਿਯਮਾਂ ਦੇ ਸਬੰਧ ਵਿਚ ਬੱਚਿਆਂ ਨੂੰ ਜਾਗਰੂਕ ਕੀਤਾ। ਉਨਾਂ੍ਹ ਕਿਹਾ ਕਿ ਟ੍ਰੈਿਫ਼ਕ ਨਿਯਮਾਂ ਸਬੰਧੀ ਹਰ ਇਕ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਸੁਚੇਤ ਰਹਿਣਾ ਚਾਹੀਦਾ ਹੈ। ਕਈ ਵਾਰ ਥੋੜ੍ਹੀ ਜਿਹੀ ਗੱਲਤੀ ਹੀ ਬਾਅਦ ਵਿਚ ਪਛਤਾਵਾ ਬਣ ਕੇ ਰਹਿ ਜਾਂਦੀ ਹੈ। ਪਿੰਡ ਕੋਟਧਰਮੂ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਅਧਿਆਪਕਾ ਮੋਨਿਕਾ ਅਗਰਵਾਲ ਨੇ ਕਿਹਾ ਕਿ ਵਾਹਨ ਚਲਾਉਂਦੇ ਸਮੇਂ ਕਦੇ ਵੀ ਲਾਪ੍ਰਵਾਹੀ ਨਾ ਵਰਤੀ ਜਾਵੇ। ਵਾਹਨ ਚਲਾਉਣਾ ਿਫ਼ਰ ਹੀ ਸ਼ੁਰੂ ਕੀਤਾ ਜਾਵੇ ਜਦ ਟ੍ਰੈਿਫ਼ਕ ਨਿਯਮਾਂ ਦੀ ਜਾਣਕਾਰੀ ਹੁੰਦੀ ਹੈ। ਤੇਜ਼ ਰਫ਼ਤਾਰ ਵਾਹਨ ਨਹੀਂ ਚਲਾਉਣਾ ਚਾਹੀਦਾ ਹੈ। ਜ਼ਿਆਦਾ ਤੇਜ਼ ਰਫ਼ਤਾਰ ਵਾਹਨ ਨਾ ਚਲਾਇਆ ਜਾਵੇ, ਸੀਟ ਬੈਲਟ ਬੰਨ੍ਹੀ ਜਾਵੇ, ਵਾਹਨ ਦੇ ਬੇ੍ਕ, ਲਾਈਟਾਂ ਆਦਿ ਠੀਕ ਹੋਣੀਆ ਚਾਹੀਦੀਆਂ ਹਨ। ਕਦੇ ਵੀ ਕਾਹਲੀ 'ਚ ਵਾਹਨ ਨਾ ਚਲਾਇਆ ਜਾਵੇ ਤਾਂ ਜੋ ਬਾਅਦ ਵਿਚ ਪਛਤਾਉਣਾ ਨਾ ਪਵੇ। ਸਰਕਾਰੀ ਪ੍ਰਰਾਇਮਰੀ ਸਕੂਲ ਅਤਲਾ ਖੁਰਦ ਦੀ ਅਧਿਆਪਕਾ ਜਸਵੀਰ ਕੌਰ ਨੇ ਟ੍ਰੈਿਫ਼ਕ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੌਜੂਦਾ ਸਮੇਂ 'ਚ ਲਗਾਤਾਰ ਵਾਹਨਾਂ ਦੀ ਗਿਣਤੀ ਸੜਕਾਂ 'ਤੇ ਵੱਧਦੀ ਜਾ ਰਹੀ ਹੈ। ਬੇਸਹਾਰਾ ਪਸ਼ੂ ਵੀ ਸੜਕਾਂ 'ਤੇ ਹੀ ਘੁੰਮ ਰਹੇ ਹਨ, ਜਦੋਂਕਿ ਕਈ ਸੜਕਾਂ 'ਤੇ ਖੱਡੇ ਪਏ ਹੋਏ ਹਨ। ਇਸ ਦੌਰਾਨ ਹਰ ਇਕ ਨੂੰ ਬਹੁਤ ਜ਼ਿਆਦਾ ਚੁਕੰਨਾ ਹੋਣ ਦੀ ਜ਼ਰੂਰਤ ਹੈ ਤਾਂ ਜੋ ਆਪਣੇ ਵਾਹਨ 'ਤੇ ਚੱਲਿਆ ਵਾਹਨ ਚਾਲਕ ਸੁਰੱਖਿਅਤ ਆਪਣੇ ਘਰ ਪਹੁੰਚ ਜਾਵੇ। ਕਈ ਵਾਰ ਇਕ ਵਾਹਨ ਚਾਲਕ ਤੇਜ਼ ਵਾਹਨ ਚਲਾ ਰਿਹਾ ਹੁੰਦਾ ਹੈ ਅਤੇ ਅੱਗੇ ਆਉਣ ਵਾਲਾ ਵਾਹਨ ਚਾਲਕ ਵੀ ਜਦ ਤੇਜ਼ ਹੁੰਦਾ ਹੈ ਤਾਂ ਇਹ ਹਾਦਸਾ ਭਿਆਨਕ ਹੋ ਜਾਂਦਾ ਹੈ, ਜਿਸ ਨਾਲ ਵਿਅਕਤੀ ਜ਼ਖਮੀ ਹੋ ਜਾਂਦੇ ਹਨ ਜਾਂ ਿਫ਼ਰ ਉਨਾਂ੍ਹ ਦੀ ਜਾਨ ਹੀ ਚਲੀ ਜਾਂਦੀ ਹੈ।