ਸੁਰਿੰਦਰ ਲਾਲੀ, ਮਾਨਸਾ : ਸ੍ਰੀ ਰਾਧੇ ਰਾਣੀ ਪ੍ਰਭਾਤ ਫੇਰੀ ਮੰਡਲ ਵੱਲੋਂ ਚੌਥਾ ਸ੍ਰੀ ਰਾਧਾ ਅਸ਼ਟਮੀ ਮਹਾਉਤਸਵ ਬਹੁਤ ਹੀ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਰਾਧਾ ਰਾਣੀ ਦੀ ਵਿਸ਼ਾਲ ਚੌਂਕੀ ਲਾਈ ਗਈ। ਪੂਜਨ ਦੀ ਰਸਮ ਸੰਜੇ ਮਿੱਤਲ ਨੇ ਆਪਣੇ ਪਰਿਵਾਰ ਸਮੇਤ ਕੀਤੀ। ਝੰਡਾ ਰਸਮ ਪੁਸ਼ਪਵਾਟਿਕਾ ਮੰਦਰ ਦੇ ਸੰਚਾਲਕ ਰਾਜ ਕੁਮਾਰ ਬੰਟੀ ਤੇ ਜੋਤੀ ਪ੍ਰਚੰਡ ਦੀ ਰਸਮ ਤਰਸੇਮ ਚੰਦ ਤੇਲ ਵਾਲੇ ਨੇ ਕੀਤੀ। ਇਸ ਮੌਕੇ ਮੁੱਖ ਮਹਿਮਾਨ ਕਾਂਗਰਸੀ ਆਗੂ ਮੰਜੁ ਬਾਂਸਲ ਨੇ ਤਿਲਕ ਦੀ ਰਸਮ ਅਦਾ ਕਰਦਿਆਂ ਕਿਹਾ ਕਿ ਜੋ ਵੀ ਭਗਤ ਰਾਧਾ ਰਾਣੀ ਦੀ ਪੂਜਾ ਕਰਦਾ ਹੈ, ਉਸ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਇਸ ਮੌਕੇ ਮਸ਼ਹੂਰ ਭਜਨ ਗਾਇਕ ਗੋਤਮ ਜਲੰਧਰੀ ਨੇ ਰਾਧਾ ਰਾਣੀ ਦਾ ਗੁਣਗਾਣ ਕੀਤਾ ਤੇ ਸੁੰਦਰ ਸੁੰਦਰ ਭਜਨ ਗਾ ਕੇ ਭਗਤਾਂ ਨੂੰ ਨੱਚਣ ਲਈ ਮਜਬੂਰ ਕੀਤਾ। ਇਸ ਮੌਕੇ ਮੰਡਲ ਵੱਲੋ ਭਗਤਾਂ ਵਿੱਚ ਬਰਸਾਨੇ ਧਾਮ ਤੋਂ ਆਇਆ ਤਿਲਕ, ਖਜ਼ਾਨਾ ਤੇ ਪ੍ਰਸ਼ਾਦ ਵਿਤਰਿਤ ਕੀਤਾ ਤੇ ਬਹੁਤ ਸਾਰੇ ਭਗਤਾ ਨੂੰ ਪ੍ਰਸ਼ਾਦ ਵਿੱਚ ਰਾਧਾ ਕ੍ਰਿਸ਼ਨ ਜੀ ਦੇ ਚਾਂਦੀ ਦੇ ਲਾਕੇਟ ਪ੍ਰਰਾਪਤ ਹੋਏ। ਮੰਡਲ ਵੱਲੋਂ ਆਏ ਹੋਏ ਮਹਿਮਾਨਾਂ ਤੇ ਸਹਿਯੌਗ ਦੇਣ ਵਾਲੀਆਂ ਸੰਸਥਾਵਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਿਸਾਲ ਭੰਡਾਰਾ ਵੀ ਲਾਇਆ ਗਿਆ। ਇਸ ਮੌਕੇ ਪ੍ਰਧਾਨ ਰਾਜੇਸ਼ ਠੇਕੇਦਾਰ, ਦਰਸ਼ਨ ਬਾਂਸਲ, ਰਵਿੰਦਰ ਬਿੱਟੂ, ਅਸ਼ਵਨੀ ਕੁਮਾਰ, ਸ਼ਾਮ ਲਾਲ, ਸੁਭਾਸ, ਕਾਲਾ ਚਾਂਦਪੁਰੀਆ, ਸਾਮ ਸੁੰਦਰ, ਅਸੋਕ ਕੁਮਾਰ, ਮੁਨੀਸ਼ ਜਿੰਦਲ ਆਦਿ ਹਾਜ਼ਰ ਸਨ।