ਹਰਕ੍ਰਿਸ਼ਨ ਸ਼ਰਮਾ, ਮਾਨਸਾ : ਰਿਟਾਇਰਡ ਇੰਪਲਾਈਜ ਵੈੱਲਫ਼ੇਅਰ ਐਸੋਸੀਏਸ਼ਨ ਮਾਨਸਾ ਦੀ ਲੱਖਾ ਸਿੰਘ ਸਹਾਰਨਾ ਦੀ ਪ੍ਰਧਾਨਗੀ ਹੇਠ ਮਹੀਨਾਵਾਰ ਮੀਟਿੰਗ ਸਥਾਨਕ ਪੈਨਸ਼ਨ ਭਵਨ ਵਿਖੇ ਹੋਈ। ਅੱਜ ਦੀ ਮੀਟਿੰਗ ਦੇ ਮੁੱਖ ਬੁਲਾਰੇ ਡਾ. ਕੁਲਦੀਪ ਸਿੰਘ ਦੀਪ ਨੇ ਕਾਰਪੋਰੇਟੀ ਜਗਤ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸ਼ਰਮਾਏਦਾਰ ਜਮਾਤ ਸਿਰਫ਼ ਕਿਸਾਨੀ ਦਾ ਨਹੀਂ ਉਹ ਤਾਂ ਹਰ ਵਰਗ ਮੁਲਾਜ਼ਮ, ਵਿਦਿਆਰਥੀ ਪੈਨਸ਼ਨਰ ਅਤੇ ਹੋਰ ਕਾਰੋਬਾਰੀ ਦਾ ਕਾਰਪੋਰੇਟੀ ਕਰਨ ਕਰ ਰਹੀ ਹੈ। ਹਰੇਕ ਵਰਗ ਨੂੰ ਮੁਨਾਫ਼ੇ ਦੀ ਦੌੜ ਵਿੱਚ ਨਿੰਬੂ ਵਾਂਗ ਨਿਚੋੜ ਰਹੀ ਹੈ। ਹਰ ਇੱਕ ਵਸਤੂ ਦਾ ਕੇਂਦਰੀ ਕਰਨ ਕਰ ਰਹੀ ਹੈ। ਜਿਸ ਦੇ ਚੱਲਦਿਆਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਕੇਂਦਰੀ ਕਰਨ ਕਰ ਰਹੀ ਹੈ। ਜਿਸ ਦੇ ਅਧੀਨ ਪੰਜਾਬ ਦੇ ਸੈਂਕੜੇ ਕਾਲਜਾਂ ਦਾ ਭਵਿੱਖ ਧੁੰਦਲਾ ਹੈ। ਜੋ ਵੀ ਇਨਾਂ੍ਹ ਦੀਆਂ ਨੀਤੀਆਂ ਤੇ ਅਸਹਿਮਤੀ ਪ੍ਰਗਟ ਕਰਦਾ ਉਂਗਲ ਰਖਦਾ ਹੈ ਉਸ ਨੂੰ ਜੇਲਾਂ ਦੀਆਂ ਕਾਲ ਕੋਠੜੀਆ ਵਿਖਾਈਆ ਜਾ ਰਹੀਆਂ ਹਨ। ਇਸ ਕਾਰਪੋਰੇਟੀ ਸਿਸਟਮ ਦੇ ਖਿਲਾਫ਼ ਕਿਸਾਨਾਂ ਦਾ ਘੋਲ ਖ਼ਤਮ ਨਹੀਂ ਹੋਇਆ ਇਹ ਸਗੋਂ ਸ਼ੁਰੂ ਹੋਇਆ ਹੈ। ਇਸ ਚੱਲ ਰਹੇ ਘੋਲ ਵਿੱਚ ਵਿਦਿਆਰਥੀਆਂ, ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਹਰ ਵਰਗ ਨੂੰ ਅੱਗੇ ਹੋਕੇ ਕੁੱਦਣਾ ਪਵੇਗਾ। ਨਹੀਂ ਤਾ ਭਾਜਪਾ ਸਰਕਾਰ ਇੱਕ ਦੇਸ਼ ਇੱਕ ਸਭਿਆਚਾਰ ਅਤੇ ਇੱਕ ਮੰਡੀ ਬਣਾਉਣ ਲਈ ਬੜੀ ਉਤਾਵਲੀ ਹੈ। ਇਥੇ ਧਰਮ ਨਿਰੱਪਖ ਲੋਕਾਂ ਨੂੰ ਸ਼ਹਿਰੀ ਨਕਸਲੀ, ਟੁੱਕੜੇ ਟੁੱਕੜੇ ਗੈਂਗ ਦਾ ਨਾਮ ਦੇ ਕੇ ਨਪੀੜਿਆ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਮੁਨਾਫੇ ਵਿੱਚ ਰਲ ਰਹੇ ਜਨਤਕ ਅਦਾਰੇ ਵੀ ਅੰਬਾਨੀਆਂ ਅਡਾਨੀਆਂ ਨੂੰ ਕੋਡੀਆਂ ਦੇ ਭਾਅ ਵੇਚੇ ਜਾ ਰਹੇ ਹਨ।ਇਸ ਕਰਕੇ ਇੱਥੇ ਹਰ ਆਦਮੀ ਆਪਣੇ ਆਪ ਨੂੰ ਅਸੁਰੱਖਿਆਤ ਮਹਿਸੂਸ ਕਰ ਰਿਹਾ ਹੈ।

ਡਾ. ਕੁਲਦੀਪ ਦੀਪ ਵੱਲੋਂ ਇੱਕ ਨਾਟਕ ਦਾ ਲਿਖਤੀ ਰੂਪਾਂਤਰਣ “ਤੂੰ ਮੇਰਾ ਕੀ ਲੱਗਦੈ,,ਹਾਊਸ ਨੂੰ ਭੇਂਟ ਕੀਤਾ। ਆਗੂ ਸਾਥੀ ਜਸਵੀਰ ਢੰਡ,ਸੁਖਚਰਨ ਸੱਦੇਵਾਲੀ ਅਤੇ ਪਿ੍ਰਥੀ ਸਿੰਘ ਮਾਨ ਨੇ ਇੱਕ ਹੋਰ ਨਿਜੀ ਕਰਣ ਦਾ ਰਸਤਾ ਅਗਨੀਪੱਥ ਦੀ ਚਲਾਈ ਗਈ ਸਕੀਮ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਕੇਂਦਰ ਸਰਕਾਰ ਨੇ ਬਹੁਤ ਮਾੜਾ ਰਸਤਾ ਅਪਨਾ ਲਿਆ ਹੈ। ਜਿਸ ਦੀ ਕਰੜੇ ਸ਼ਬਦਾਂ ਵਿੱਚ ਨਿੱਦਾ ਕੀਤੀ ਜਾਦੀ ਹੈ ਅਤੇ ਆਗੂ ਸਾਥੀਆਂ ਨੇ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਵੱਲੋ ਚਲਾਏ ਜਾ ਰਹੇ ਘੋਲ ਦੀ ਹਮਾਇਤ ਕਰਦੇ ਹੋਏ ਪੈਨਸ਼ਨਰਾਂ ਪ੍ਰਤੀ ਭਗਵੰਤ ਸਿੰਘ ਮਾਨ ਸਰਕਾਰ ਦੀ ਨਿੰਦਾ ਕੀਤੀ ਅਤੇ ਮੰਗ ਕੀਤੀ ਕਿ ਪੈਨਸ਼ਨਰਾਂ ਨੂੰ 2.72 ਦੇ ਗੁਣਾਂਕ ਨਾਲ 6ਵੇਂ ਪੇਅ¸ਕਮਿਸ਼ਨ ਵਿੱਚ ਵਾਧਾ ਕੀਤਾ ਜਾਵੇ।

ਮੇੈਡੀਕਲ ਭੱਤਾ 2000/¸ਰੂਪੈ ਪ੍ਰਤੀ ਮਹੀਨਾ ਕੀਤਾ ਜਾਵੇ। ਇਸ ਸਮੇਂ ਮੱਖਣ ਸਿੰਘ ਉੱਡਤ, ਗੁਰਦੇਵ ਸਿੰਘ ਕੋਟ ਧਰਮੂ, ਕਮਲੇਸ ਰਾਣੀ, ਪਰਮਜੀਤ ਕੋਰ, ਹੰਸ ਰਾਜ, ਸ਼ਮਿੰਦਰ ਸਿੰਘ ਸਿੱਧੂ, ਸੋਮ ਦੱਤ ਸ਼ਰਮਾ, ਓਮ ਪ੍ਰਕਾਸ ਸਰਦੂਲਗੜ੍ਹ ਅਜਾਇਬ ਅਲੀਸ਼ੇਰ ਅਤੇ ਮਨਜੀਤ ਸ਼ਾਇਰ ਹਾਜ਼ਰ ਹੋਏ।